Skip to content
Independent perspectives. Global stories.
BREAKING

ਸੋਨੀਆ ਗਾਂਧੀ ਨਾਲ ਸਾਰੇ ਮਾਮਲਿਆਂ ਦਾ ਨਿਪਟਾਰਾ ਕਰਾ ਦੇਣ ਦਾ ਭਰੋਸਾ ਦਿ¤ਤਾ ਵਰੁਨ ਗਾਂਧੀ ਨੇ : ਲਲਿਤ ਮੋਦੀ

Share this story

ਨਵੀਂ ਦਿ¤ਲੀ, 1 ਜੁਲਾਈ (ਪੀ. ਟੀ.)- ਆਈ.ਪੀ.ਐਲ. ਦੇ ਸਾਬਕਾ ਕਮਿਸ਼ਨਰ ਤੇ ਭ੍ਰਿਸ਼ਟਾਚਾਰ ਮਾਮਲਿਆਂ ਦੇ ਦੋਸ਼ੀ ਲਲਿਤ ਮੋਦੀ ਨੇ ਹੁਣ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਭਾਜਪਾ ਸੰਸਦ ਮੈਂਬਰ ਵਰੁਨ ਗਾਂਧੀ ਨੂੰ ਲੈ ਕੇ ਇਕ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਮੰਗਲਵਾਰ ਰਾਤ ਟਵੀਟ ਕਰਕੇ ਭਾਜਪਾ ਸੰਸਦ ਮੈਂਬਰ ਵਰੁਨ ਗਾਂਧੀ ‘ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਸਮਝੌਤਾ ਕਰਾਉਣ ਦਾ ਭਰੋਸਾ ਦੇਣ ਦਾ ਦੋਸ਼ ਲਗਾਇਆ। ਹਾਲਾਂਕਿ ਵਰੁਨ ਗਾਂਧੀ ਨੇ ਲਲਿਤ ਮੋਦੀ ਦੇ ਦਾਅਵੇ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਲਲਿਤ ਮੋਦੀ ਦੇ ਦਾਅਵਿਆਂ ‘ਚ ਕੋਈ ਦਮ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਲਲਿਤ ਮੋਦੀ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਸੀ ਪਰ ਦੋਵਾਂ ਵਿਚਕਾਰ ਅਜਿਹੀ ਕੋਈ ਗ¤ਲਬਾਤ ਨਹੀਂ ਹੋਈ ਸੀ। ਲਲਿਤ ਮੋਦੀ ਨੇ ਟਵੀਟ ‘ਚ ਲਿਖਿਆ

ਕਿ ਕੁਝ ਸਾਲ ਪਹਿਲਾ ਵਰੁਨ ਗਾਂਧੀ ਲੰਡਨ ‘ਚ ਉਨ੍ਹਾਂ ਦੀ ਰਿਹਾਇਸ਼ ‘ਤੇ ਆਏ ਤੇ ਉਨ੍ਹਾਂ ਨੇ ਸੋਨੀਆ ਗਾਂਧੀ ਦੇ ਨਾਲ ਸਾਰੇ ਮਾਮਲਿਆਂ ਦਾ ਨਿਪਟਾਰਾ ਕਰਾ ਦੇਣ ਦਾ ਭਰੋਸਾ ਦਿ¤ਤਾ।ਮੋਦੀ ਨੇ ਅ¤ਗੇ ਦ¤ਸਿਆ ਕਿ ਵਰੁਨ ਨੇ ਇਸ ਬਦਲੇ 60 ਮਿਲੀਅਨ ਡਾਲਰ (ਕਰੀਬ 375 ਕਰੋੜ ਰੁਪਏ) ਦੀ ਮੰਗ ਕੀਤੀ। ਲਲਿਤ ਮੋਦੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਨ੍ਹਾਂ ਸਾਰੀਆਂ ਮੁਲਾਕਾਤ ਦਾ ਵੀਡੀਓ ਬਣਾ ਕੇ ਰ¤ਖਿਆ ਹੋਇਆ ਹੈ।

WRITTEN BY