Skip to content
Independent perspectives. Global stories.
BREAKING

ਸਰਕਾਰ ਦੇ ਹੀ 87 ਮਾਡਲ ਟਰੱਕ ਦੌੜਦੇ ਨੇ ਸੜਕਾਂ ’ਤੇ

Share this story

ਖੰਨਾ, 28 ਜੂਨ- ਜਦ ਪੰਜਾਬ ਸਰਕਾਰ ਦੇ ਅਦਾਰੇ ਹੀ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਹੋਣ ਤਾਂ ਪੰਜਾਬ ਦੀ ਜਨਤਾ ਕਿਵੇਂ ਸੜਕਾਂ ’ਤੇ ਸੁਰੱਖਿਆਤ ਘੁੰਮ ਸਕਦੀ ਹੈ। ਅਜਿਹਾ ਕਾਰਨਾਮਾ ਹੋਇਆ ਜਦ ਮਾਰਕਫੈਡ ਬਨਾਸਪਤੀ ਪਲਾਟ ਖੰਨਾ ਦਾ 1987 ਮਾਡਲ ਟਰੱਕ ਨੰਬਰ ਪੀ. ਸੀ. ਕੇ. 1706 ਜਿਹੜਾ ਕਿ ਬਠਿੰਡਾ ਤੋਂ ਖੰਨਾ ਮਾਰਕਫੈਡ ਵਿਖੇ ਆ ਰਿਹਾ ਸੀ ਤਾਂ ਉਹ ਰਾਤ ਵੇਲੇ ਮਾਲੇਰਕੋਟਲਾ ਤੋਂ ਖੰਨਾ ਮਾਰਚ ’ਤੇ ਪਿੰਡ ਜਰਗ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਕਾਰਨ ਕੰਡਕਰਟਰ ਓਮ ਪ੍ਰਕਾਸ਼ ਸਿੰਘ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਦੀ ਬਾਂਹ ਦੋ ਥਾਵਾਂ ਤੋਂ ਟੁੱਟ ਗਈ। ਪਰ ਟਰੱਕ ਡਰਾਇਵਰ ਨੇ ਟਰੱਕ ਨੂੰ ਰਾਤ ਵੇਲੇ ਹੀ ਘਿਓ ਮਿੱਲ ਵਿੱਚ ਪਹੁੰਚਾ ਦਿੱਤਾ ਕੀ ਕਾਰਨ ਹੈ ਕਿ ਡਰਾਇਵਰ ਨੇ ਪੁਲਿਸ ਅਤੇ ਐਂਬੂਲੈਸ ਨੂੰ ਦੱਸਣ ਦੀ ਬਿਜਾਏ ਹਾਦਸਾ ਗ੍ਰਸਤ ਹੋਏ ਟਰੱਕ ਨਾਲ ਹੀ ਜ਼ਖਮੀ ਕੰਡਕਟਰ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਜਿਸ ਨੂੰ ਗੰਭੀਰ ਸੱਟਾਂ ਹੋਣ ਕਾਰਨ

