ਮੌੜ ਮੰਡੀ, 28 ਜੂਨ (ਹਰਦੀਪ ਸਿੰਘ) -‘ਜੇਕਰ ਕੇਂਦਰ ਸਰਕਾਰ ਨੇ 14-5-15 ਦਾ ਜਾਰੀ ਕੀਤਾ ਸਰਕੂਲਰ ਵਾਪਿਸ ਨਾ ਲਿਆ ਤਾਂ ਸ਼ੈਲਰ ਐਸੋਸੀਏਸ਼ਨ ਵਲੋਂ ਇਸ ਦੇ ਵਿਰੋਧ ਵਿਚ ਵੱਡਾ ਸੰਘਰਸ਼ ਵਿੱ੍ਯਢਿਆ ਜਾਵੇਗਾ’ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਨੀ ਨੇ ਮੌੜ ਮੰਡੀ ਵਿਖੇ ਸ਼ੈਲਰ ਮਾਲਿਕਾਂ ਨਾਲ ਇਕ ਮੀਟਿੰਗ ਦੌਰਾਨ ਕੀਤਾ। ਮੀਟਿੰਗ ਦੌਰਾਨ ਸ਼੍ਰੀ ਸੈਨੀ ਨੇ ਕਿਹਾ ਕਿ ਪਹਿਲਾ ਤੋਂ ਹੀ ਬਿਮਾਰ ਚੱਲ ਰਹੀ ਸ਼ੈਲਰ ਇੰਡੀਸਟਰੀ ਨੂੰ ਤਬਾਹ ਕਰਨ ਲਈ ਸਰਕਾਰ ਇਸ ਤਰ੍ਹਾਂ ਦੇ ਸਰਕੂਲਰ ਜਾਰੀ ਕਰਕੇ ਸ਼ੈਲਰ ਮਾਲਿਕਾਂ ਦੇ ਜ਼ਖਮਾਂ ਤੇ ਨਮਕ ਛਿੜਕ ਰਹੀ ਹੈ ਅਤੇ ਸ਼ੈਲਰ ਇੰਡਸਟਰੀ ਨੂੰ ਤਬਾਹੀ ਵੱਲ ਧੱਕਿਆ ਜਾ ਰਿਹਾ ਹੈ। ਉਹਨਾਂ ਸ਼ੈਲਰ ਮਾਲਿਕਾਂ ਨੂੰ ਸੱਦਾ ਦਿੰਦੇ ਹੋਏ ਕਿਹਾ ਕਿ ਜੇਕਰ ਸ਼ੈਲਰ ਇੰਡਸਟਰੀ ਨੂੰ ਬਚਾਉਣਾ ਹੈ ਤਾਂ ਸਾਰੇ ਸ਼ੈਲਰ ਮਾਲਿਕਾਂ ਨੂੰ ਐਸੋਸੀਏਸ਼ਨ ਨਾਲ ਜੁੜ ਕੇ ਏਕੇ ਵਿਚ ਰਹਿਣਾ ਪਵੇਗਾ। ਉਨ੍ਹਾਂ ਕਿਹਾ ਕਿ ਉਹ ਐਫ਼.ਸੀ.ਆਈ. ਦੀ
ਮਨਮਾਨੀ, ਸਰਕਾਰਾਂ ਦੀ ਧੱਕੇਸ਼ਾਹੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕਰਨਗੇ। ਸੁੱਕੀ ਜੀਰੀ ਦੀ ਸਹੀ ਅਤੇ ਬਰਾਬਰ ਵੰਡ ਸਬੰਧੀ ਕਮੇਟੀਆਂ ਦਾ ਗਠਨ ਕਰਵਾਇਆ ਜਾਵੇਗਾ ਅਤੇ ਸ਼ੈਲਰ ਇੰਡਸਟਰੀ ਨੂੰ ਤਬਾਹ ਕਰਨ ਸਬੰਧੀ ਚਲ ਰਹੀਆਂ ਨੀਤੀਆਂ ਨੂੰ ਕਦੇ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ ਭਾਵੇਂ ਇਸ ਲਈ ਕੋਈ ਵੀ ਸੰਘਰਸ਼ ਕਿਉਂ ਨਾ ਕਰਨਾ ਪਵੇ।
ਇਸ ਮੌਕੇ ਮੌੜ ਸ਼ੈਲਰ ਐਸੋਸੀਏਸ਼ਨ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਸਬੰਧੀ ਨਵੀਂ ਦੋ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚ ਜੀਵਨ ਕੁਮਾਰ ਅਤੇ ਯਸ਼ਪਾਲ ਜੱਸੀ ਮੌੜ ਐਸੋਸੀਏਸ਼ਨ ਦੇ ਮੈਂਬਰ ਚੁਣੇ ਗਏ।
ਇਸ ਮੌਕੇ ਉਹਨਾਂ ਨਾਲ ਸੰਜੇ ਕੁਮਾਰ ਵਾਈਸ ਪ੍ਰਧਾਨ ਪੰਜਾਬ, ਪ੍ਰਸ਼ੋਤਮ ਗਰਗ ਜਿਲਾ ਪ੍ਰਧਾਨ ਤੋਂ ਇਲਾਵਾ ਪ੍ਰੇਮ ਕੁਮਾਰ ਸਰਦੂਲਗੜ੍ਹ, ਘਣਸ਼ਾਮ ਦਾਸ ਵਿਸ਼ਣੂ, ਕ੍ਰਿਸ਼ਨ ਕੁਮਾਰ ਉਭੇ ਵਾਲਾ, ਵਿਜੈ ਕੁਮਾਰ ਘੁੰਮਣ, ਅਸ਼ੋਕ ਕੁਮਾਰ ਉਭੇ ਵਾਲਾ, ਰਾਜ਼ੇਸ਼ ਜੈਨ, ਯੋਗੇਸ਼ ਕੁਮਾਰ ਮੋਨੂੰ, ਰਾਜਿੰਦਰ ਰਾਜੂ, ਅੰਮ੍ਰਿਤਪਾਲ ਮੰਗਲਾ, ਜਤਿੰਦਰ ਕੁਮਾਰ, ਰਾਕੇਸ਼ ਕੇਸ਼ੀ, ਸੋਹਣ ਲਾਲ, ਕ੍ਰਿਸ਼ਨ ਕੁਮਾਰ, ਪ੍ਰਦੀਪ ਕੁਮਾਰ ਗੋਇਲ, ਰੋਬਿਨ ਮਿੱਤਲ, ਰਾਜਿੰਦਰ ਮੋਹਨ ਭੱਪਾ, ਅੰਗਰੇਜ਼ ਕੁਮਾਰ ਮਿੱਤਲ, ਸੁਰੇਸ਼ ਕੁਮਾਰ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਸ਼ੈਲਰ ਮਾਲਿਕ ਮੌਜੂਦ ਸਨ।



