Skip to content
Independent perspectives. Global stories.
BREAKING

ਕਿਸਾਨ ਜਥੇਬੰਦੀਆਂ ਵੱਲੋਂ ਥਾਣਾ ਮੌੜ ਮੰਡੀ ਦਾ ਘੇਰਾਓ ਪੁਲਿਸ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਆਰੇਬਾਜ਼ੀ

Share this story

ਤਲਵੰਡੀ ਸਾਬੋ, 29 ਜੂਨ (ਜਗਦੀਪ ਕੋਮਲ)- ਅੱਜ ਵੱਖ-ਵੱਖ ਜਥੇਬੰਦੀਆਂ ਦੇ ਵਰਕਰਾਂ ਨੇ ਸਥਾਨਕ ਡੀ.ਐ¤ਸ.ਪੀ. ਮੌੜ ਤੋਂ ਲੈਕੇ ਪੁਲਿਸ ਥਾਣਾਂ ਮੌੜ ਮੰਡੀ ਦੇ ਗੇਟ ਤੱਕ ਨਾਆਰੇਬਾਜ਼ੀ ਕਰਦੇ ਹੋਏ ਇੱਕ ਰੋਸ ਮਾਰਚ ਕੀਤਾ ਅਤੇ ਇਸ ਉਪਰੰਤ ਥਾਣਾ ਮੌੜ ਮੰਡੀ ਦੇ ਗੇਟ ’ਤੇ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਦੇ ਸੱਦੇ ’ਤੇ ਧਰਨਾ ਦਿੱਤਾ। ਧਰਨਾਕਾਰੀਆਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਆਰੇਬਾਜ਼ੀ ਕੀਤੀ। ਮਾਮਲਾ ਮੌੜ ਖੁਰਦ ਦੇ ਖੁਦਕੁਸ਼ੀ ਕਰ ਚੁੱਕੇ ਕਿਸਾਨ ਜਗਤਾਰ ਸਿੰਘ ਦੇ ਦੋਸੀਆਂ ਨੂੰ ਗ੍ਰਿਫਤਾਰ ਕਰਨ ਅਤੇ ਪਰਿਵਾਰ ਨੂੰ ਯੋਗ ਮੁਆਵਜਾ ਦੇਣ ਦਾ ਸੀ। ਜਿਸ ‘ਤੇ ਚਲਦਿਆਂ ਵੱਖ ਵੱਖ ਇਨਸਾਫ ਪਸੰਦ ਪਾਰਟੀਆਂ ਅਤੇ ਜਨਤਕ ਜਥੇਬੰਦੀਆਂ ਜਿਸ ਵਿੱਚ ਆਮ ਆਦਮੀ ਪਾਰਟੀ, ਸੀ.ਪੀ.ਆਈ. (ਐਮ.ਐਲ) ਲਿਬਰੇਸ਼ਨ , ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ,ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ), ਪੰਜਾਬ ਕਿਸਾਨ ਯੂਨੀਅਨ ,ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ

ਨੇ ਸਮੂਲੀਅਤ ਕੀਤੀ।ਧਰਨਾਂਕਾਰੀ ਲੋਕਾਂ ਨੂੰ ਸੰਬੋਧਨ ਕਰਦਿਆਂ ਆਪ ਆਗੂ ਜਗਦੇਵ ਸਿੰਘ ਕਮਾਲੂ ਲਿਬਰੇਸ਼ਨ ਦੇ ਹਰਵਿੰਦਰ ਸੇਮਾਂ ਬੀ.ਕੇ.ਯੂ.ਡਕੌਂਦਾ ਦੇ ਗੋਰਾ ਸਿੰਘ ਭੈਣੀਬਾਘਾ ਅਤੇ ਭੋਲਾ ਸਿੰਘ ਆਦਿ ਆਗੂਆਂ ਨੇ ਪੁਲਿਸ ਪ੍ਰਸ਼ਾਸ਼ਨ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਥਾਣਿਆਂ ਵਿੱਚ ਐਫ.ਆਈ.ਆਰ ਕਰਨ ਸਮੇਂ ਸਿਆਸੀ ਹੱਲਾਸ਼ੇਰੀ ਤਹਿਤ ਗੁੰਡਾ ਅਨਸਰਾਂ ਸੱਤਾਧਾਰੀ ਪਾਰਟੀ ਦੇ ਪਿੰਡ ਪੱਧਰ ਦੇ ਆਗੂਆਂ ਦੀ ਹੀ ਗੱਲ ਸੁਣਦਾ ਹੈ ਜਿਸ ਕਾਰਨ ਪਿੰਡਾਂ ਸੱਤਾਧਾਰੀ ਪਾਰਟੀਆਂ ਦੇ ਆਗੂਆਂ ਵੱਲੋਂ ਸਤਾਏ ਹੋਏ ਲੋਕ ਪੁਲਿਸ ਪ੍ਰਸ਼ਾਸ਼ਨ ਤੋਂ ਵੀ ਇਨਸਾਫ ਨਾਂ ਮਿਲਣ ਕਾਰਨ ਖੁਦਕੁਸ਼ੀਆਂ ਕਰਨ ਵੱਲ ਵਧ ਰਹੇ ਹਨ।ਜ਼ਬਰ ਵਿਰੋਧੀ ਕਮੇਟੀ ਨੇ ਮੰਗ ਕੀਤੀ ਕਿ ਜਗਤਾਰ ਸਿੰਘ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਵਾਲੇ ਸਬੰਧਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਜਗਤਾਰ ਸਿੰਘ ਦੇ ਪਰਿਵਾਰ ਨੂੰ ਯੋਗ ਮੁਆਵਜਾ ਦਵਾਇਆ ਜਾਵੇ ਅਤੇ ਉਸ ਦੀ ਜ਼ਮੀਨ ਦਾ ਪੁਰਾਣਾ ਕਬਜਾ ਬਹਾਲ ਕਰਵਇਆ ਜਾਵੇ ਅਤੇ ਪਾਣੀ ਵਾਲੇ ਖਾਲ ਦਾ ਪੁਰਾਣਾ ਨੱਕਾ ਬਹਾਲ ਕਰਵਇਆ ਜਾਵੇ।ਐਕਸ਼ਨ ਕਮੇਟੀ ਨੇ ਇਹ ਵੀ ਮੰਗ ਕੀਤੀ ਕਿ ਸ਼ਾਂਤ ਮਈ ਤਰੀਕੇ ਨਾਲ ਥਾਣਾ ਮੌੜ ਦੇ ਗੇਟ ਅੱਗੋਂ ਗ੍ਰਿਫਤਾਰ ਕੀਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ ਅਤੇ ਹੋਰ ਵਾਪਰੀਆਂ ਘਟਨਾਵਾਂ ਜਿਵੇਂ ਮਾਈਸਰਖਾਨੇ ਮਜ਼ਦੂਰ ਨੂੰ ਜਾਤੀ ਪੱਧਰ ਤੇ ਜਲੀਲ ਕਰਕੇ ਉਸ ਦੀ ਕੁੱਟ ਮਾਰ ਕਰਨ ਅਤੇ ਮੌੜ ਦੇ ਹੀ ਇੱਕ ਬੱਚੇ ਨੂੰ ਕਿਡਨੈਪ ਕਰਨ ਵਲਿਆਂ ਖਿਲਾਫ ਵੀ ਸ਼ਖਤੀ ਨਾਲ ਪੇਸ਼ ਹੋਕੇ ਮਾਮਲਿਆਂ ਨੂੰ ਹੱਲ ਕੀਤਾ ਜਾਵੇ। ਇਸ ਸਮੇਂ ਥਾਣਾ ਮੌੜ ਮੰਡੀ ਦੇ ਐ¤ਸ.ਐ¤ਚ.ਓ. ਨੇ ਜ਼ਬਰ ਵਿਰੋਧੀ ਕਮੇਟੀ ਨਾਲ ਇੱਕ ਮੀਟਿੰਗ ਕਰਕੇ ਵਿਸ਼ਵਾਸ ਦਵਾਇਆ ਕਿ ਜਲਦੀ ਹੀ ਦੋਸੀਆਂ ਨੁੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾਵੇਗਾ ਜਿਸ ‘ਤੇ ਚਲਦਿਆਂ ਜ਼ਬਰ ਵਿਰੋਧੀ ਕਮੇਟੀ ਨੇ ਅਗਲੇ ਸੰਘਰਸ਼ ਦੀ ਰੂਪ ਰੇਖਾ ਫਿਲਹਾਲ 10 ਜੁਲਾਈ 2015 ਤੱਕ ਟਾਲ ਦਿੱਤੀ ਹੈ ਜ਼ਬਰ ਵਿਰੋਧੀ ਕਮੇਟੀ ਨੇ ਚਤਾਵਨੀ ਦਿੱਤੀ ਕਿ ਜੇਕਰ ਪੁਲਿਸ ਪ੍ਰਸ਼ਾਸ਼ਨ ਬਣਦੀ ਕਾਰਵਾਈ ਅਤੇ ਦੋਸ਼ੀਆਂ ਨੁੰ ਗ੍ਰਿਫਤਾਰ ਨਹੀਂ ਕਰਦਾ ਤਾਂ ਅਗਲਾ ਐਕਸ਼ਨ ਉਲੀਕਿਆ ਜਵੇਗਾ ਅਤੇ ਸੰਘਰਸ਼ ਤਿੱਖਾ ਕੀਤਾ ਜਾਵੇਗਾ।

WRITTEN BY