Skip to content
Independent perspectives. Global stories.
BREAKING

ਨੱਕੀਆਂ ਟੋਲ ਪਲਾਜ਼ਾ ਬੰਦ ਕਰਵਾਉਣ ਲਈ ਧਰਨਾ ਮੁਲਤਵੀ

Share this story

ਅਨੰਦਪੁਰ ਸਾਹਿਬ/ਸ੍ਰੀ ਕੀਰਤਪੁਰ ਸਾਹਿਬ, 29 ਜੂਨ (ਅਰਵਿੰਦਰ ਭਾਰਦਵਾਜ, ਬੰਟੀ ਤਲਵਾੜ, ਵਿਜੇ ਕੁਮਾਰ)- ਨੱਕੀਆਂ ਟੋਲ ਪਲਾਜ਼ਾ ਬੰਦ ਕਰਵਾਉਣ ਲਈ ਟੋਲ ਪਲਾਜ਼ਾ ਵਿਰੋਧੀ ਸੰਘਰਸ਼ ਕਮੇਟੀ ਪੰਜਾਬ ਵਲੋਂ ਅੱਜ ਇਲਾਕੇ ਦੇ ਲੋਕਾਂ ਦਾ ਵੱਡਾ ਇਕੱਠ ਕਰਕੇ ਦੋ ਘੰਟੇ ਤੋਂ ਵੱਧ ਟਰੈਫਿਕ ਜਾਮ ਕੀਤਾ ਗਿਆ ਤੇ ਪ੍ਰਸ਼ਾਸਨ ਵਲੋਂ ਉ¤ਚ ਅਧਿਕਾਰੀਆਂ ਨਾਲ ਮੀਟਿੰਗ ਤਹਿ ਕਰਵਾਉਣ ਤੋਂ ਬਾਅਦ ਮਾਰੇ ਜਾ ਰਹੇ ਲੜੀਵਾਰ ਧਰਨੇ ਕੁੱਝ ਸਮੇਂ ਲਈ ਮੁਲਤਵੀ ਕਰ ਦਿੱਤੇ ਗਏ ਹਨ।ਅੱਜ ਲੜ੍ਹੀਵਾਰ ਧਰਨਾ 24 ਦਿਨ ਵਿੱਚ ਪਹੁੰਚ ਗਿਆ ਸੀ। ਪ੍ਰਸ਼ਾਸਨ ਤੇ ਸਰਕਾਰ ਵਲੋਂ ਟੋਲ ਸਬੰਧੀ ਕੋਈ ਗੱਲਬਾਤ ਨਾ ਕਰਨ ਕਰਕੇ ਅੱਜ ਇਲਾਕੇ ਦੇ ਹਜ਼ਾਰਾ ਲੋਕਾਂ ਨੇ ਟੋਲ ਪਲਾਜ਼ੇ ਤੇ ਧਰਨਾ ਮਾਰਿਆ ਤੇ ਟਰੈਫਿਕ ਜਾਮ ਕਰ ਦਿੱਤਾ। ਐਸ ਡੀ ਐਮ ਅਮਰਜੀਤ ਬੈਂਸ ਤੇ ਡੀ ਐਸ ਪੀ ਸੰਤ ਸਿੰਘ ਧਾਲੀਵਾਲ ਦੀ ਸੂਝ ਬੂਝ ਸਦਕਾ ਧਰਨਾਂ ਕਾਰੀਆ ਵਿਚਕਾਰ ਗੱਲਬਾਤ ਸਿਰੇ ਲੱਗ ਗਈ। ਪ੍ਰਸਾਸਨਿਕ ਅਧਿਕਾਰੀਆ ਨੇ ਯਕੀਨ ਦਿਵਾਇਆ ਕਿ

ਟੋਲ ਪਲਾਜਾ ਵਿਰੋਧੀ ਸੰਘਰਸ਼ ਕਮੇਟੀ ਦੇ ਮੈਬਰਾਂ ਖੁਦ ਐਸ ਡੀ ਐਮ ਸਾਹਿਬ ਪੀ ਡਬਲਯੂ ਡੀ ਵਿਭਾਗ ਦੇ ਚੀਫ ਸੈਕਟਰੀ ਨਾਲ ਮੀਟਿੰਗ 2 ਜਾਂ 7 ਜੁਲਾਈ ਨੂੰ ਕਰਵਾਉਣਗੇ। ਇਸ ਯਕੀਨ ਤੋਂ ਬਾਅਦ ਸੰਘਰਸ਼ ਕਮੇਟੀ ਨੇ ਸੰਘਰਸ਼ ਮੁਲਤਵੀ ਕੀਤਾ ਤੇ ਫੈਸ਼ਲਾ ਕੀਤਾ ਕਿ ਪਿੰਡਾਂ ਤੇ ਸ਼ਹਿਰਾਂ ਵਿੱਚ ਟੋਲ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ ਤੇ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।
