Skip to content
Independent perspectives. Global stories.
BREAKING

ਪਠਾਨਕੋਟ ’ਚ ਔਰਤ ਦੀ ਭੇਦਭਰੀ ਹਾਲਤ ’ਚ ਮੌਤ

Share this story

ਪਠਾਨਕੋਟ, 1 ਜੁਲਾਈ (ਅਜੇ ਸੈਣੀ, ਸੁਰੇਸ਼ ਸੈਣੀ)- ਅ¤ਜ ਪਠਾਨਕੋਟ ਦੇ ਮੁਹੱਲਾ ਭਦਰੋਆ ਵਿ¤ਚ ਇੱਕ ਔਰਤ ਦੀ ਭੇਦਭਰੀ ਹਾਲਤ ’ਚ ਮੌਤ ਹੋ ਗਈ ਅਤੇ ਜਦੋਂ ਉਸਦੀ ਲਾਸ਼ ਨੂੰ ਅੰਤਿਮ ਸਸਕਾਰ ਲਈ ਸ਼ਮਸ਼ਾਨਘਾਟ ਵਿ¤ਚ ਲਿਜਾਇਆ ਗਿਆ ਤਾਂ ਉਥੇ ਮ੍ਰਿਤਕ ਔਰਤ ਦੇ ਪਰਿਵਾਰਿਕ ਮੈਬਰਾਂ ਵੱਲੋਂ ਪਹੁੰਚ ਕੇ ਲਾਸ਼ ਦਾ ਸਸਕਾਰ ਕਰਨ ਤੋਂ ਮਨ੍ਹਾ ਕਰ ਦਿ¤ਤਾ ਗਿਆ। ਉਨ੍ਹਾਂ ਵੱਲੋਂ ਸ਼ੱਕ ਪ੍ਰਗਟ ਕੀਤਾ ਗਿਆ ਕਿ ਉਸਦੀ ਮੌਤ ਬਿਮਾਰੀ ਨਾਲ ਨਹੀਂ ਕਿਸੇ ਹੋਰ ਕਾਰਣ ਕਰਕੇ ਹੋਈ ਹੈ ਜਿਸ ਦੇ ਚਲਦਿਆਂ ਇਹ ਮਾਮਲਾ ਪੁਲਿਸ ਤ¤ਕ ਪਹੁੰਚ ਗਿਆ ਅਤੇ ਮੌਕੇ ’ਤੇ ਆ ਕੇ ਪੁਲਿਸ ਨੇ ਲਾਸ਼ ਨੂੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਮ੍ਰਿਤਕ ਔਰਤ ਦੀ ਭੈਣ ਨੇ ਪ¤ਤਰਕਾਰਾਂ ਨਾਲ ਗ¤ਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਲੜਕੀ ਨੇ ਅ¤ਜ ਤੋਂ ਕਰੀਬ 6

