Skip to content
Independent perspectives. Global stories.
BREAKING

ਕੈਪਟਨ ਅਮਰਿੰਦਰ ਸਿਆਸੀ ਜ਼ਿਦ ਛੱਡ ਕੇ ਅਕਾਲੀ-ਭਾਜਪਾ ਨੂੰ ਚਿੱਤ ਕਰਨ ਲਈ ਪਾਰਟੀ ਦਾ ਸਾਥ ਦੇਣ : ਪ੍ਰਤਾਪ ਬਾਜਵਾ

Share this story

ਬੁਢਲਾਡਾ 22 ਜੂਨ (ਅਮਨ ਮਹਿਤਾ/ਅਮਿਤ ਜਿੰਦਲ) ਪੰਜਾਬ ਦੇ ਲੋਕਾਂ ਨੂੰ ਬਾਦਲਕਿਆ ਦੇ ਰਾਜ ਤੋਂ ਮੁਕਤ ਕਰਾਉਣ ਲਈ ਕਾਂਗਰਸ ਪਾਰਟੀ ਮੈਰਿਜ ਪੈਲੇਸਾ ਤੋਂ ਨਿਕਲਕੇ ਪਿੰਡਾਂ ਦੀਅ ਸੱਥਾਂ ਵਿੱਚ ਜਾ ਕੇ ਲੋਕਾਂ ਨਾਲ ਰੂਹ-ਬ-ਰੂਹ ਹੋਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਇੰਦਰਾ ਕਾਂਗਰਸ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਕਾਲੀ ਭਾਜਪਾ ਸਿਆਸੀ ਦੁਸ਼ਮਣਾਂ ਨੂੰ ਢੇਰ ਤੇ ਕਰਨ ਲਈ ਆਪਣੀ ਜਿੱਦ ਛੱਡਦਿਆਂ ਪੰਜਾਬ ਕਾਂਗਰਸ ਦਾ ਸਾਥ ਦੇਣ। ਉਨ੍ਹਾਂ ਆਖਿਆ ਕਿ ਕੈਪਟਨ ਮੇਰੇ ਵੱਡੇ ਭਰਾ ਵਜੋਂ ਹਨ ਜਿੰਨ੍ਹਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ‘ਚੋ ਸਤਿਕਾਰ ਕਰਦਾ ਹਾਂ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਹੁਣ ਸਮੇਂ ਦੀ ਨਿਜਾਕਤ ਨੂੰ ਸਮਝਦਿਆਂ ਪੰਜਾਬ ਦੀ ਖਿੰਡੀ-ਪੁੰਡੀ ਕਾਂਗਰਸ ਨੂੰ ਸਾਂਝੇ ਰੂਪ ਵਿੱਚ ਇੱਕ-ਜੁੱਟ ਕਰਨ। ਉਨ੍ਹਾਂ ਆਖਿਆ ਕਿ ਆਉਣ

ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੀ ਵਾਗਡੋਰ ਦੇਣ ਸੰਬੰਧੀ ਜੋ ਫੈਸਲਾ ਹਾਈਕਮਾਂਡ ਦਾ ਹੋਵੇਗਾ ਉਸ ਨੂੰ ਉਹ ਸਿਰ ਮੱਥੇ ਕਬੂਲ ਕਰਨਗੇ।  ਕਿਹਾ ਕਿ ਪਿਛਲੇ 8 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਪੰਜਾਬ ਦਾ ਵਿਨਾਸ਼ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਹਾਈਕਮਾਂਡ ਵੱਲੋਂ ਪੰਜਾਬ ਦੇ 34 ਰਿਜਰਵ ਹਲਕਿਆਂ ਵਿੱਚ ਦਲਿਤ ਸਮਾਜ ਨਾਲ ਮੁਲਾਕਾਤਾ ਕਰਨ ਸੰਬੰਧੀ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਸਤੰਬਰ ਮਹੀਨੇ ਤੱਕ ਇਨ੍ਹਾਂ ਰਿਜਰਵ ਹਲਕਿਆਂ ਦਾ ਆਪਣਾ ਦੌਰਾ ਮੁਕੰਮਲ ਕਰ ਲੈਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇਹ ਪ੍ਰੋਗਰਾਮ ਭਾਰਤੀ ਸੰਵਿਧਾਨ ਦੇ ਬਾਣੀ ਡਾ. ਭੀਮ ਰਾਓ ਅੰਬੇਦਕਰ ਨੂੰ ਸਮਰਪਿੱਤ ਕੀਤਾ ਜਾ ਰਿਹਾ ਹੈ। ਜਿਹੜਾ 2016 ਤੱਕ ਜਾਰੀ ਰਹੇਗਾ। ਉਨ੍ਹਾਂ ਆਖਿਆ ਕਿ ਨਰਿੰਦਰ ਮੋਦੀ ਦੀ ਸਰਕਾਰ ਤੋਂ ਪਹਿਲਾ ਯੂ.ਪੀ.ਏ. ਸਰਕਾਰ ਨੇ 10 ਸਾਲ ਜਿੱਥੇ ਲੋਕਾਂ ਅਤੇ ਦੇਸ਼ ਲਈ ਕੰਮ ਕਰਕੇ ਵਿਖਾਏ ਹਨ ਉਨ੍ਹਾਂ ਦੇ ਮੁਕਾਬਲੇ ਮੌਜੂਦਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੀ ਕਾਰਗੁਜਾਰੀ ਜੀਰੋ ਹੈ। ਉਨ੍ਹਾਂ ਕਿਹਾ ਕਿ ਇਸ ਸਰਕਾਰ ਦੇ ਰਾਜ ਵਿੱਚ ਸਭ ਤੋਂ ਵੱਡਾ ਹਮਲਾ ਦੇਸ਼ ਦੇ ਅਣਦਾਤਾ ਕਿਸਾਨ ਦੀ ਜਮੀਨ ਨੂੰ ਖੋਹਣ ਲਈ ਲਿਆਂਦਾ ਗਿਆ ਭੌ-ਪ੍ਰਾਪਤੀ ਬਿੱਲ ਹੈ। ਉਨ੍ਹਾਂ ਕਿਹਾ ਕਿ ਅੱਜ ਛੋਟਾ ਕਿਸਾਨ ਖੇਤ ਮਜਦੂਰ ਬਣਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਵਾਅਦਿਆਂ ਤੋਂ ਵੀ ਅੱਜ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੱਦੇ ਨਜਰ ਰੱਖਦਿਆਂ ਲੋਕਾਂ ਦੀਆਂ ਸੱਥਾਂ ਵਿੱਚ ਜਾ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਅਤੇ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਆਮ ਲੋਕਾਂ ਲਈ ਚੋਣ ਮਨੋਰਥ ਪੱਤਰ ਤਿਆਰ ਕਰੇਗੀ। ਤਾਂ ਜੋ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਬਿਜਲੀ ਸਪਲਾਈ ਮੁਫਤ ਦੇ ਨਾਲ ਨਾਲ 8 ਤੋਂ 10 ਘੰਟੇ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣਾ, ਆਰਥਿਕ ਤੌਰ ਤੇ ਕਮਜੋਰ ਲੋਕਾਂ ਲਈ ਪੈਨਸ਼ਨਾਂ ਦਾ ਪ੍ਰਬੰਧ ਕਰਨਾ ਆਦਿ ਹਨ। ਉਨ੍ਹਾਂ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਆਖਿਆ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਦਲਿਤਾਂ ਨੂੰ ਆਟਾ ਦਾਲ ਸਕੀਮ ਮੁਫਤ ਮੁਹੱਈਆਂ ਕਰਵਾਉਣਾ ਬਾਦਲ ਪਰਿਵਾਰ ਦੀ ਸੋਚੀ ਸਮਝੀ ਸਾਜਿਸ਼ ਹੈ ਜਿਸ ਕਰਕੇ ਦਲਿਤਾਂ ਦੇ ਨਾਲ ਨਾਲ 20 ਤੋਂ 30 ਕਿਲ੍ਹਿਆ ਦੇ ਮਾਲਕ ਸਰਦਾਰਾਂ ਨੂੰ ਵੀ ਬਾਦਲ ਸਰਕਾਰ ਨੇ ਆਟਾ ਦਾਲ ਦੇ ਕਾਰਡ ਬਣਾ ਕੇ ਲੋਕਾਂ ਨੂੰ ਆਪਣੇ ਮੰਗਤੇ ਬਣਾ ਕੇ ਰੱਖ ਦਿੱਤਾ ਹੈ। ਇਸ ਤੋਂ ਬਾਅਦ ਇੱਥੋਂ ਥੋੜੀ ਦੂਰ ਪਿੰਡ ਅੱਕਾਵਾਲੀ ਅਤੇ ਕੁਲਰੀਆਂ ਵਿਖੇ ਵੀ ਪੈਂਡੂ ਸੱਥਾਂ ਵਿੱਚ ਸ਼੍ਰੀ ਬਾਜਵਾ ਨੇ ਲੋਕਾਂ ਦੇ ਭਰਵੇਂ ਇਕੱਠਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜਸਵੰਤ ਸਿੰਘ ਫਫੜੇ ਭਾਈਕੇ, ਸਾਬਕਾ ਮੰਤਰੀ ਹੰਸਰਾਜ ਜੋਸ਼ਨ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਰਾਮਪਾਲ ਢੇਪਈ, ਪੰਜਾਬ ਕਾਂਗਰਸ ਦੇ ਸਕੱਤਰ ਕੁਲਵੰਤ ਰਾਏ ਸਿੰਗਲਾ, ਵਿਧਾਇਕ ਅਜੀਤ ਇੰਦਰ ਸਿੰਘ ਮੋਫਰ, ਜਿਲ੍ਹਾ ਪ੍ਰਧਾਨ ਬਿਕਰਮਜੀਤ ਸਿੰਘ ਮੋਫਰ, ਕਾਂਗਰਸ ਪੈਨਸ਼ਨ ਸ਼ੈਲ ਦੇ ਪ੍ਰਿੰਸੀਪਲ ਹਰਦੀਪ ਸਿੰਘ, ਬਲਾਕ ਪ੍ਰਧਾਨ ਤੀਰਥ ਸਿੰਘ ਸਵੀਟੀ, ਕਾਂਗਰਸ ਦੇ ਸਤਪਾਲ ਸਿੰਘ ਮੂਲੇਵਾਲਾ, ਕਾਂਗਰਸ ਬੁਲਾਰਾ ਹਰਪ੍ਰੀਤ ਸਿੰਘ ਪਿਆਰੀ, ਨੰਬਰਦਾਰ ਬਲਵਿੰਦਰ ਸਿੰਘ ਸੈਦੇਵਾਲਾ, ਕੇਸੀ ਬਾਵਾ, ਮਾਸ਼ਟਰ ਬਿਹਾਰੀ ਸਿੰਘ, ਵਪਾਰ ਸੈਲ ਦੇ ਪ੍ਰਧਾਨ ਗੁਰਿੰਦਰ ਮੋਹਨ, ਹਰਬੰਸ ਸਿੰਘ ਖਿੱਪਲ, ਸੁਰਿੰਦਰ ਕੌਰ ਬੱਛੋਆਣਾ, ਰਵਿੰਦਰ ਰੂਬੀ ਹਰਿਆਊ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਸ਼ਾਮਲ ਸਨ।

WRITTEN BY