ਚੰਡੀਗੜ•, 26 ਜੂਨ (ਪੀ. ਟੀ.)- ਪੰਜਾਬ ਸਰਕਾਰ ਵੱਲੋਂ ਟੀ.ਬੀ ਰੋਗ ਤੋਂ ਪੀੜਤ ਲੋਕਾਂ ਨੂੰ 24 ਘੰਟੇ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਅੱਜ ਟੋਲ ਫਰੀ ਨੰਬਰ 1800 011 6666 ਜਾਰੀ ਕੀਤਾ ਗਿਆ ਹਟੀ.ਬੀ ਰੋਗ ਤੋਂ ਪੀੜਤ ਲੋਕਾਂ ਨੂੰ 24ਘੰਟੇ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਅੱਜ ਟੋਲ ਫਰੀ ਨੰਬਰ 1800 011 6666 ਜਾਰੀ ਕੀਤਾ ਗਿਆ ਹੈ ।ਇਸ ਨੰਬਰ ਤੇ ਕੋਈ ਵੀ ਟੀ.ਬੀ ਦਾ ਸ਼ੱਕੀ ਮਰੀਜ ਕਾਲ ਕਰਕੇ ਇਸ ਰੋਗ ਸਬੰਧੀ ਜਾਣਕਾਰੀ ਜਾ ਸਹਾਇਤਾ ਹਾਂਸਲ ਕਰ ਸਕਦਾ ਹੈ ਇਸ ਤੋਂ ਇਲਾਵਾ ਜੇਕਰ ਕੋਈ ਮਿਸਡ ਕਾਲ ਵੀ ਦੇਵੇਗਾ ਤਾ ਵੀ ਸਿਹਤ ਵਿਭਾਗ ਦੇ ਕਰਮਚਾਰੀ ਉਸ ਵਿਅਕਤੀ ਨਾਲ ਰਾਬਤਾ ਕਰਕੇ ਉਸ ਨੂੰ ਟੀ.ਬੀ ਸਬੰਧੀ ਹਰ ਤਰ•ਾ ਦੀ ਜਾਣਕਾਰੀ ਦੇਵੇਗਾ ਅਤੇ ਜੇਕਰ ਲੋੜ ਹੋਵੇਗੀ ਤਾਂ ਡਾਕਟਰੀ ਸਹਾਇਤਾ ਵੀ ਦੇਵੇਗਾ।



