Skip to content
Independent perspectives. Global stories.
BREAKING

88 ਕਿਲੋਮੀਟਰ ਲੰਬੇ ਰੂਪਨਗਰ-ਫਗਵਾੜਾ ਹਾਈਵੇਅ ਨੂੰ 4 ਮਾਰਗੀ ਕਰਨ ਦਾ ਕੰਮ ਜਲਦ ਹੋਵੇਗਾ ਸ਼ੁਰੂ

Share this story

ਚੰਡੀਗੜ੍ਹ, 22 ਜੂਨ (ਪੀ. ਟੀ.)- ਦੁਆਬਾ ਖੇਤਰ ਦੀ ਜੀਵਨ ਰੇਖਾ ਰੂਪਨਗਰ-ਫਗਵਾੜਾ ਮਾਰਗ ਨੂੰ 4 ਮਾਰਗੀ ਕਰਨ ਦਾ ਕੰਮ ਜਲਦ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਲਈ 88 ਕਿਲੋਮੀਟਰ ਲੰਬੇ ਕੌਮੀ ਮਾਰਗ-344ਏ ਦੀ ਉਸਾਰੀ ਲਈ  ਨੈਸ਼ਨਲ ਹਾਈਵੇਅ ਅਥਾਰਟੀ ਵਲੋਂ ਵਲੋਂ ਟੈਂਡਰ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਰਗ ’ਤੇ ਆਵਾਜਾਈ ਨੂੰ ਹੋਰ ਸੁਖਾਲਾ ਕਰਨ ਲਈ ਨਵਾਂਸ਼ਹਿਰ ਤੇ ਬੰਗਾ ਵਿਖੇ 2 ਬਾਈਪਾਸ ਵੀ ਉਸਾਰੇ ਜਾਣਗੇ।ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਸੂਬੇ ਦੇ ਸਭ ਤੋਂ ਮਹੱਤਵਪੂਰਨ ਤੇ ਵੱਧ ਆਵਾਜਾਈ ਵਾਲੇ ਇਸ ਮਾਰਗ ਦੇ 4 ਮਾਰਗੀ ਹੋਣ ਨਾਲ ਮਾਝਾ ਤੇ ਦੁਆਬਾ ਖੇਤਰਾਂ ਤੋਂ ਚੰਡੀਗੜ੍ਹ ਤੇ ਹੋਰ ਰਾਜਾਂ ਨੂੰ ਜਾਣ ਵਾਲੇ ਲੋਕਾਂ ਨੂੰ ਵੱਡੀ  ਰਾਹਤ ਮਿਲੇਗੀ। ਸ਼ਹੀਦ ਭਗਤ ਸਿੰਘ ਨਗਰ ਪ੍ਰਸ਼ਾਸ਼ਨ ਵਲੋਂ ਸਰਵੇ ਕਰਨ ਤੋਂ ਬਾਅਦ ਲੰਗੜੋਆ ਤੋਂ ਮਹਾਲੋਂ ਪਿੰਡ ਤੱਕ ਬਾਈਪਾਸ ਉਸਾਰਨ ਦੀ ਤਜ਼ਵੀਜ਼ ਪੇਸ਼ ਕੀਤੀ ਗਈ ਹੈ, ਜਿਸ ਲਈ ਜ਼ਮੀਨ ਵੀ ਉਪਲਬਧ ਹੈ। ਇਸ ਤੋਂ ਇਲਾਵਾ ਬੰਗਾ ਬਾਈਪਾਸ ਲਈ ਜ਼ਮੀਨ ਦੀ ਲੋੜ ਸਬੰਧੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਇਨ੍ਹਾਂ ਬਾਈਪਾਸਾਂ ਦੀ ਉਸਾਰੀ ਨਾਲ ਨਵਾਂਸ਼ਹਿਰ ਤੇ ਬੰਗਾ ਵਿਖੇ ਦੁਕਾਨਦਾਰਾਂ ਤੇ ਵਪਾਰੀਆਂ ਨੂੰ ਵੱਡੀ

ਰਾਹਤ ਮਿਲੇਗੀ ਕਿਉਂ ਜੋ ਉਹ ਦੋਹਾਂ ਸ਼ਹਿਰਾਂ ਵਿਚ ਫਲਾਈਓਵਰਾਂ ਦੀ ਉਸਾਰੀ ਨਹੀ ਚਾਹੁੰਦੇ ਸੀ।
ਉਨ੍ਹਾਂ ਕਿਹਾ ਕਿ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਕੇਂਦਰੀ ਸੜਕੀ ਆਵਾਜਾਈ ਤੇ ਹਾਈਵੇਜ਼ ਮੰਤਰੀ ਸ੍ਰੀ ਨਿਤੀਨ ਗਡਕਰੀ ਨਾਲ ਉਚੇਚੀ ਮੁਲਾਕਾਤ ਕਰਕੇ ਇਸ ਸੜਕੀ ਪ੍ਰਾਜੈਕਟ ਨੂੰ ਮਨਜ਼ੂਰ ਕਰਵਾਇਆ ਹੈ।  ਉਪ ਮੁੱਖ ਮੰਤਰੀ ਵਲੋਂ ਇਹ ਪ੍ਰਸਤਾਵ ਪੇਸ਼ ਕੀਤਾ ਗਿਆ ਸੀ ਕਿ ਇਹ ਪ੍ਰਾਜੈਕਟ ਈ.ਪੀ.ਸੀ. ਤਹਿਤ ਬਣਾਇਆ ਜਾਵੇ। ਇਸ ਤਹਿਤ ਉਸਾਰੀ ਕਰਨ ਵਾਲੀ ਕੰਪਨੀ ਵਲੋਂ ਹੀ ਇਸਦੇ ਮੁਕੰਮਲ ਹੋਣ ਪਿੱਛੋਂ 5 ਸਾਲਾਂ ਤੱਕ ਹਾਈਵੇਅ ਦੀ ਸਾਂਭ ਸੰਭਾਲ ਦਾ ਕੰਮ ਕੀਤਾ ਜਾਵੇਗਾ। ਬੁਲਾਰੇ ਨੇ ਕਿਹਾ ਕਿ ਟੈਂਡਰ ਪ੍ਰਕ੍ਰਿਆ ਮੁਕੰਮਲ ਹੋਣ ਪਿੱਛੋਂ ਨੈਸ਼ਨਲ ਹਾਈਵੇਅ ਅਥਾਰਟੀ ਵਲੋਂ ਇਸ ’ਤੇ ਤੁਰੰਤ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।    

WRITTEN BY