Skip to content
Independent perspectives. Global stories.
BREAKING

ਦਾਗੀ ਨੇਤਾਵਾਂ ਨੂੰ ਨਾ ਹਟਾਇਆ ਤਾਂ ਸ਼ੁਰੂ ਕਰਾਂਗੇ ਦੇਸ਼ ਪੱਧਰੀ ਅੰਦੋਲਨ

Share this story

‘ਆਪ’ ਦੀ ਮੋਦੀ ਸਰਕਾਰ ਨੂੰ ਚੇਤਾਵਨੀ

ਪ੍ਰਧਾਨ ਮੰਤਰੀ ਦੀ ਚੁੱਪ ’ਤੇ ਸਵਾਲ
ਨਵੀਂ ਦਿੱਲੀ, 25 ਜੂਨ (ਪੀ. ਟੀ. ਲਾਇਵ)- ਆਮ ਆਦਮੀ ਪਾਰਟੀ ਨੇ ਭਾਜਪਾ ਉ¤ਪਰ ਹਮਲਾ ਤੇਜ਼ ਕਰਦੇ ਹੋਏ ਲਲਿਤ ਮੋਦੀ ਨਾਲ ਜੁੜੇ ਵਿਵਾਦ ਅਤੇ ਦੂਸਰੇ ਮਾਮਲਿਆਂ ਉ¤ਤੇ ਚੁੱਪ ਸਾਧੀ ਰੱਖਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਲੋਚਨਾ ਕਰਦੇ ਹੋਏ ਦਾਗੀ ਮੰਤਰੀਆਂ ਅਤੇ ਨੇਤਾਵਾਂ ਨੂੰ ਬਰਖਾਸਤ ਨਾ ਕਰਨ ’ਤੇ ਦੇਸ਼ ਪੱਧਰੀ ਅੰਦੋਲਨ ਸ਼ੁਰੂ ਕਰਨ ਦੀ ਚੇਤਾਵਨੀ ਦਿੱਤੀ ਹੈ। ‘ਆਪ’ ਨੇ ਕਿਹਾ ਕਿ ਕੇਂਦਰ ਨੇ ਲਲਿਤ ਮੋਦੀ ਵਿਵਾਦ ਨੂੰ ਲੈ ਕੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਦਰਾ ਰਾਜੇ, ਫਰਜ਼ੀ ਡਿਗਰੀ ਵਿਵਾਦ ’ਚ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਮਹਾਰਾਸ਼ਟਰ ਦੀ ਮੰਤਰੀ ਪੰਕਜਾ ਮੁੰਡੇ ਨੂੰ ਬਰਖਾਸਤ ਨਾ ਕੀਤਾ ਤਾਂ ਪਾਰਟੀ ਵੱਲੋਂ ਦੇਸ਼ ਪੱਧਰੀ ਅੰਦੋਲਨ ਸ਼ੁਰੂ ਕੀਤਾ ਜਾਵੇਗਾ।