ਮਹੀਨੇ ਪਹਿਲਾਂ ਘਰੋਂ ਭ¤ਜ ਕੇ ਪ੍ਰੇਮ ਵਿਆਹ ਕੀਤਾ ਸੀ ਜਿਸ ਕਰਕੇ ਉਨ੍ਹਾਂ ਦਾ ਲੜਕੇ ਪਰਿਵਾਰ ਨਾਲ ਮੇਲ-ਜੋਲ ਨਹੀਂ ਸੀ ਪਰ ਅ¤ਜ ਉਨ੍ਹਾਂ ਨੂੰ ਫੋਨ ਆਇਆ ਕਿ ਲੜਕੀ ਦੀ ਮੌਤ ਹੋ ਗਈ ਹੈ ਅਤੇ ਜਦੋਂ ਉਹ ਉਸਦੇ ਸਹੁਰੇ ਪਰਿਵਾਰ ਦੇ ਘਰ ਪਹੁੰਚੇ ਤਾਂ ਉਨ੍ਹਾਂ ਵੱਲੋਂ ਉਨ੍ਹਾਂ ਨੂੰ ਘਰ ਨਹੀਂ ਜਾਣ ਦਿ¤ਤਾ ਗਿਆ ਉਨ੍ਹਾਂ ਕਿਹਾ ਕਿ ਜੇਕਰ ਲੜਕੀ ਦੀ ਮੌਤ ਕਿਸੇ ਬਿਮਾਰੀ ਨਾਲ ਹੋਈ ਹੈ ਤਾਂ ਲੜਕੇ ਪਰਿਵਾਰ ਵਾਲਿਆਂ ਵੱਲੋਂ ਉਨ੍ਹਾਂ ਨਾਲ ਇਸ ਤਰ੍ਹਾਂ ਦਾ ਵਰਤਾਓ ਕਿਉਂ ਕੀਤਾ ਗਿਆ।
ਦੂਜੇ ਪਾਸੇ ਮ੍ਰਿਤਕਾ ਦੇ ਪਤੀ ਬਲਬੀਰ ਚੰਦ ਨੇ  ਪ¤ਤਰਕਾਰਾਂ ਨਾਲ ਗ¤ਲਬਾਤ ਕਰਦੇ ਹੋਏ ਕਿਹਾ ਕੀ ਲੜਕੀ ਪਰਿਵਾਰ ਵਾਲਿਆਂ ਵੱਲੋਂ ਉਨ੍ਹਾਂ ’ਤੇ ਸਾਰੇ ਝੂਠੇ ਆਰੋਪ ਲਗਾਏ ਜਾ ਰਹੇ ਹਨ ਬਲਬੀਰ ਚੰਦ ਨੇ ਕਿਹਾ ਕਿ ਉਸਨੇ ਪ੍ਰੇਮ ਵਿਆਹ ਕੀਤਾ ਹੋਇਆ ਸੀ ਉਸਨੇ ਕਿਹਾ ਕਿ ਲੜਕੀ ਪਰਿਵਾਰ ਦੇ ਕਈ ਮੈਂਬਰ ਕਿਡਨੀ ਦੀ ਬਿਮਾਰੀ ਨਾਲ ਪਹਿਲਾਂ ਵੀ ਮਰ ਚੁ¤ਕੇ ਹਨ ਅਤੇ ਹੁਣ ਉਸਦੀ ਪਤਨੀ ਨੂੰ ਵੀ ਇਸ ਜਾਨਲੇਵਾ ਬਿਮਾਰੀ ਨੇ ਅਪਣੀ ਚਪੇਟ ਵਿ¤ਚ ਲੈ ਲਿਆ ਸੀ ਅਤੇ ਉਨ੍ਹਾਂ ਵੱਲੋਂ ਉਸਦਾ ਇਲਾਜ ਕਰਵਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਸੀ ਪਰ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਜਵਾਬ ਦੇ ਦਿ¤ਤਾ ਗਿਆ ਸੀ ਜਿਸ ਕਰਕੇ ਉਸਦੀ ਮੌਤ ਹੋ ਗਈ।
ਬਲਬੀਰ ਚੰਦ ਨੇ ਕਿਹਾ ਕਿ ਉਨ੍ਹਾਂ ਕੋਲ ਡਾਕਟਰੀ ਰਿਪੋਰਟਾਂ ਵੀ ਹਨ ਅਤੇ ਜੇਕਰ ਫਿਰ ਵੀ ਕਿਸੇ ਨੂੰ ਕੋਈ ਸ਼¤ਕ ਹੈ ਤਾਂ ਪੋਸਟਮਾਰਟਮ ਕਰਵਾਕੇ ਦੇਖ ਸਕਦਾ ਹੈ।
ਓਧਰ ਮੌਕੇ ’ਤੇ ਪੁ¤ਜੇ ਥਾਣਾ ਡਿਵੀਜ਼ਨ ਨੰਬਰ 2 ਪਠਾਨਕੋਟ ਦੇ ਅਡੀਸ਼ਨਲ  ਐਸਐਚਓ ਤਰਲੋਕ ਚੰਦ ਨੇ ਵੀ ਪ¤ਤਰਕਾਰਾਂ ਨਾਲ ਗ¤ਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਜੇਕਰ ਮ੍ਰਿਤਕ ਔਰਤ ਦੀ ਮੌਤ ਦਾ ਹੋਰ ਕੋਈ ਕਾਰਨ ਨਿਕਲਿਆ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

WRITTEN BY