ਮਾਮਲੇ ਦੀ ਅਗਲੀ ਸੁਣਵਾਈ 28 ਅਗਸਤ ਨੂੰ
ਨਵੀਂ ਦਿ¤ਲੀ, 24 ਜੂਨ (ਪੀ. ਟੀ. ਲਾਇਵ)- ਕੇਂਦਰੀ ਮਨੁ¤ਖੀ ਸਰੋਤ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਵੱਲੋਂ ਚੋਣ ਕਮਿਸ਼ਨ ਕੋਲ ਦਾਖ਼ਲ ਹਲਫਨਾਮਿਆਂ ਵਿੱਚ ਆਪਣੀ ਸਿੱਖਿਆ ਯੋਗਤਾ ਦੇ ਬਾਰੇ ਕਥਿਤ ਤੌਰ ’ਤੇ ਗਲਤ ਜਾਣਕਾਰੀ ਦੇਣ ਦੀ ਸ਼ਿਕਾਇਤ ’ਤੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਬੁੱਧਵਾਰ ਨੂੰ ਫੈਸਲਾ ਸੁਣਾਇਆ। ਅਦਾਲਤ ਨੇ ਕਿਹਾ ਕਿ ਮਾਮਲਾ ਸੁਣਵਾਈ ਦੇ ਯੋਗ ਹੈ ਅਤੇ ਇਸ ਮਾਮਲੇ ਉ¤ਪਰ ਅਗਲੀ ਸੁਣਵਾਈ 28 ਅਗਸਤ ਨੂੰ ਹੋਵੇਗੀ। ਇਸ ਦੇ ਨਾਲ ਮੰਨਿਆ ਜਾ ਰਿਹਾ ਹੈ ਕਿ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਰੀਬੀ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ।ਜ਼ਿਕਰਯੋਗ
ਹੈ ਕਿ ਮੈਟਰੋਪੁਲਿਟਨ ਮੈਜਿਸਟ੍ਰੇਟ ਆਕਾਸ਼ ਜੈਨ ਨੇ 1 ਜੂਨ ਨੂੰ ਇਸ ਮਾਮਲੇ ਵਿੱਚ ਮਿਆਦ ਨਾਲ ਜੁੜੇ ਪਹਿਲੂ ਅਤੇ ਕੀ ਇਸ ਦਾ ਸੰਗਿਆਨ ਲਿਆ ਜਾ ਸਕਦਾ ਹੈ ਜਾਂ ਨਹੀਂ, ਇਨ੍ਹਾਂ ਨੁਕਤਿਆਂ ਉ¤ਤੇ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਇਹ ਸ਼ਿਕਾਇਤ ਆਜ਼ਾਦ ਲੇਖਕ ਅਹਿਮਦ ਖਾਨ ਨੇ ਦਾਇਰ ਕੀਤੀ ਸੀ ਅਤੇ ਦੋਸ਼ ਲਾਇਆ ਸੀ ਕਿ ਸਮ੍ਰਿਤੀ ਨੇ ਲੋਕਸਭਾ ਅਤੇ ਰਾਜ ਸਭਾ ਦੀਆਂ ਚੋਣਾਂ ਦੌਰਾਨ ਆਪਣੇ ਲਈ ਨਾਮਜ਼ਦਗੀ ਪੱਤਰ ਦਾਖਲ ਕਰਦੇ ਸਮੇਂ ਚੋਣ ਕਮਿਸ਼ਨ ਕੋਲ ਤਿੰਨ ਹਲਫਨਾਮੇ ਪੇਸ਼ ਕੀਤੇ ਸਨ, ਜਿਨ੍ਹਾਂ ਵਿੱਚ ਉਸ ਨੇ ਆਪਣੀ ਸਿੱਖਿਆ ਯੋਗਤਾ ਬਾਰੇ ਵੱਖ-ਵੱਖ ਵੇਰਵਾ ਦਿੱਤਾ ਸੀ। ਅਹਿਮਦ ਖਾਨ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕੇਕੇ ਮਨਨ ਨੇ ਅਦਾਲਤ ਨੂੰ ਦੱਸਿਆ ਕਿ ਅਪ੍ਰੈਲ 2004 ਵਿੱਚ ਲੋਕਸਭਾ ਚੋਣ ਦੇ ਲਈ ਆਪਣੇ ਹਲਫਨਾਮੇ ਵਿੱਚ ਸਮ੍ਰਿਤੀ ਇਰਾਨੀ ਨੇ ਕਿਹਾ ਸੀ ਕਿ ਉਸ ਨੇ 1996 ਵਿੱਚ ਦਿੱਲੀ ਯੂਨੀਵਰਸਿਟੀ ਦੇ ਸਕੂਲ ਆਫ ਕਾਰਸਪਾਂਡੈਂਟ ਤੋਂ ਬੀਏ ਕੀਤੀ ਹੈ, ਜਦਕਿ 11 ਜੁਲਾਈ 2011 ਨੂੰ ਗੁਜਰਾਤ ਤੋਂ ਰਾਜਸਭਾ ਚੋਣ ਦੇ ਲਈ ਇੱਕ ਹੋਰ ਹਲਫਨਾਮੇ ਵਿੱਚ ਉਸ ਨੇ ਕਿਹਾ ਹੈ ਕਿ ਉਸ ਦੀ ਸਰਵਉ¤ਚ ਸਿੱਖਿਆ ਯੋਗਤਾ ਦਿੱਲੀ ਯੂਨੀਵਰਸਿਟੀ ਦੇ ਸਕੂਲ ਆਫ ਕਾਰਸਪਾਂਡੈਂਟ ਤੋਂ ਬੀ ਕਾਮ ਪਾਰਟ ਵਨ ਹੈ।
ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ 16 ਅਪ੍ਰੈਲ 2014 ਨੂੰ ਉ¤ਤਰ ਪ੍ਰਦੇਸ਼ ਦੀ ਅਮੇਠੀ ਸੀਟ ਤੋਂ ਲੋਕਸਭਾ ਚੋਣ ਦੇ ਲਈ ਨਾਮਜ਼ਦਗੀ ਦੇ ਸਬੰਧ ਵਿੱਚ ਆਪਣੇ ਹਲਫਨਾਮੇ ਵਿੱਚ ਸਮ੍ਰਿਤੀ ਇਰਾਨੀ ਨੇ ਕਿਹਾ ਸੀ ਕਿ ਉਸ ਨੇ ਦਿੱਲੀ ਯੂਨੀਵਰਸਿਟੀ ਦੇ ਸਕੂਲ ਆਫ ਓਪਨ ਲਰਨਿੰਗ ਤੋਂ ਬੈਚਲਰ ਆਫ ਕਾਮਰਸ ਪਾਰਟ ਵਨ ਪੂਰਾ ਕੀਤਾ ਹੈ। ਇਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਸਮ੍ਰਿਤੀ ਇਰਾਨੀ ਵੱਲੋਂ ਪੇਸ਼ ਹਲਫਨਾਮੇ ਦੀ ਵਿਸ਼ਾਵਸਤੂ ਤੋਂ ਸਪਸ਼ਟ ਹੈ ਕਿ ਉਸ ਦੇ ਵੱਲੋਂ ਆਪਣੀ ਸਿੱਖਿਆ ਯੋਗਤਾ ਦੇ ਬਾਰੇ ਵਿੱਚ ਕੇਵਲ ਇੱਕ ਹੀ ਹਲਫਨਾਮਾ ਸਹੀ ਹੈ।
ਸ਼ਿਕਾਇਤ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਮ੍ਰਿਤੀ ਇਰਾਨੀ ਨੇ ਇਨ੍ਹਾਂ ਹਲਫਨਾਮਿਆਂ ਵਿੱਚ ਆਪਣੀ ਸਿੱਖਿਆ ਯੋਗਤਾ ਬਾਰੇ ਗਲਤ ਅਤੇ ਵੱਖ-ਵੱਖ ਬਿਆਨ ਦਿੱਤੇ ਹਨ। ਜਿਸ ਤੋਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਆਪਣੀ ਮਲਕੀਅਤ ਦੀ ਅਚੱਲ ਸੰਪਤੀ ਅਤੇ ਹੋਰ ਵੇਰਵੇ ਦੇ ਬਾਰੇ ਵਿੱਚ ਗਲਤ ਜਾਂ ਵੱਖ-ਵੱਖ ਬਿਆਨ ਦਿੱਤਾ ਗਿਆ ਹੈ।
ਪਟੀਸ਼ਨ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਉਪਰੋਕਤ ਤੱਥ ਅਤੇ ਹਾਲਾਤ ਮੁਲਜ਼ਮ ਵੱਲੋਂ ਜਨ ਪ੍ਰਤੀਨਿਧੀ ਐਕਟ ਦੀ ਧਾਰਾ 125 ਏ ਦੇ ਤਹਿਤ ਅਪਰਾਧ ਦੀ ਗੱਲ ਸਪਸ਼ਟ ਕਰਦੀ ਹੈ, ਨਾਲ ਹੀ ਅਤਿਰਿਕਤ ਜਾਂਚ ਦੇ ਫਲਸਰੂਪ ਹੋਰ ਸਜ਼ਾਯੋਗ ਧਾਰਾਵਾਂ ਦੇ ਤਹਿਤ ਅਪਰਾਧ ਹੋ ਸਕਦਾ ਹੈ।



