June 13, 2026 11:40 am

ਖੁਰਾਕ ਸੁਰੱਖਿਆ ਬਿੱਲ ਲੋਕ ਸਭਾ ‘ਚ ਪੇਸ਼

ਨਵੀਂ ਦਿੱਲੀ, 7 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਸਰਕਾਰ ਨੇ ਅੱਜ ਲੋਕ ਸਭਾ ਵਿੱਚ ਖੁਰਾਕ ਸੁਰੱਖਿਆ ਬਿੱਲ 2013 ਪੇਸ਼ ਕੀਤਾ। ਇਹ ਬਿੱਲ ਖੁਰਾਕ ਸੁਰੱਖਿਆ ਆਰਡੀਨੈਂਸ ਦੀ ਥਾਂ ਲਵੇਗਾ। ਬਿੱਲ ਨੂੰ ਪੇਸ਼ ਕਰਦਿਆਂ ਖੁਰਾਕ ਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਪ੍ਰੋਫੈਸਰ ਕੇ.ਵੀ. ਥੋਮਸ ਨੇ ਇਸ ਬਿੱਲ ਦੀਆਂ ਵਿਸ਼ੇਸ਼ ਧਾਰਾਵਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਹੇਠ ਦੇਸ਼ ਦੀ ਤਕਰੀਬਨ ਦੋ ਤਿਹਾਈ ਵਸੋਂ ਨੂੰ ਬਹੁਤ ਸਸਤੀਆਂ ਦਰਾਂ ਉਪਰ ਅਨਾਜ ਉਪਲਬੱਧ ਕਰਵਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਤਿੰਨ ਰੁਪਏ ਪ੍ਰਤੀ ਕਿਲੋਗ੍ਰਾਮ ਚੋਲ, ਦੋ ਰੁਪਏ ਪ੍ਰਤੀ ਕਣਕ ਤੇ ਇੱਕ ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਮੋਟਾ ਅਨਾਜ ਦਿੱਤਾ ਜਾਵੇਗਾ। ਗਰੀਬ ਤੋਂ ਗਰੀਬ ਪਰਿਵਾਰਾ ਨੂੰ ਮੌਜੂਦਾ ਸਮੇਂ ਵਿੱਚ ਮਿਲ ਰਿਹਾ 35 ਕਿਲੋਗ੍ਰਾਮ ਦਾ ਕੋਟਾ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਬਿੱਲ ਵਿੱਚ ਔਰਤਾਂ ਤੇ ਬੱਚਿਆਂ ਨੂੰ ਪੋਸ਼ਟਿਕ ਆਹਾਰ ਦੇਣ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਇਸ ਹੇਠ ਅਨਾਜ ਨਾ ਮਿਲਣ ਦੀ ਸੂਰਤ ਵਿੱਚ ਖੁਰਾਕ ਸੁਰੱਖਿਆ ਭੱਤਾ ਵੀ ਦਿੱਤੇ ਜਾਣ ਦਾ ਪ੍ਰਬੰਧ ਹੈ।

Send this to a friend