Skip to content
Independent perspectives. Global stories.
BREAKING

ਸਰਕਾਰ ਵ¤ਲੋਂ ਸੰਗਰੂਰ ਦੀਆਂ ਪੁਰਾਣੀਆਂ ਜਾਇਦਾਦਾਂ ਵੇਚਣ ਦੀ ਤਿਆਰੀ

Share this story

ਸੰਗਰੂਰ, 29 ਜੂਨ (ਹਰਜੀਤ ਹਸਨਪੁਰੀ)- ਪੰਜਾਬ ਸਰਕਾਰ ਵ¤ਲੋਂ ਸੰਗਰੂਰ ਸ਼ਹਿਰ ਦੀਆਂ ਪੁਰਾਣੀਆਂ ਜਾਇਦਾਦਾਂ ਨੂੰ ਵੇਚਣ ਦੀ ਤਿਆਰੀ ਕਰ ਲਈ ਗਈ ਹੈ। ਸ਼ਹਿਰ ਦੀਆਂ ਜਿਹੜੀਆਂ ਪੁਰਾਣੀਆਂ ਇਮਾਰਤਾਂ ’ਤੇ ਸਰਕਾਰ ਦੀ ਅ¤ਖ ਹੈ, ਉਹ ਸਾਰੀਆਂ ਸ਼ਹਿਰ ਦੇ ਪ੍ਰਮੁੱਖ ਸਥਾਨਾਂ ’ਤੇ ਸਥਿਤ ਹਨ ਤੇ ਮਹਿੰਗੇ ਭਾਅ ਦੀਆਂ ਹਨ। ਵਿਧਾਇਕ ਪ੍ਰਕਾਸ਼ ਚੰਦ ਗਰਗ ਦਾ ਦਾਅਵਾ ਹੈ ਕਿ ਸ਼ਹਿਰ ਦੀਆਂ ਪੁਰਾਣੀਆਂ ਇਮਾਰਤਾਂ ਬੇਕਾਰ ਪਈਆਂ ਹਨ, ਜਿਨ੍ਹਾਂ ਨੂੰ ਢਾਹ ਕੇ ਇ¤ਥੇ ਮਲਟੀਪਲੈਕਸ ਅਤੇ ਮਾਰਕੀਟ ਬਣਾਉਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਪਤਾ ਲ¤ਗਿਆ ਹੈ ਕਿ ਸ਼ਹਿਰ ਦੀ ਮਹਿੰਗੇ ਭਾਅ ਦੀ ਜਾਇਦਾਦ ਪੁ¤ਡਾ ਨੂੰ ਦੇਣ ਦੀ ਤਿਆਰੀ ਕਰ ਲਈ ਗਈ ਹੈ ਤੇ ਮੁ¤ਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵ¤ਲੋਂ ਵੀ ਸਹਿਮਤੀ ਦੇ ਦਿ¤ਤੀ ਹੈ।