ਪਾਰਟੀ ਦੇ ਸੀਨੀਅਰ ਨੇਤਾ ਆਸ਼ੂਤੋਸ਼ ਨੇ ਕਿਹਾ, ‘ਪ੍ਰਧਾਨ ਮੰਤਰੀ ਟਵੀਟ ਕਰਦੇ ਰਹਿੰਦੇ ਹਨ, ਪਰ ਇਨ੍ਹਾਂ ਮੁੱਦਿਆਂ ਉ¤ਤੇ ਚੁਪ ਕਿਉਂ ਹਨ। ਅੱਜ ਭਾਜਪਾ ਦੇ ਚਾਰ ਸੀਨੀਅਰ ਨੇਤਾ ਸਵਾਲਾਂ ਦੇ ਘੇਰੇ ਵਿੱਚ ਹਨ। ਸੁਸ਼ਮਾ ਸਵਰਾਜ ਇੱਕ ਸਮੇਂ ਪ੍ਰਧਾਨ ਮੰਤਰੀ ਅਹੁਦੇ ਦੀ ਸੰਭਾਵੀ ਉਮੀਦਵਾਰ ਸੀ, ਸਮ੍ਰਿਤੀ ਇਰਾਨੀ ਮੋਦੀ ਮੰਤਰੀ ਮੰਡਲ ਵਿੱਚ ਸੀਨੀਆਰਤਾ ਦੇ ਲਿਹਾਜ ਨਾਲ ਚੌਥੇ ਸਥਾਨ ’ਤੇ ਆਉਂਦੀ ਹੈ, ਵਸੁੰਦਰਾ ਰਾਜੇ ਨੇ ਪਿਛਲੀ ਚੋਣ ਵਿੱਚ ਤਿੰਨ-ਚੌਥਾਈ ਬਹੁਮਤ ਹਾਸਿਲ ਕੀਤਾ ਸੀ, ਜਦਕਿ ਪੰਕਜਾ ਮੁੰਡੇ ਮੁੱਖ ਮੰਤਰੀ (ਮਹਾਰਾਸ਼ਟਰ) ਦੇ ਅਹੁਦੇ ਦੀ ਦੌੜ ਵਿੱਚ ਸ਼ਾਮਿਲ ਸੀ।’ ਉਨ੍ਹਾਂ ਨੇ ਕਿਹਾ, ‘ਜਿਸ ਤਰ੍ਹਾਂ ਸੋਨੀਆ ਗਾਂਧੀ ਨੇ ਮਨਮੋਹਨ ਸਿੰਘ ਨੂੰ ਰਿਮੋਟ ਨਾਲ ਚਲਾਇਆ ਜਾਂਦਾ ਸੀ ਉਸੇ ਤਰ੍ਹਾਂ ਝੰਡੇਵਾਲਾ (ਦਿੱਲੀ ਵਿੱਚ ਆਰਐਸਐਸ ਦਾ ਦਫਤਰ) ਅਤੇ ਨਾਗਪੁਰ (ਆਰਐਸਐਸ ਦਾ ਮੁੱਖ ਦਫਤਰ) ਪ੍ਰਧਾਨ ਮੰਤਰੀ ਮੋਦੀ ਨੂੰ ਰਿਮੋਟ ਨਾਲ ਚਲਾ ਰਹੇ ਹਨ।
‘ਆਪ’ ਦੀ ਦਿੱਲੀ ਇਕਾਈ ਦੇ ਆਗੂ ਦਲੀਪ ਪਾਂਡੇ ਨੇ ਕਿਹਾ ਭਾਜਪਾ ਨੇ ਜੇਕਰ ਇਨ੍ਹਾਂ ਨੇਤਾਵਾਂ ਦੇ ਵਿਰੁੱਧ ਕਾਰਵਾਈ ਨਾ ਕੀਤੀ ਤਾਂ ਪਾਰਟੀ ਦੇਸ਼ ਪੱਧਰ ਅੰਦੋਲਨ ਕਰੇਗੀ। ਫਰਜ਼ੀ ਡਿਗਰੀ ਮਾਮਲੇ ਵਿੱਚ ਦਿੱਲੀ ਦੇ ਕਾਨੂੰਨ ਮੰਤਰੀ ਜਤਿੰਦਰ ਸਿੰਘ ਤੋਮਰ ਦੀ ਗ੍ਰਿਫਤਾਰੀ ਦਾ ਬਦਲਾ ਲੈਣ ਦੀ ਕੋਸ਼ਿਸ਼ ਕਰਦੇ ਹੋਏ ‘ਆਪ’ ਨੇ ‘ਫਰਜ਼ੀ ਡਿਗਰੀ’ ਨੂੰ ਲੈ ਕੇ ਸਮ੍ਰਿਤੀ ਇਰਾਨੀ ਉ¤ਤੇ ਹਮਲਾ ਕੀਤਾ।
ਵਸੁੰਧਰਾ ਰਾਜੇ ਨੇ ਮੰਨਿਆ ਹਲਫਨਾਮੇ ’ਤੇ ਮੇਰੇ ਦਸਤਖ਼ਤ-  ਕੁਝ ਰਿਪੋਰਟਾਂ ਦੇ ਅਨੁਸਾਰ ਵਸੁੰਧਰਾ ਰਾਜੇ ਨੇ ਲਲਿਤ ਮੋਦੀ ਦੀ ਮਦਦ ਕਰਨ ਦੀ ਗੱਲ ਸਵੀਕਾਰ ਕਰ ਲਈ ਹੈ। ਦੂਜੇ ਪਾਸੇ ਭਾਜਪਾ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਪਾਰਟੀ ਫਿਲਹਾਲ ਵਸੁੰਧਰਾ ਨੂੰ ਰਾਜਸਥਾਨ ਦੇ ਮੁੱਖ ਮੰਤਰੀ ਦਾ ਅਹੁਦਾ ਛੱਡਣ ਲਈ ਨਹੀਂ ਕਹੇਗੀ। ਸੂਤਰ ਇਹ ਵੀ ਦਸਦੇ ਹਨ ਕਿ ਪਾਰਟੀ ਇਸ ਮੁੱਦੇ ਉ¤ਤੇ ਕਹੇਗੀ ਕਿ ਵਸੁੰਧਰਾ ਨੇ ਇਹ ਦਸਤਖਤ ਨਿੱਜੀ ਹੈਸੀਅਤ ਨਾਲ ਕੀਤੇ ਸਨ, ਨਾ ਕਿ ਰਾਜਸਥਾਨ ਵਿੱਚ ਵਿਰੋਧੀ ਧਿਰ ਦੀ ਨੇਤਾ ਦੀ ਹੈਸੀਅਤ ਨਾਲ।

WRITTEN BY