ਡਾਕਟਰਾਂ ਨੇ ਪੀ. ਜੀ. ਆਈ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ। ਜਿਕਰਯੋਗ ਹੈ ਕਿ ਮਾਰਕਫੈਡ ਦੇ ਅਫਸਰਾਂ ਦੀ ਅਣਗਹਿਲੀ ਉਸ ਸਮੇਂ ਸਾਹਮਣੇ ਆਈ ਜਦੋਂ ਪੱਤਰਕਾਰਾਂ ਨੇ ਹਾਦਸਾ ਗ੍ਰਸਤ ਟਰੱਕ ਚਾਲਕ ਜਗਤਾਰ ਸਿੰਘ ਦਾ ਡਰਾਇਵਿੰਗ ਲਾਇਸੈਂਸ ਦੇਖਿਆਂ ਤਾਂ ਉਸਦੇ ਡਰਾਇਵਿੰਗ ਲਾਇਸੈਂਸ ਦੀ ਮੁਨਿਆਦ 5 ਜੁਲਾਈ 2014 ਨੂੰ ਖਤਮ ਹੋ ਚੁੱਕੀ ਸੀ ਅਤੇ ਉਸ ਦਾ ਡਰਾਇਵਿੰਗ ਲਾਇਸੈਂਸ ਹੈਵੀ ਵਹੀਕਲ ਚਲਾਉਣ ਲਈ ਨਹੀਂ ਸੀ ਅਤੇ ਲਾਇਸੈਂਸ ਸਿਰਫ਼ ਕਾਰ ਅਤੇ ਲਾਈਟ ਵਹੀਕਲ ਚਲਾਉਣ ਲਈ ਜਾਰੀ ਹੋਇਆ ਸੀ, ਹੈਰਾਨਗੀ ਵਾਲੀ ਗੱਲ ਇਹ ਹੈ ਕਿ ਇਹ ਕਥਿਤ ਡਰਾਇਵਰ ਦੀ ਭਰਤੀ ਠੇਕੇਦਾਰ ਵੱਲੋਂ ਲੇਬਰ ਵਜੋਂ ਹੋਈ ਸੀ ਇਸ ਦੇ ਬਾਵਜੂਦ ਵੀ ਮਾਰਕਫੈਡ ਦੇ ਜ਼ਿਮੇਵਾਰ ਅਫਸਰਾਂ ਨੇ ਟਰੱਕ ਦਾ ਚਾਰਜ ਦੇਣ ਸਮੇਂ ਉਕਤ ਡਰਾਇਵਰ ਦਾ ਡਰਾਇਵਿੰਗ ਲਾਇਸੈਂਸ ਦੇਖਣਾ ਮੁਨਾਸਿਬ ਨਹੀਂ ਸਮਝਿਆ। ਦੁਸਰੇ ਪਾਸ ਮਾਨਯੋਗ ਹਾਈਕੋਰਟ ਦੀਆਂ ਹਿਦਾਇਤਾਂ ਖਿਲਾਫ਼ ਜਾਂਦਿਆਂ ਆਪਣਾ ਸਮਾਂ ¦ਘਾ ਚੁੱਕਿਆਂ ਟਰੱਕ ਲੱਖਾਂ ਰੁਪਿਆਂ ਦਾ ਘਿਓ ਲੈ ਕੇ ਕਿਵੇਂ ਸੈਕੜੇ ਕਿਲੋਮੀਟਰ ਸੜਕ ’ਤੇ ਦੌੜਦਾ ਰਿਹਾ। ਇਸੇ ਦੌਰਾਨ ਜਦੋਂ ਪੱਤਰਕਾਰਾਂ ਨੇ ਮਾਰਕਫੈਡ ਖੰਨਾ ਦੇ ਜੀ. ਐਮ. ਵਰਿੰਦਰ ਸ਼ਰਮਾ ਨਾਲ ਗੰਲਬਾਤ ਕੀਤੀ ਤਾਂ ਉਹਨਾਂਦੱਸਿਆ ਕਿ ਇਹ ਟਰੱਕ ਤਪਾ (ਜ਼ਿਲ੍ਹਾ ਬਰਨਾਲਾ) ਵਿਖੇ ਸੁਸਾਇਟੀਆਂ ਦਾ ਮਾਲ ਛੱਡਣ ਲਈ ਗਿਆ ਸੀ, ਪਰ ਦੂਸਰੇ ਪਾਸੇ ਟਰੱਕ ਚਾਲਕ ਡਰਾਇਵਰ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਬਠਿੰਡਾ ਤੋਂ ਮਾਲ ਉਤਾਰ ਕੇ ਵਾਪਸ ਆ ਰਿਹਾ ਸੀ ਤਾਂ ਪਿੰਡ ਜਲਾਜਣ ਲਾਗੇ ਟਰੱਕ ਇੱਕ ਦਰੱਖਤ ਨਾਲ ਟਕਰਾ ਗਿਆ। ਕੀ ਡਰਾਇਵਰ ਦਾ ਡਰਾਇਵਿੰਗ ਲਾਇਸੈਂਸ ਦੀ ਮਨਿਆਦ ਖਤਮ ਹੋਣ ਕਾਰਨ ਬੀਮਾ ਕੰਪਨੀ ਟਰੱਕ ਦਾ ਮੁਆਵਜ਼ਾ ਦੇਵੇਗੀ। ਕੀ ਟਰੱਕ ਚਾਲਕ ਦੇ ਡਰਾਇਵਿੰਗ ਲਾਇਸੈਂਸ ਦੀ ਮਨਿਆਦ ਇੱਕ ਸਾਲ ਤੋਂ ਖਤਮ ਹੋਣ ਦੇ ਬਾਵਜੂਦ ਵੀ ਮਾਰਕਫੈਡ ਦੇ ਸਬੰਧਿਤ ਅਧਿਕਾਰੀ ਖਿਲਾਫ਼ ਜਿਹਨਾਂ ਨੇ ਆਪਣੀ ਜ਼ਿੰਮੇਵਾਰੀ ਨਾ ਨਿਭਾਉਂਦੇ ਹੋਏ ਲੱਖਾ ਰੁਪਏ ਦਾ ਘਿਓ ਇੱਕ ਮਜ਼ਦੂਰ ਕਿਸਮ ਦੇ ਲੋਕਾਂ ਦੇ ਹਵਾਲੇ ਕਰ ਦਿੱਤਾ। ਅਜਿਹੇ ਪੁਰਾਣੇ ਅਤੇ ਸਮਾਂ ਪੁੱਗਾ ਚੁੱਕੇ ਕਈ ਟਰੱਕਾਂ ਕਾਰਨ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਗੈਰ ਜਿੰਮੇਵਾਰ ਅਫਸਰਾਂ ਖਿਲਾਫ਼ ਅਨੁਸ਼ਾਸ਼ਨੀ ਕਾਰਵਾਈ ਕੀਤੀ ਜਾਵੇ।

WRITTEN BY