Skip to content
Independent perspectives. Global stories.
BREAKING

ਸਥਾਪਨਾ ਦਿਵਸ ਸਮਾਗਮਾਂ ਨਾਲ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਦੇ ਸਤਿਕਾਰ ਨੂੰ ਭਾਰੀ ਖੋਰਾ

Share this story

ਸ੍ਰੀ ਅਨੰਦਪੁਰ ਸਾਹਿਬ, 22 ਜੂਨ (ਅਰਵਿੰਦਰ ਭਾਰਦਵਾਜ)- 350 ਸਾਲਾ ਅਨੰਦਪੁਰ ਸਾਹਿਬ ਸ਼ਤਾਬਦੀ ਜਸ਼ਨਾਂ ਦਾ ਲੰਮੇ ਅਰਸੇ ਤੋਂ ਉਲੀਕੇ ਜਾ ਰਹੇ ਪ੍ਰੋਗਰਾਮਾਂ ਨੂੰ ਨੇਪਰੇ ਚਾੜ੍ਹਣ ਲਈ ਸਿੱਖ ਕੌਮ ਦੀਆਂ ਸਿਰਮੋਰ ਧਾਰਮਿਕ ਸ਼ਖਸੀਅਤਾਂ ਜਿਨ੍ਹਾਂ ਵਿੱਚ ਪੰਜ ਤਖਤਾਂ ਦੇ ਜਥੇਦਾਰਾਂ ਸਾਹਿਬਾਨ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਸਮੇਤ ਹੋਰ ਉ¤ਘੀਆਂ ਸ਼ਖਸੀਅਤਾਂ ਨੇ ਇਸ ਸਮਾਗਮ ਨੂੰ ਨਿਰਵਿਘਨ ਨੇਪਰੇ ਚਾੜ੍ਹਣ ਲਈ ਪੱਬਾਂ ਭਾਰ ਹੋ ਕੇ ਯੋਗਦਾਨ ਦਿੱਤਾ ਪ੍ਰੰਤੂ ਬਦਲੇ ਵਿੱਚ ਇਨ੍ਹਾਂ ਹਸਤੀਆਂ ਨੂੰ ਸਿਵਾਏ ਨਿਰਾਸ਼ਾ ਅਪਮਾਨ ਅਤੇ ਮਾਯੂਸੀ ਤੋਂ ਕੁਝ ਪੱਲੇ ਨਹੀਂ ਪਿਆ। ਇਸ ਮੁੱਦੇ ’ਤੇ ਪੰਥਕ ਬੁੱਧੀਜੀਵੀ ਹਲਕਿਆਂ ਵਿੱਚ ਇਸ ਸਮੇਂ ਸਭ ਤੋਂ ਅਹਿਮ ਅਤੇ ਗਰਮ ਮੁੱਦਾ ਇਹੀ ਬਣਿਆ ਹੋਇਆ ਹੈ ਕਿ ਇਸ ਪਏ ਘਾਟੇ ਨੂੰ ਪੂਰਾ ਕਿਵੇਂ ਕੀਤਾ ਜਾਵੇ। ਵਰਨਣਯੋਗ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਸਥਾਪਨਾ ਦਾ 350ਵਾਂ ਅਰਧ ਸ਼ਤਾਬਦੀ ਸਮਾਗਮ ਆਯੋਜਿਤ ਕਰਵਾਉਣ ਦੀ ਸੋਚ ਭਾਵੇਂ ਤਖਤ ਸ੍ਰੀ

ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਹੋਰਾਂ ਦੇ ਦਿਮਾਗ ਦੀ ਇੱਕ ਨਿਵੇਕਲੀ ਉਪਜ ਸੀ, ਪ੍ਰੰਤੂ ਆਖਿਰ ਇਹ ਸੋਚ ਪੰਜਾਬ ਦੇ ਹੁਕਮਰਾਨਾਂ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉ¤ਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਕੁਝ ਜ਼ਿਆਦਾ ਹੀ ਜਚ ਗਈ ਤੇ ਇੱਥੋਂ ਹੀ ਉਨ੍ਹਾਂ ਸਾਰੀ ਯੋਜਨਾਬੰਦੀ ਨੂੰ ਬਦਲਵਾਂ ਰੂਪ ਦੇਣਾ ਸ਼ੁਰੂ ਕਰ ਦਿੱਤਾ ਅਤੇ ਦੋਹਰੇ ਤੋਂ ਵੀ ਚੋਹਰਾ ਰਾਜਸੀ ਲਾਹਾ ਲੈਣ ਲਈ ਇਨ੍ਹਾਂ ਸਮਾਗਮਾਂ ਦਾ ਪਹਿਲਾਂ ਤਾਂ ਬਦਲੀਕਰਣ ਅਤੇ ਅਰੰਭ ਸਮੇਂ ’ਤੇ ਸਮਾਗਮਾਂ ਦਾ ਭਗਵਾਂਕਰਣ ਵੀ ਕਰ ਦਿੱਤਾ, ਜਿਸਦਾ ਨਤੀਜਾ ਆਸ ਤੋਂ ਉਲਟ ਨਿਕਲਿਆ ਤੇ ਸਮੁੱਚੇ ਸਿੱਖ ਸੰਗਤ ਨੇ ਹੀ ਇਨ੍ਹਾਂ ਸਮਾਗਮਾਂ ਦੇ ਬਦਲਦੇ ਰੁਖ ਨੂੰ ਦੇਖਦਿਆਂ ਸਮਾਗਮਾਂ ਪੱਖੋਂ ਆਪਣਾ ਰੁਖ ਵੀ ਬਦਲ ਲਿਆ।
ਖਾਲਸੇ ਦੀ ਜਨਮ ਭੂਮੀ ਦੇ ਸਥਾਪਨਾ ਦਿਵਸ ਦੇ ਸਮਾਗਮਾਂ ਦਾ ਭਗਵਾਂਕਰਣ ਕਰਕੇ ਬਾਦਲਾਂ ਨੇ ਜਿਹੜੀ ਪ੍ਰਾਪਤੀ ