ਕੁਵੈਤ ਸਿਟੀ/ਸੂਜੇ/ਪੈਰਿਸ, 26 ਜੂਨ (ਪੀ. ਟੀ.)- ਦੁਨੀਆ ਦੇ 3 ਦੇਸ਼ਾਂ ਕੁਵੈਤ, ਟਿਊਨੇਸ਼ੀਆ ਤੇ ਫਰਾਂਸ ’ਚ ਸ਼ੁੱਕਰਵਾਰ ਨੂੰ ਆਈਐਸਆਈਐਸ ਵੱਲੋਂ ਕੀਤੇ ਗਏ ਹਮਲਿਆਂ ’ਚ 53 ਵਿਅਕਤੀ ਮਾਰੇ ਗਏ ਹਨ ਅਤੇ ਕਈ ਹੋਰ ਜ਼ਖਮੀ ਹੋਣ ਦੀ ਇਤਲਾਹ ਹੈ। ਉ¤ਤਰੀ ਅਫਰੀਕਾ ਦੇ ਦੇਸ਼ ਟਿਊਨੇਸ਼ੀਆ ਦੇ ਸੂਜੇ ਸ਼ਹਿਰ ਵਿੱਚ ਦੋ ਹੋਟਲਾਂ ਉ¤ਤੇ ਕੀਤੇ ਗਏ ਅੱਤਵਾਦੀ ਹਮਲਿਆਂ ਵਿੱਚ 40 ਵਿਅਕਤੀ ਮਾਰੇ ਗਏ। ਉਥੇ ਬੰਦੂਕਧਾਰੀਆਂ ਨੇ ਸੈਲਾਨੀਆਂ ਉ¤ਪਰ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਨ੍ਹਾਂ ਹੋਟਲਾਂ ਵਿੱਚ ਬਰਤਾਨੀਆ ਸਮੇਤ ਕਈ ਦੇਸ਼ਾਂ ਦੇ ਸੈਲਾਨੀ ਠਹਿਰੇ ਹੋਏ ਸਨ।ਦੂਜੇ ਪਾਸੇ ਕੁਵੈਤ ਵਿੱਚ ਸ਼ੀਆ ਮਸਜਿਦ ਉ¤ਤੇ ਕੀਤੇ ਗਏ ਫਿਦਾਇਨ ਹਮਲੇ ਵਿੱਚ 13 ਵਿਅਕਤੀ ਮਾਰੇ ਗਏ।
ਉਧਰ ਦੱਖਣ ਪੂਰਬੀ ਫਰਾਂਸ ਦੇ ਸੇਂਟ ਕਵੇਂਟਿਨ ਫੈਲੇਵਰ ਸਥਿਤ ਇੱਕ ਗੈਸ ਕੰਪਨੀ ਵਿੱਚ ਸ਼ੁੱਕਰਵਾਰ ਨੂੰ ਅੱਤਵਾਦੀ ਹਮਲਾ ਹੋਇਆ। ਹਮਲਾਵਰ ਨੇ ਇੱਕ ਵਿਅਕਤੀ ਦਾ ਸਿਰ ਕਲਮ ਕਰ ਦਿੱਤਾ। ਹਮਲਾਵਰਾਂ ਨੇ ਜਿਸ ਵਿਅਕਤੀ ਦਾ ਕਤਲ ਕੀਤਾ, ਉਸ ਦਾ ਸਿਰ ਅਤੇ ਧੜ ਨੂੰ ਅਲਗ ਕਰ ਦਿੱਤਾ। ਫੈਕਟਰੀ ਦੇ ਗੇਟ ਤੋਂ ਬਰਾਮਦ ਹੋਏ ਸਿਰ ਉ¤ਤੇ ਅਰਬੀ ਵਿੱਚ ਕੁਝ ਸੰਦੇਸ਼ ਲਿਖਿਆ ਹੈ। ਹਮਲਾਵਰ ਦੇ ਹੱਥ ਵਿੱਚ ਆਈਐਸਆਈਐਸ ਦਾ ਝੰਡਾ ਸੀ। ਵਾਰਦਾਤ ਵਾਲੀ ਥਾਂ ’ਤੇ ਫੌਜ ਤਾਇਨਾਤ ਕਰ ਦਿੱਤੀ ਗਈ ਹੈ। ਫਰਾਂਸ ਦੇ ਰਾਸ਼ਟਰਪਤੀ ਫ੍ਰਾਂਸੂਆ ਓਲਾਂਦ ਨੇ ਕਿਹਾ ਹੈ ਕਿ ਅਜਿਹੇ ਹੋਰ ਹਮਲੇ ਹੋਣ ਦਾ ਖਦਸ਼ਾ ਹੈ।



