ਨਵੀਂ ਦਿੱਲੀ, 26 ਜੂਨ (ਪੀ. ਟੀ.)- ਆਈਪੀਐਲ ਦੇ ਸਾਬਕਾ ਕਮਿਸ਼ਨਰ ਲਲਿਤ ਮੋਦੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਲੰਦਨ ‘ਚ ਗਾਂਧੀ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ। ਲਲਿਤ ਮੋਦੀ ਨੇ ਟਵੀਟ ਕੀਤਾ ਹੈ ਕਿ ਉਹ ਪ੍ਰਿਅੰਕਾ ਗਾਂਧੀ ਤੇ ਰਾਬਰਟ ਵਾਡਰਾ ਨੂੰ ਵੱਖ – ਵੱਖ ਮਿਲੇ ਸਨ। ਲਲਿਤ ਮੋਦੀ ਦੇ ਮੁਤਾਬਿਕ ਇਹ ਮੁਲਾਕਾਤ ਪਿਛਲੇ ਸਾਲ ਜਾਂ ਉਸਤੋਂ ਪਹਿਲਾਂ ਕੀਤੀਆਂ ਹਨ, ਜਦੋਂ ਗਾਂਧੀ ਪਰਿਵਾਰ ਸੱਤਾ ‘ਚ ਸੀ। ਲਲਿਤ ਮੋਦੀ ਨੇ ਕਿਹਾ ਕਿ ਉਸਦੇ ਗਾਂਧੀ ਪਰਿਵਾਰ ਨਾਲ ਵੀ ਕਰੀਬੀ ਸੰਬੰਧ ਹਨ। ਜ਼ਿਕਰਯੋਗ ਹੈ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਰਾਜਸਥਾਨ ਦੀ ਮੁੱਖ ਮੰਤਰੀ ਵੰਸੁਧਰਾ ਰਾਜੇ ਦੇ ਲਲਿਤ ਮੋਦੀ ਦੇ ਕਰੀਬੀ ਸੰਬੰਧ ਹੋਣ ਤੇ ਉਸਦੀ ਮਦਦ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਵਿਰੋਧੀ ਪੱਖ ਦੋਵਾਂ ਦੇ ਅਸਤੀਫ਼ੇ ਦੀ ਮੰਗ ਵੀ ਕਰ ਰਿਹਾ ਹੈ। ਅਜਿਹੇ ‘ਚ ਲਲਿਤ ਮੋਦੀ ਦਾ ਇਹ ਖ਼ੁਲਾਸਾ ਕਾਂਗਰਸ ਲਈ ਵੀ ਮੁਸੀਬਤ ਖੜੀ ਕਰ ਸਕਦਾ ਹੈ।



