Skip to content
Independent perspectives. Global stories.
BREAKING

ਖੰਨਾ ’ਚ ਚਿੱਟੇ ਦਿਨ ਜੀਟੀ ਰੋਡ ’ਤੇ ਖੜ੍ਹੀ ਕਾਰ ਦਾ ਸ਼ੀਸ਼ਾ ਤੋੜ ਕੇ 4 ਲੱਖ ਚੋਰੀ

Share this story

ਖੰਨਾ, 29 ਜੂਨ (ਕੇ ਐਲ ਸਹਿਗਲ)- ਸੋਮਵਾਰ ਨੂੰ ਦੁਪਹਿਰ ਜੀਟੀ ਰੋਡ ਨੇੜੇ ਤੀਰਥ ਰਾਮ ਦੀ ਦੁਕਾਨ ਕੋਲ ਇਕ ਸਵਿਫਟ ਕਾਰ ਨੰ: ਸੀਐਚ 01 ਏਆਰ 6850 ਦੋਰਾਹਾ ਵਸਨੀਕ ਸ਼ਿਵ ਵਿਨਾਇਕ ਦੀ ਕਾਰ ਵਿਚੋਂ 4 ਲੱਖ ਰੁਪਏ ਕੈਸ਼ ਅਤੇ ਲੈਪਟਾਪ ਚੋਰੀ ਹੋਣ ਦਾ ਸਮਾਚਾਰ ਹੈ। ਐਸਐਚਓ ਸਿਟੀ ਅਜੀਤਪਾਲ ਸਿੰਘ ਨੂੰ ਜਾਣਕਾਰੀ ਦਿੰਦਿਆਂ ਕਾਰ ਮਾਲਕ ਨੇ ਦੱਸਿਆ ਕਿ ਮੈਂ ਐਲਆਈਸੀ ਦਾ ਕੰਮ ਕਰਦਾ ਹਾਂ, ਅੱਜ ਮੈਂ ਐਲਆਈਸੀ ਦਫਤਰ ਵਿਚ ਕਿਸ਼ਤਾਂ ਜਮ੍ਹਾਂ ਕਰਵਾਉਣ ਆਇਆ ਸੀ ਅਤੇ ਮੈਂ ਆਪਣੀ ਗੱਡੀ ਜੀਟੀ ਰੋਡ ’ਤੇ ਖੜ੍ਹਾ ਕੇ ਨੇੜੇ ਹੀ ਕਿਸੇ ਕੰਮ ਚਲਾ ਗਿਆ। ਪਰ ਜਦੋਂ ਥੋੜੀ ਦੇਰ ਬਾਅਦ ਮੈਂ ਵਾਪਸ ਆ ਕੇ ਦੇਖਿਆ ਤਾਂ ਡਰਾਈਵਰ ਸਾਈਡ ਪਿਛਲੀ ਤਾਕੀ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ, ਮੇਰਾ ਲੈਪਟਾਪ ਵਾਲਾ ਬੈਗ ਜਿਸ

ਵਿਚ ਮੇਰੇ 4 ਲੱਖ ਰੁਪਏ, ਲੈਪਟਾਪ ਅਤੇ ਜ਼ਰੂਰੀ ਕਾਗਜ਼ਾਤ ਸਨ, ਉਹ ਬੈਗ ਕਾਰ ਵਿਚੋਂ ਗਾਇਬ ਸੀ। ਮੈਂ ਮੌਕੇ ’ਤੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਦੇ ਐਸਪੀਡੀ ਸਤਿੰਦਰਪਾਲ ਸਿੰਘ, ਡੀਐਸਪੀ ਹਰਜਿੰਦਰ ਸਿੰਘ ਗਿੱਲ, ਡੀਐਸਪੀ ਵਿਕਾਸ ਸੱਭਰਵਾਲ ਨੇ ਮੌਕੇ ’ਤੇ ਪਹੁੰਚ ਕੇ ਚੋਰੀ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਅਤੇ ਟ੍ਰੈਫਿਕ ਇੰਚਾਰਜ ਪਵਨਦੀਪ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਕਾਰ ਉਪਰੋਂ ਫਿੰਗਰ ਪ੍ਰਿੰਟ ਲਏ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

WRITTEN BY