ਜਲੰਧਰ, 28 ਜੂਨ (ਪੀ.ਟੀ.)-ਸਿਟੀਜ਼ਨ ਅਰਬਨ ਕੋਆਪਰੇਟਿਵ ਬੈਂਕ ਲਿਮਟਿਡ ਜਲੰਧਰ ਦੇ ਚੇਅਰਮੈਨ ਸ੍ਰੀ ਕੇ. ਕੇ. ਸ਼ਰਮਾ ਨੇ ਬੀਤੇ ਕੱਲ੍ਹ ਬੈਂਕ ਦੀ ਨਵੀਂ ਵੈੱਬਸਾਈਟ ਨੂੰ ਆਪਣੇ ਮੁੱਲਵਾਨ ਗਾਹਕਾਂ ਨੂੰ ਸਮਰਪਿਤ ਕੀਤਾ ਤਾਂ ਜੋ ਉਹ ਨਵੀਂ ਤਕਨੀਕ ਜ਼ਰੀਏ ਬੈਂਕ ਨਾਲ ਜੁੜ ਸਕਣ। ਵੈੱਬਸਾਈਟ ਵਿੱਚ ਬੈਂਕ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ ਹੈ। ਇਸ ਮੌਕੇ ਵਾਈਸ ਚੇਅਰਮੈਨ ਸ੍ਰੀ ਪੀ. ਐਸ. ਜੌਲੀ, ਡਾਇਰੈਕਟਰ ਸ੍ਰੀ ਐਸ. ਕੇ. ਦੱਤਾ, ਡਾ: ਵਿਵੇਕ ਸ਼ਰਮਾ, ਡਾ: ਬਲਬੀਰ ਰਾਜ ਸ਼ਰਮਾ, ਸ੍ਰੀ ਵੀ. ਐਨ. ਪਾਠਕ, ਸ੍ਰੀ ਐਸ. ਕੇ. ਮਲਹੋਤਰਾ (ਸੀ. ਈ. ਓ.) ਅਤੇ ਕੰਪਨੀ ਸੈਕਟਰੀ ਦਿਨੇਸ਼ ਗੁਪਤਾ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ਬੈਂਕ ਦੇ ਏ.ਟੀ.ਐਮ. ਨੂੰ ਬਹੁਤ ਜਲਦੀ ਹੋਰ ਰਾਸ਼ਟਰੀ ਬੈਂਕਾਂ ਨਾਲ ਜੋੜਿਆ ਜਾਵੇਗਾ। ਗਾਹਕ ਵੈੱਬਸਾਈਟ ਾ.ਚਟ੍ਰਿੲਨਸਬੳਨਕ.ਨਿ ਨੂੰ ਕਦੇ ਵੀ ਲਾਗ-ਇਨ ਕਰਕੇ ਬੈਂਕ ਦੀਆਂ ਸੇਵਾਵਾਂ ਲੈ ਸਕਦੇ ਹਨ।



