Skip to content
Independent perspectives. Global stories.
BREAKING

ਪੈਸੇ ਅਤੇ ਇਲਾਜ ਤੋਂ ਬਿਨਾ ਮਜ਼ਦੂਰ ਮੰਜਿਆਂ ’ਤੇ ਪੈ ਕੇ ਮਰਨ ਲਈ ਮਜਬੂਰ

Share this story

ਤਲਵੰਡੀ ਸਾਬੋ, 26 ਜੂਨ- ਇੱਕਵੀਂ ਸਦੀ ਨੂੰ ਕਦੇ ਕੰਪਿਊਟਰ ਯੁੱਗ, ਕਦੇ ਟੈਕਨਾਲੋਜੀ ਯੁੱਗ ਅਤੇ ਕਦੇ ਵਿਕਾਸ ਦੀ ਸਦੀ ਦਾ ਨਾਂਅ ਦੇ ਕੇ ਵਡਿਆਇਆ ਗਿਆ ਹੈ ਅਤੇ ਦੁਨੀਆ ਇਸ ਸਦੀ ਦੇ ਦੂਜੇ ਦਹਾਕੇ ਦੇ ਅੱਧ ਨੂੰ ਪਾਰ ਕਰਨ ਜਾ ਰਹੀ ਹੈ। ਪਰ ਫਿਰ ਵੀ ਰੰਗ-ਬਰੰਗੀਆਂ ਬਿਲਡਿੰਗਾਂ ਲੱਦੀ ਅਤੇ ਲਿਸ਼ਕੋਰਾਂ ਮਾਰਦੀ ਦੁਨੀਆ ਮਨੁੱਖੀ ਵਿਕਾਸ ਤੋਂ ਊਣੀ ਜਾਪਦੀ ਹੈ, ਜਿਸ ਦਾ ਸਬੂਤ ਪੈਸੇ ਅਤੇ ਇਲਾਜ ਤੋਂ ਬਿਨਾ ਮੰਜਿਆਂ ’ਤੇ ਪੈ ਕੇ ਮਰਨ ਲਈ ਮਜਬੂਰ ਮਜ਼ਦੂਰ ਜਮਾਤ ਦੀ ਤਰਸਯੋਗ ਹਾਲਤ ਤੋਂ ਲਗਦਾ ਹੈ।ਪਿੰਡ ਬਹਿਮਣ ਕੌਰ ਸਿੰਘ ਦਾ ਜਗਸੀਰ ਸਿੰਘ ਤਕਰੀਬਨ ਇੱਕ ਸਾਲ ਤੋਂ ਚਮੜੀ ਦੇ ਰੋਗ ਤੋਂ ਪੀੜਤ ਹੈ ਪਰੰਤੂ ਪੈਸਾ ਨਾ ਹੋਣ ਕਰਕੇ ਪੂਰਾ ਅਤੇ ਸਹੀ ਇਲਾਜ ਨਹੀਂ ਕਰਵਾ ਸਕਿਆ, ਜਿਸ ਕਾਰਨ ਉਸ ਦੀ ਹਾਲਤ ਐਨੀ ਨਿੱਘਰ ਚੁੱਕੀ ਹੈ ਕਿ ਉਹ ਮੰਜੇ ’ਤੇ ਪੈਣ ਲਈ ਮਜਬੂਰ ਹੋ ਗਿਆ ਹੈ।

