ਰਈਆ, 25 ਜੂਨ (ਸੁਨੀਲ ਕੁਮਾਰ ਬਿੱਟੂ)- ਬੀਤੇ ਦਿਨੀਂ ਐਕਸਿਸ ਬੈਂਕ ਰਈਆ ਦੇ ਡਿਪਟੀ ਮੇਨੈਜਰ ਹਰਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਰਈਆ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ ਜਿਸਨੇ ਅੱਜ ਇੱਕ ਨਵਾਂ ਮੋੜ ਲੈ ਲਿਆ ਹੈ। 22 ਜੂਨ ਨੂੰ ਗੁਰਦੇਵ ਸਿੰਘ ਦੇ ਘਰ ਇੱਕ ਡਾਕ ਆਈ, ਜਿਸ ਵਿੱਚ ਇਕ ਲਿਖਤੀ ਪਰਨੋਟ ਸੀ। ਇਸ ਵਿੱਚ ਮ੍ਰਿਤਕ ਹਰਪ੍ਰੀਤ ਸਿੰਘ ਨੇ ਲਿਖਿਆ ਕਿ ਮੈਂ ਪਿਛਲੇ ਤਕਰੀਬਨ 4-5 ਮਹੀਨਿਆਂ ਤੋਂ ਆਪਣੇ ਉ¤ਚ ਅਧਿਕਾਰਿਆਂ ਤੋਂ ਪ੍ਰੇਸ਼ਾਨ ਸੀ। 2014 ਦੀ ਆਖਰੀ ਤਿਮਾਹੀ ਵਿੱਚ ਬ੍ਰਾਂਚ ਮੇਨੈਜਰ ਅਕਸ਼ੈ ਸਚਦੇਵਾ ਨੇ ਮੈਨੂੰ ਕਿਹਾ ਕਿ 10 ਲੱਖ ਤੋਂ ਵੱਧ ਕੋਈ ਵੀ ਪੈਸਾ ਨਾ ਅਸੀਂ ਲਾਈਫ ਇੰਸ਼ੋਰੈਂਸ ਅਤੇ ਨਾ ਹੀ ਫੰਡਜ਼ ਵਿੱਚ ਲਾਉਣਾ ਹੈ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਨੂੰ ਮੇਰੇ ਉ¤ਚ ਅਧਿਕਾਰੀ ਸ਼ੈਲੇਂਦਰ ਗਿਰਧਰ ਨੇ ਮੰਗ ਕੀਤੀ ਹੈ ਕਿ ਐਕਸਿਸ ਬੈਂਕ ਵਿੱਚ ਭਾਰੀ ਰਕਮ ਦਾ ਖਾਤਾ ਲੈਣ ਲਈ ਉਸਨੂੰ ਮਿਉਂਸੀਪਲ ਕਾਰਪੋਰੇਸ਼ਨ ਅਤੇ ਡਿਪਟੀ
ਡਾਇਰੈਕਟਰ (ਲੋਕਲ ਬਾਡੀਜ਼ ਮਹਿਕਮੇ) ਨੂੰ ਰਿਸ਼ਵਤ ਦੇਣ ਲਈ 3.80 ਹਜ਼ਾਰ ਰੁਪਏ ਦੀ ਲੋੜ ਹੈ, ਕਹਿਕੇ 3.80 ਹਜ਼ਾਰ ਰੁਪਏ ਮੇਰੇ ਕੋਲੋਂ ਲੈ ਲਏ, ਜੋ ਕਿ ਮੈਂ 2-3 ਮਹੀਨੇ ਵਿੱਚ ਹੀ ਮੋੜ ਦਿਆਂਗਾ। ਪਰ ਇਸ ਸਮੇਂ ਦੌਰਾਨ ਹੀ ਉਨ੍ਹਾਂ ਦੀ ਬਦਲੀ ਹੋ ਗਈ ਪਰੰਤੂ ਉਨ੍ਹਾਂ ਵੱਲੋਂ ਮੈਨੂੰ ਕੋਈ ਵੀ ਪੈਸਾ ਨਹੀਂ ਮੋੜਿਆ ਗਿਆ ਅਤੇ ਨਾਲ ਹੀ ਬ੍ਰਾਂਚ ਮੈਨੇਜਰ ਅਕਸ਼ੇ ਸਚਦੇਵਾ ਦੀ ਬਦਲੀ ਵੀ ਅੰਮ੍ਰਿਤਸਰ ਲਾਰੈਂਸ ਰੋਡ ਬ੍ਰਾਂਚ ਵਿਖੇ ਹੋ ਗਈ ਅਤੇ ਮੈਂ ਇਥੇ ਇਕੱਲਾ ਰਹਿ ਗਿਆ। ਅਕਸ਼ੇ ਸਚਦੇਵਾ ਨੇ ਵੀ ਮੇਰੇ ਕੋਲੋਂ ਦੋ ਕਿਸ਼ਤਾਂ ’ਚ 2.15 ਲੱਖ ਰੁਪਏ ਲਏ ਸਨ ਜਿਨ੍ਹਾਂ ਵਿੱਚੋਂ ਪਹਿਲੀ ਵਾਰ 1 ਲੱਖ 35 ਹਜ਼ਾਰ ਰੁਪਏ ਲਏ ਅਤੇ ਦੂਜੀ ਵਾਰ 80 ਹਜ਼ਾਰ ਰੁਪਏ ਲਏ, ਪਰ ਇਹ ਰਾਸ਼ੀ ਅਕਸ਼ੇ ਸਚਦੇਵਾ ਨੇ ਹਰਪ੍ਰੀਤ ਸਿੰਘ ਤੋਂ ਕਿਸ ਕੰਮ ਲਈ ਲਈ ਇਸ ਬਾਰੇ ਕੁਝ ਵੀ ਸਪਸ਼ਟ ਨਹੀਂ ਕੀਤਾ। ਹਰਪ੍ਰੀਤ ਸਿੰਘ ਨੇ ਪ੍ਰੋਨੋਟ ਵਿੱਚ ਲਿਖਿਆ ਹੈ ਕਿ ਜਦੋਂ ਮੈਂ ਅਕਸ਼ੇ ਸਚਦੇਵਾ ਨੂੰ ਇਸ ਬਾਰੇ ਫੋਨ ਕਰਦਾ ਸੀ ਤਾਂ ਉਹ ਮੇਰਾ ਫੋਨ ਨਹੀਂ ਸੀ ਚੁੱਕਦਾ। ਇਹ ਗੱਲ ਜਦੋਂ ਮੈਂ ਨਵੀਂ ਆਈ ਬ੍ਰਾਂਚ ਮੈਨੇਜਰ ਸ਼ਾਲੂ ਬੇਦੀ ਨਾਲ ਸਾਂਝੀ ਕੀਤੀ ਤਾਂ ਉਨ੍ਹਾਂ ਮੇਰੀ ਕਿਸੇ ਵੀ ਗੱਲ ’ਤੇ ਯਕੀਨ ਨਹੀਂ ਕੀਤਾ ਅਤੇ ਇਸਨੂੰ ਸਿਰਫ ਇਕ ਡਰਾਮਾ ਹੀ ਕਹਿ ਦਿੱਤਾ ਅਤੇ ਸਾਰੀ ਕਹਾਣੀ ਨਵੇਂ ਕਲਸਟਰ ਹੈ¤ਡ ਬਲਵਿੰਦਰ ਸਿੰਘ ਨੂੰ ਦੱਸ ਦਿੱਤੀ ਅਤੇ ਮੈਨੂੰ ਪ੍ਰੇਸ਼ਾਨ ਕਰਨ ਲੱਗ ਪਏ ਅਤੇ ਕਿਹਾ ਕਿ ਤੂੰ ਆਪਣੇ ਕਿਸੇ ਵੀ ਉ¤ਚ ਅਧਿਕਾਰੀ ਦਾ ਨਾਮ ਕਿਸੇ ਕੋਲ ਵੀ ਨਹੀਂ ਲੈਣਾ ਅਤੇ ਸਾਰਾ ਫਰਾਡ ਆਪਣੇ ਸਿਰ ’ਤੇ ਲੈਣ ਲਈ ਦਬਾਅ ਪਾਇਆ। ਕਿਸੇ ਵੀ ਅਧਿਕਾਰੀ ਵੱਲੋਂ ਨਾ ਤਾਂ ਸ਼ੈਲੇਂਦਰ ਗਿਰਧਰ ਅਤੇ ਨਾ ਹੀ ਅਕਸ਼ੇ ਸਚਦੇਵਾ ਤੋਂ ਕੋਈ ਪੁੱਛ-ਗਿੱਛ ਕੀਤੀ ਅਤੇ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਂ ਸਿਰਫ 2.63 ਲੱਖ ਰੁਪਏ ਹੀ ਵਰਤੇ ਹਨ ਜੋ ਕਿ ਮੈਂ ਇਕ ਹਫਤੇ ਵਿੱਚ ਵਾਪਿਸ ਬੈਂਕ ਵਿੱਚ ਜਮ੍ਹਾਂ ਕਰਵਾ ਦੇਵਾਂਗਾ, ਪਰੰਤੂ ਮੈਂ ਪੂਰੀ ਰਕਮ 6 ਲੱਖ ਰੁਪਏ ਜੋ ਕਿ ਸ਼ੈਲੇਂਦਰ ਗਿਰਧਰ ਅਤੇ ਅਕਸ਼ੇ ਸਚਦੇਵਾ ਨੇ ਲਏ ਹਨ ਜਮ੍ਹਾਂ ਨਹੀਂ ਕਰਵਾ ਸਕਦਾ। ਇਸ ਸਬੰਧੀ ਨਵੇਂ ਕਲਸਟਰ ਹੈ¤ਡ ਬਲਵਿੰਦਰ ਸਿੰਘ ਵੱਲੋਂ ਵੀ ਇਸ ਰਾਸ਼ੀ ਨੂੰ ਜਮ੍ਹਾਂ ਨਾ ਕਰਵਾਉਣ ਦੀ ਸੂਰਤ ਵਿੱਚ ਮੈਨੂੰ ਜੇਲ੍ਹ ਭੇਜਣ ਦੀ ਧਮਕੀ ਦਿੱਤੀ ਗਈ, ਜਿਸ ਨਾਲ ਮੈਂ ਦਿਮਾਗੀ ਤੌਰ ’ਤੇ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਗਿਆ ਹਾਂ ਅਤੇ ਮੈਂ ਆਪਣੇ-ਆਪ ਨੂੰ ਖਤਮ ਕਰ ਦੇਣਾ ਚਾਹੁੰਦਾ ਹਾਂ।