ਬੀਤੀ ਸ਼ਾਮ ਮੁ¤ਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵ¤ਲੋਂ ਇ¤ਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ ਜ਼ਿਲ੍ਹੇ ਦੇ ਵ¤ਖ-ਵ¤ਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਸ਼ਹਿਰ ਦੀਆਂ ਪੁਰਾਣੀਆਂ ਇਮਾਰਤਾਂ ਸਬੰਧੀ ਸਮੁੱਚੀ ਜਾਣਕਾਰੀ ਲਈ ਗਈ ਸੀ।ਪੁਰਾਣੀਆਂ ਸਰਕਾਰੀ ਇਮਾਰਤਾਂ ਵ¤ਖ-ਵ¤ਖ ਵਿਭਾਗਾਂ ਪਾਸ ਹਨ ਜਿਨ੍ਹਾਂ ਪਾਸੋਂ ਪੂਰਾ ਵੇਰਵਾ ਹਾਸਲ ਕੀਤਾ ਗਿਆ ਹੈ। ਪਤਾ ਲ¤ਗਿਆ ਹੈ ਕਿ ਮੀਟਿੰਗ ਦੌਰਾਨ ਮੁ¤ਖ ਮੰਤਰੀ ਵ¤ਲੋਂ ਇਸ ਕੰਮ ਲਈ ਹਰੀ ਝੰਡੀ ਦੇ ਦਿ¤ਤੀ ਗਈ ਹੈ। ਅ¤ਜ ਪੁ¤ਡਾ ਦੇ ਮੁ¤ਖ ਸਕ¤ਤਰ ਵਿਸ਼ਵਜੀਤ ਖੰਨਾ ਪੁ¤ਡਾ ਅਧਿਕਾਰੀਆਂ ਸਮੇਤ ਸੰਗਰੂਰ ਪੁੱਜੇ ਜਿਨ੍ਹਾਂ ਨੂੰ ਮੁ¤ਖ ਸੰਸਦੀ ਸਕ¤ਤਰ ‘ਤੇ ਹਲਕਾ ਵਿਧਾਇਕ ਪ੍ਰਕਾਸ਼ ਚੰਦ ਗਰਗ ਅਤੇ ਏਡੀਸੀ ਐਮ.ਕੇ. ਅਰਵਿੰਦ ਵ¤ਲੋਂ ਸ਼ਹਿਰ ਦੀਆਂ ਸਾਰੀਆਂ ਇਮਾਰਤਾਂ ਦਾ ਦੌਰਾ ਕਰਵਾਇਆ ਗਿਆ। ਸ਼ਹਿਰ ਦੀਆਂ ਇਨ੍ਹਾਂ ਇਮਾਰਤਾਂ ਵਿ¤ਚ ਬੰਬਾ ਘਰ ਵਾਲੀ ਜਗ੍ਹਾ, ਜ਼ਿਲ੍ਹਾ ਸਿ¤ਖਿਆ ਦਫ਼ਤਰ ਵਾਲੀ ਜਗ੍ਹਾ, ਸਿਵਲ ਹਸਪਤਾਲ ‘ਚ ਟੀ.ਬੀ. ਵਿਭਾਗ ਵਾਲੀ ਜਗ੍ਹਾ, ਹੋਮ ਗਾਰਡ ਦੇ ਪੁਰਾਣੇ ਦਫ਼ਤਰ ਵਾਲੀ ਥਾਂ ਤੇ ਪੰਜਾਬ ਐਗਰੋ ਦਾ ਦਫ਼ਤਰ ਆਦਿ ਸ਼ਾਮਲ ਹਨ। ਪੁ¤ਡਾ ਅਧਿਕਾਰੀਆਂ ਵ¤ਲੋਂ ਨਕਸ਼ੇ ਅਨੁਸਾਰ ਸਾਰੀਆਂ ਥਾਵਾਂ ਦਾ ਦੌਰਾ ਕਰਦਿਆਂ ਜਾਇਜ਼ਾ ਲਿਆ ਗਿਆ।
ਪੁਰਾਣੀਆਂ ਇਮਾਰਤਾਂ ਦੀ ਥਾਂ ਲੋਕਾਂ ਨੂੰ ਸਹੂਲਤਾਂ ਦੇਣ ਲਈ ਯੋਜਨਾ ਬਣਾਈ ਜਾ ਰਹੀ ਹੈ: ਗਰਗ
ਇਸ ਸਬੰਧੀ ਵਿਧਾਇਕ ਪ੍ਰਕਾਸ਼ ਚੰਦ ਗਰਗ ਨੇ ਕਿਹਾ ਕਿ ਸ਼ਹਿਰ ਦੀਆਂ ਅਨੇਕਾਂ ਇਮਾਰਤਾਂ ਬੇਅਬਾਦ ਪਈਆਂ ਹਨ ਜਿਨ੍ਹਾਂ ‘ਚੋਂ ਕਈਆਂ ਦੀ ਹਾਲਤ ਖਸਤਾ ਹੋ ਚੁ¤ਕੀ ਹੈ। ਇਨ੍ਹਾਂ ਇਮਾਰਤਾਂ ਦੀ ਥਾਂ ਲੋਕਾਂ ਨੂੰ ਸਹੂਲਤਾਂ ਦੇਣ ਲਈ ਯੋਜਨਾ ਬਣਾਈ ਜਾ ਰਹੀ ਹੈ ਜਿਸ ਨਾਲ ਸ਼ਹਿਰ ਦਾ ਵਿਕਾਸ ਹੋਵੇਗਾ। ਸ਼ਹਿਰੀ ਜਾਇਦਾਦ ਪੁ¤ਡਾ ਨੂੰ ਵੇਚਣ ਬਾਰੇ ਪੁ¤ਛੇ ਸਵਾਲ ਦੇ ਜਵਾਬ ‘ਚ ?ੁਨ੍ਹਾਂ ਕਿਹਾ ਕਿ ਪੁ¤ਡਾ, ਸਰਕਾਰ ਦਾ ਹੀ ਵਿਭਾਗ ਹੈ। ਜੇਕਰ ਪੁ¤ਡਾ ਜਾਂ ਕੋਈ ਨਿ¤ਜੀ ਕੰਪਨੀ ਸ਼ਹਿਰ ਦੀਆਂ ਬੇਅਬਾਦ ਥਾਵਾਂ ਨੂੰ ਅਬਾਦ ਕਰਨ ਦੀ ਜ਼ਿੰਮੇਵਾਰੀ ਲੈਂਦੀ ਹੈ ਤਾਂ ਸਰਕਾਰ ਵ¤ਲੋਂ ਉਨ੍ਹਾਂ ਨੂੰ ਸੌਂਪੀ ਜਾਵੇਗੀ।
ਪੁਰਾਣੀਆਂ ਇਮਾਰਤਾਂ ਸੰਭਾਲਣ ਦੀ ਲੋੜ : ਸਿਬੀਆ
ਇਸ ਸਬੰਧੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਤੇ ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ ਨੇ ਕਿਹਾ ਕਿ ਸ਼ਹਿਰ ਦੀਆਂ ਪੁਰਾਣੀਆਂ ਇਮਾਰਤਾਂ ਸੰਭਾਲਣ ਦੀ ਲੋੜ ਹੈ। ਇਨ੍ਹਾਂ ਦੀ ਜਗ੍ਹਾ ਨੂੰ ਲੋਕ ਹਿ¤ਤਾਂ ਲਈ ਵਰਤਿਆ ਜਾ ਸਕਦਾ ਹੈ। ਸਰਕਾਰ ਦਾ ਖਜ਼ਾਨਾ ਖਾਲੀ ਹੋਣ ਕਾਰਨ ਵਿਕਾਸ ਲਈ ਫੁ¤ਟੀ ਕੌਡੀ ਨਹੀਂ ਹੈ। ਜਾਇਦਾਦਾਂ ਦੀ ਸੰਭਾਲ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ ਪਰ ਸਰਕਾਰ ਜਾਇਦਾਦਾਂ ਵੇਚਕੇ ਡੰਗ ਟਪਾਉਣ ਦੀ ਨੀਤੀ ‘ਤੇ ਉਤਰ ਆਈ ਹੈ ਜੋ ਗਲਤ ਹੈ।

WRITTEN BY