ਸੀਂਗੋ ਮੰਡੀ ਦਾ ਹਾਕਮ ਸਿੰਘ (ਕਲਪਨਿਕ ਨਾਂ) ਮਜ਼ਦੂਰ ਜਮਾਤ ਨਾਲ ਸਬੰਧਤ ਵਿਅਕਤੀ ਪੈਸੇ ਨਾ ਹੋਣ ਕਾਰਨ ਇਲਾਜ ਤੋਂ ਬਿਨਾ ਮਰ ਗਿਆ ਹੈ। ਪਿਛਲੇ ਦਿਨੀਂ ਅਚਾਨਕ ਉਸ ਨੂੰ ਅਪੈਂਡਿਕਸ ਦਾ ਦਰਦ ਉ¤ਠ ਖੜ੍ਹਾ ਸੀ। ਲਗਾਤਾਰ ਦੋ ਦਿਨ ਦੋ ਰਾਤਾਂ ਵਿੱਚ ਉਸ ਨੇ ਦੋ ਪ੍ਰਾਈਵੇਟ ਹਸਪਤਾਲ ਅਤੇ ਦੋ ਸਰਕਾਰੀ ਹਸਪਤਾਲ ਇਲਾਜ ਲਈ ਪੈਸੇ ਦੀ ਥੁੜ੍ਹ ਕਾਰਨ ਬਦਲੇ ਪਰੰਤੂ ਉਸ ਨੂੰ ਕਿਤੇ ਵੀ ਢੋਈ ਨਹੀਂ ਮਿਲੀ ਅਤੇ ਉਸ ਨੂੰ ਅਪਰੇਸ਼ਨ ਲਈ ਲੋੜੀਂਦੀ ਰਾਸ਼ੀ ਨਹੀਂ ਜੁੜੀ, ਆਖਰ ਉਸ ਦੇ ਸਰੀਰ ਵਿੱਚ ਫੈਲ ਚੁੱਕੇ ਅਪੈਂਡਿਕਸ ਦੇ ਜ਼ਹਿਰ ਨੇ ਉਸ ਦੀ ਜਾਨ ਲੈ ਲਈ। ਸੀਂਗੋ ਦੀ ਹੀ ਇੱਕ ਦਲਿਤ ਔਰਤ ਕ੍ਰਿਸ਼ਨਾ ਕੌਰ ਪਤਨੀ ਹੰਸਾ ਸਿੰਘ ਦੇ ਪੱਟ ਦੀ ਹੱਡੀ ਟੁੱਟ ਗਈ ਸੀ ਉਸ ਕੋਲ ਇਲਾਜ ਵਾਸਤੇ ਪੈਸੇ ਨਹੀਂ ਸਨ ਜਿਸ ਕਾਰਨ ਸੀਂਗੋ ਮੰਡੀ ਦੇ ਕੁੱਝ ਦੁਕਾਨਦਾਰਾਂ ਨੇ ਉਸ ਨੂੰ ਮਾਰਕੀਟ ਵਿੱਚੋਂ 10,000/- ਰੁਪਏ ਇਕੱਠੇ ਕਰਕੇ ਉਸ ਦਾ ਇਲਾਜ ਕਰਵਾਇਆ ਹੈ।
ਬਠਿੰਡਾ ਦੇ ਸ਼ਹੀਦ ਭਗਤ ਸਿੰਘ ਨਗਰ ਦੀ ਸ਼ਿੰਦਰਪਾਲ ਕੌਰ ਪਤਨੀ ਭੋਲਾ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਗਠੀਆ ਰੋਗ ਨਾਲ ਪੀੜਤ ਹੈ ਅਤੇ ਪੈਸੇ ਦੀ ਤੰਗੀ ਕਾਰਨ ਉਹ ਪੂਰਾ ਅਤੇ ਸਹੀ ਇਲਾਜ ਨਹੀਂ ਕਰਵਾ ਸਕੀ ਜਿਸ ਕਾਰਨ ਉਸ ਦੀ ਬਿਮਾਰੀ ਇਸ ਕਦਰ ਵਧ ਗਈ ਕਿ ਹੁਣ ਡਾਕਟਰਾਂ ਨੇ ਉਸ ਤੋਂ 25,000 ਰੁਪਏ ਇਲਾਜ ਕਰਨ ਦੀ ਸੂਰਤ ਵਿੱਚ ਮੰਗੇ ਹਨ ਜਿਸ ਲਈ ਉਸ ਨੇ ਹੁਣ ਬਠਿੰਡਾ ਦੇ ਡੀ.ਸੀ. ਕੋਲੋਂ ਇਲਾਜ ਲਈ ਸਹਾਇਤਾ ਦੀ ਗੁਹਾਰ ਲਗਾਈ ਹੈ। ਉਸ ਨੇ ਹੋਰ ਵੀ ਦੱਸਿਆ ਕਿ ਉਸ ਕੋਲ ਭਗਤ ਪੂਰਨ ਬੀਮਾ ਸਕੀਮ ਦਾ ਕਾਰਡ ਵੀ ਹੈ ਜਿਸ ਦਾ ਉਸ ਨੂੰ ਕੋਈ ਲਾਭ ਨਹੀਂ ਮਿਲਿਆ।
ਦੂਜੇ ਪਾਸੇ ਜਦੋਂ ਮਜ਼ਦੂਰ ਆਗੂਆਂ ਤਰਸੇਮ ਪੀਟਰ, ਭਗਵੰਤ ਸਮਾਓਂ, ਜ਼ੋਰਾ ਸਿੰਘ ਨਸਰਾਲੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਨਿਰੀ ਕਾਰਪੋਰੇਟਪ੍ਰਸਤ ਹੋ ਗਈ ਹੈ ਅਤੇ ਸਰਮਾਏਦਾਰਾਂ ਦੇ ਖਾਸ ਖਿਆਲ ਵਿੱਚ ਰੁੱਝੀ ਹੋਈ ਹੈ ਪਰ ਅਸੀਂ ਸਰਕਾਰ ਕੋਲੋਂ ਮਜ਼ਦੂਰਾਂ ਦੀ ਸਮਾਜਿਕ ਸੁਰੱਖਿਆ ਦੀ ਮੰਗ ਕਰਦੇ ਹਾਂ ਤਾਂ ਕਿ ਮਜ਼ਦੂਰ ਬਿਨਾ ਪੈਸੇ ਅਤੇ ਸਾਧਨਾਂ ਦੀ ਤੰਗੀ ਵਿੱਚ ਵੀ ਸੌਖਾ ਸਮਾਂ ਬਸਰ ਕਰ ਸਕਣ। ਇਸ ਸੰਬਧੀ ਸਮਾਜ ਸੇਵੀ ਅਧਿਆਪਕ ਬਲਕਾਰ ਸਿੰਘ ਰਾਏਪੁਰ ਨੇ ਸਰਕਾਰ ਦੁਆਰਾ ਗਰੀਬਾਂ ਦੇ ਫਰੀ ਅਤੇ ਰਿਆਇਤੀ ਇਲਾਜ ਲਈ ਭਾਈ ਘਨ੍ਹੱਈਆ ਅਤੇ ਭਗਤ ਪੂਰਨ ਸਿੰਘ ਆਦਿ ਵਰਗੀਆਂ ਸਕੀਮਾਂ ਬਾਰੇ ਕਿਹਾ ਕਿ ਇਹ ਸਕੀਮਾਂ ਚਲਦੀਆਂ ਤਾਂ ਹਨ ਪਰੰਤੂ ਭਰਿਸ਼ਟਾਚਾਰ ਦੀ ਭੇਂਟ ਚੜ੍ਹਨ ਕਰਕੇ ਗਰੀਬਾਂ ਤੱਕ ਨਹੀਂ ਪਹੁੰਚਦੀਆਂ।’

WRITTEN BY