ਅੱਜ ਦੇ ਇਸ ਧਰਨੇ ਵਿੱਚ ਕੀਰਤਪੁਰ ਸਾਹਿਬ , ਦੈਹਣੀ ਤੇ ਨੰਗਲ ਟਰੱਕ ਯੂਨੀਅਨਾਂ ਦੇ ਅਪਰੇਟਰਾਂ ਅਤੇ ਟੈਕਸੀ ਯੂਨੀਅਨਾਂ ਨੇ ਵੱਡੀ ਗਿਣਤੀ ਚ ਭਾਗ ਲਿਆ। ਦੋ ਘੰਟੇ ਤੋਂ ਉਪਰ ਟਰੈਫਿਕ ਜਾਮ ਕਾਰਨ ¦ਬੀਆਂ ¦ਬੀਆਂ ਲਾਇਨਾਂ ਲੱਗ ਗਈਆਂ । ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਾਮ ਤੋਂ ਬਾਅਦ ਗੱਡੀਆਂ ਬਿਨਾਂ ਪਰਚੀ ਤੋਂ ¦ਘਾਈਆ ਗਈਆਂ। ਅੱਜ ਇਸ ਮੌਕੇ ਸੰਘਰਸ਼ ਕਮੇਟੀ ਦੇ ਮੈਬਰ ਸੁਦਰਸ਼ਨ ਸਰਮਾਂ ਸਰਪੰਚ , ਵਿਜੈ ਕੁਮਾਰ, ਸਤਨਾਮ ਸਿੰਘ ਦੋਲੋਵਾਲ , ਸਰਬਜੀਤ ਸਿੰਘ ਭਟੋਲੀ, ਕੈਪਟਨ ਬਹਾਦਰ ਸਿੰਘ ਬਰੂਆਲ, ਗੁਰਦਿਆਲ ਸਿੰਘ ਢੇਰ, ਤਰਸੇਮ ਸਿੰਘ ਭੱਲੜੀ, ਮੋਹਨ ਸਿੰਘ ਧਮਾਣਾ, ਮਲਕੀਤ ਸਿੰਘ ਪਲਾਸੀ, ਹਿੰਮਤ ਸਿੰਘ ਚੌਧਰੀ, ਮਾ. ਹਰਦਿਆਲ ਸਿੰਘ , ਬਲਬੀਰ ਸਿੰਘ ਭੱਟੋਂ, ਪੰਚਾਇਤ ਯੂਨੀਅਨ ਪੰਜਾਬ ਦੇ ਬਲਾਕ ਪ੍ਰਧਾਨ ਮਾ. ਸੁੱਚਾ ਸਿੰਘ ਖੱਟੜਾ, ਗੁਰਬੀਰ ਸਿੰਘ ਗੱਜਪੁਰ, ਐਡਵੋਕੇਟ ਦਿਨੇਸ਼ ਚੱਢਾ, ਐਡਵੋਕੇਟ ਪਰਮਜੀਤ ਸਿੰਘ ਪੱਮਾ, ਅਸ਼ਵਨੀ ਚੱਢਾ, ਐਡਵੋਕੇਟ ਮੇਘ ਰਾਜ, ਕੁਲਦੀਪ ਸਿੰਘ ਭਾਗੋਵਾਲ, ਬਾਬੂ ਚਮਨ ਲਾਲ, ਤੇਗਵੀਰ ਸਿੰਘ ਤੇਗੀ, ਬਿਕਰਮ ਸਿੰਘ ਵਿੱਕੀ, ਬਿਕਰਮ ਗਾਂਧੀ ਸਾਬਕਾ ਸਰਪੰਚ,  ਬੀਬੀ ਕੁਲਵੀਰ ਕੌਰ ਸਾਬਕਾ ਸਰਪੰਚ, ਸਰਪੰਚ ਕਰਮ ਸਿੰਘ  ਗੁਰਮੀਤ ਸਿੰਘ ਡੋਡ  ਤੇ ਟੋਲ ਪਲਾਜਾ ਵਿਰੋਧੀ ਸੰਘਰਸ਼ ਕਮੇਟੀ ਦੇ ਕਨਵੀਨਰ ਸੁਰਜੀਤ ਸਿੰਘ ਢੇਰ ਨੇ ਸੰਬੋਧਨ ਕਰਦਿਆ ਕਿਹਾ ਕਿ ਇਹ ਟੋਲ ਪਲਾਜਾ ਇਲਾਕੇ ਦੇ ਲੋਕਾਂ ਤੇ ਜਜੀਆ ਟੈਕਸ ਲੱਗਿਆ ਹੋਇਆ ਹੈ। ਰੋਹਨ ਰਾਜਦੀਪ ਕੰਪਨੀ ਨੇ ਸਰਕਾਰਾ ਦੀ ਮਿਲੀਭੁਗਤ ਕਰਕੇ ਇਹ ਟੋਲ ਲਗਾਇਆ ਹੈ। ਖਾਲਸੇ ਦੇ ਜਨਮ ਸ਼ਤਾਬਦੀ 1999 ਵਿੱਚ ਕੀਰਤਪੁਰ ਸਾਹਿਬ ਤੋਂ ਗੰਗੂਵਾਲ ਤੱਕ ਚਾਰ ਮਾਰਗੀ ਸੜਕ ਬਣ ਗਈ ਸੀ। ਇਸ ਤੋਂ ਅੱਗੇ ਮਹਿਤਪੁਰ ਤੱਕ ਸਿਰਫ ਚਿੱਟੀ ਪੱਟੀ ਹੀ ਪਾਈ ਗਈ। ਨੰਗਲ ਡੈਮ ਤੇ ਉਵਰ ਬਰਿਜ ਵੀ ਨਹੀਂ ਬਣਾਇਆ ਗਿਆ । ਸੜ੍ਹਕ ਬਣਾਉਣ ਲਈ ਸਿਰਫ ਖਾਨਾ ਪੂਰਤੀ ਕੀਤੀ ਗਈ। ਆਗੂਆ ਨੇ ਕਿਹਾ ਕਿ ਉਦੋਂ ਕੰਪਨੀ ਨੇ 55 ਕਰੋੜ ਰੁਪਏ ਖਰਚੇ। ਅੱਜ ਹਰ ਰੋਜ਼ ਦੀ ਕਮਾਈ 10. 33 ਲੱਖ ਰੁਪਏ ਹੈ ਜੋ ਕਿ ਸਾਲ ਵਿੱਚ 38 ਕਰੋੜ ਰੁਪਏ ਬਣ ਜਾਂਦੇ ਹਨ । ਹੁਣ ਤੱਕ ਕੰਪਨੀ ਨੇ ਅਰਬਾਂ ਰੁਪਏ ਕਮਾ ਲਏ ਹਨ। ਅਜੇ ਵੀ 2023 ਤੱਕ ਇਹ ਟੋਲ ਪਲਾਜਾ ਚੱਲਣਾ ਹੈ। ਇਸ ਕਰਕੇ ਇਲਾਕੇ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਤੇ ਇਸ ਟੋਲ ਪਲਾਜੇ ਨੂੰ ਚੁਕਾ ਕੇ ਹੀ ਦਮ ਲੈਣਗੇ।
ਆਗੂਆ ਨੇ ਕਿਹਾ ਕਿ ਲੋਕਾਂ ਨੂੰ ਵੱਡੇ ਸ਼ੰਘਰਸ਼ ਲਈ ਤਿਆਰ ਕੀਤਾ ਜਾਵੇਗਾ।  ਇਸ ਮੌਕੇ ਤੇ ਲੋਕ ਵੱਡੇ ਵੱਡੇ ਜਥੇ ਲੈ ਕੇ ਪਹੁੰਚੇ । ਬੀਬੀ ਦਰਸ਼ਨ ਕੌਰ ਪਲਾਸੀ ਇਸਤਰੀਆਂ ਦਾ ਜਥਾ ਲੈ ਕੇ ਸ਼ਾਮਲ ਹੋਈ।
ਇਸ ਮੌਕੇ ਤੇ ਨਾਗਰ ਸਿੰਘ , ਜਥੇਦਾਰ ਫੋਜਾ ਸਿੰਘ ਧਨੌਰੀ, ਨਿਰਦੇਵ ਸ਼ਰਮਾ, ਮਨਜੀਤ ਕੌਰ ਸੰਮਤੀ ਮੈਬਰ, ਸਰਪੰਚ ਪ੍ਰੀਤਮ ਸਿੰਘ ਬੰਦਲੈਹੜੀ, ਨੰਬਰਦਾਰ ਜਰਨੈਲ ਸਿੰਘ ਮੱਸੇਵਾਲ, ਸਰਪੰਚ ਰਜਿੰਦਰ ਸਿੰਘ ਸ਼ਾਹਪੁਰ, ਕੈਪਟਨ ਸਵਿੱਤਰ ਚੰਦ, ਬਾਬਾ ਕਰਨੈਲ ਸਿੰਘ ਚੰਦਪੁਰ ਬੇਲਾ, ਸਰਪੰਚ ਅਜਮੇਰ ਸਿੰਘ, ਸਰਪੰਚ ਅਰਜਨ ਸਿੰਘ, ਚੌਧਰੀ ਰਾਮ ਲਾਲ, ਜਗਜੀਤ ਸਿੰਘ ਜੱਗੀ, ਬਾਬਾ ਮਹਿੰਦਰ ਸਿੰਘ ਅਨੰਦਪੁਰੀ, ਟੋਨੀ ਰਾਣਾ ਪ੍ਰਧਾਨ, ਸੋਮਾ ਕਰਤਾਰਪੁਰ, ਰਾਮ ਸਿੰਘ ਸੈਣੀ ਮਾਜਰਾ, ਗੁਰਦੀਪ ਸਿੰਘ ਬਾਬਾ ਪੰਚਾਇਤ ਮੈਬਰ, ਹਰਜਾਪ ਸਿੰਘ ਅਨੰਦਪੁਰ, ਮਾ. ਗੁਰਬਤਨ ਸਿੰਘ ਗੱਜਪੁਰ, ਸਰਬਨ ਸਿੰਘ ਸਰਪੰਚ ਮੌੜਾ, ਪਾਲੀ ਸ਼ਾਹ ਕੌੜਾ, ਮੇਹਰ ਸਿੰਘ, ਬਰਜਿੰਦਰ ਸਿੰਘ ਡੋਡ, ਸੋਮ ਨਾਥ ਪੰਚ, ਸਰਬਨ ਸਿੰਘ ਸਾਬਕਾ ਸਰਪੰਚ, ਸੰਤੋਖ ਸਿੰਘ ਪੰਚ, ਬੀਬੀ ਜੈ ਕੌਰ ਸਰਪੰਚ ਦੋਲੋਵਾਲ, ਲਖਵੀਰ ਸਿੰਘ ਗੱਜਪੁਰ, ਦੀਪੀ ਸ਼ਾਹਪੁਰ, ਪਵਨ ਕੁਮਾਰ, ਸਰਪੰਚ ਭੁਪਿੰਦਰ ਸਿੰਘ ਸ਼ਾਹਪੁਰ ਬੇਲਾ, ਬਲਵੀਰ ਸਿੰਘ ਮਹਿੰਦਪੁਰ, ਕਸ਼ਮੀਰ ਸਿੰਘ ਨੰਗਲ , ਬੀਬੀ ਕੁਸ਼ੱਲਿਆ ਦੇਵੀ ਕੋਟਲਾ , ਹਰਜਿੰਦਰ ਕੌਰ ਸੂਰੇਵਾਲ ਸਮੇਤ ਹੋਰ ਆਗੂ ਵੀ ਵੱਡੀ ਗਿਣਤੀ ਹਾਜ਼ਰ ਸਨ।
ਪ੍ਰਸ਼ਾਸਨ ਨਾਲ ਹੋਈ ਗੱਲਬਾਤ ਤੋਂ ਬਾਅਦ ਆਗੂਆ ਨੇ ਕਿਹਾ ਕਿ ਇਹ ਸੰਘਰਸ਼ ਹਾਲ ਦੀ ਘੜੀ ਮੁਲਤਵੀ ਕੀਤਾ ਹੈ। ਟੋਲ ਪਲਾਜਾ ਵਿਰੋਧੀ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ । ਜੇਕਰ ਕੋਈ ਹੱਲ ਨਾ ਨਿਕਲਿਆ ਤਾਂ ਦੁਬਾਰਾ ਫਿਰ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਭਾਵੇਂ ਜਾਮ ਕਾਰਨ ਪੁਲਿਸ ਨੇ ਟਰੈਫਿਕ ਦੇ ਬਦਲਵੇਂ ਪ੍ਰਬੰਧ ਕੀਤਾ ਪਰ ਲੋਕਾਂ ਨੇ ਉਧਰੋਂ ਵੀ ਰਸਤੇ ਜਾਮ ਕਰ ਦਿੱਤੇ। ਜੇਕਰ ਸਰਕਾਰ ਤੇ ਪ੍ਰਸ਼ਸਾਨ ਇਸ ਟੋਲ ਸਬੰਧੀ ਕੋਈ ਹੱਲ ਨਾ ਕੀਤਾ ਤਾਂ ਜਬਰਦਸਤ ਲੋਕ ਲਹਿਰ ਇਲਾਕੇ ਵਿੱਚ ਪੈਦਾ ਹੋਵੇਗੀ।

WRITTEN BY