Skip to content
Independent perspectives. Global stories.
BREAKING

ਜ਼ਿੰਬਾਬਵੇ ਦੌਰੇ ਲਈ ਟੀਮ ’ਚ ਹਰਭਜਨ ਸ਼ਾਮਿਲ

Share this story

ਨਵੀਂ ਦਿ¤ਲੀ, 29 ਜੂਨ (ਪੀ.ਟੀ.)- ਜ਼ਿੰਬਾਬਵੇ ਦੌਰੇ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਹੋ ਗਿਆ ਹੈ। ਖ਼ਾਸ ਗ¤ਲ ਇਹ ਹੈ ਕਿ ਇਸ ਦੌਰੇ ’ਤੇ ਕਈ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿ¤ਤਾ ਗਿਆ ਹੈ। ਇਨ੍ਹਾਂ ’ਚ ਕਪਤਾਨ ਮਹਿੰਦਰ ਸਿੰਘ ਧੋਨੀ, ਵਿਰਾਟ ਕੋਹਲੀ, ਰੋਹਿਤ ਸ਼ਰਮਾ, ਸੁਰੇਸ਼ ਰੈਨਾ, ਉਮੇਸ਼ ਯਾਦਵ ਤੇ ਅਸ਼ਵਿਨ ਸ਼ਾਮਿਲ ਹਨ, ਉਥੇ ਹੀ 4 ਸਾਲਾਂ ਦੇ ਬਾਅਦ ਹਰਭਜਨ ਸਿੰਘ ਦੀ ਵਨ ਡੇ ਟੀਮ ’ਚ ਵਾਪਸੀ ਹੋਈ ਹੈ। ਆਜਿੰਕਿਆ ਰਹਾਣੇ ਇਸ ਦੌਰੇ ’ਤੇ ਟੀਮ ਦੇ ਕਪਤਾਨ ਹੋਣਗੇ। 10 ਜੁਲਾਈ ਤੋਂ ਸ਼ੁਰੂ ਹੋ ਰਹੇ ਦੌਰੇ ’ਤੇ 3 ਵਨਡੇ ਮੈਚ ਤੇ 2 ਟੀ- 20 ਮੈਚ ਖੇਡੇ ਜਾਣਗੇ।6 ਜੁਲਾਈ ਨੂੰ ਭਾਰਤੀ ਟੀਮ ਜ਼ਿੰਬਾਬਵੇ ਦੌਰੇ ’ਤੇ ਰਵਾਨਾ ਹੋਵੇਗੀ।ਇਸ ਦੌਰੇ ਦੇ ਨਾਲ ਹੀ ਸੰਦੀਪ ਸ਼ਰਮਾ ਟੀਮ ’ਚ ਪਹਿਲੀ ਵਾਰ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਨੂੰ ਘਰੇਲੂ ਸੀਜ਼ਨ ’ਚ ਬਿਹਤਰ ਪ੍ਰਦਰਸ਼ਨ ਦੀ ਬਦੌਲਤ ਟੀਮ ’ਚ ਜਗ੍ਹਾ ਮਿਲੀ ਹੈ।ਜ਼ਿਕਰਯੋਗ ਹੈ ਕਿ ਇਸ ਦੌਰੇ ਨੂੰ ਲੈ ਕੇ ਕਾਫੀ ਚਰਚਾ ਰਹੀ ਹੈ। ਬੰਗਲਾਦੇਸ਼ ਦੇ ਦੌਰੇ ਬਾਅਦ ਸੀਨੀਅਰ ਭਾਰਤੀ ਖਿਡਾਰੀਆਂ ਨੇ ਥਕਾਨ ਦੀ ਸ਼ਿਕਾਇਤ ਕੀਤੀ ਸੀ, ਜਿਸ ਦੇ ਬਾਅਦ ਅਜਿਹੀਆਂ ਵੀ ਰਿਪੋਰਟਾਂ ਸਨ ਕਿ ਦੌਰਾ ਰੱਦ ਕਰ ਦਿੱਤਾ ਜਾਵੇਗਾ।

WRITTEN BY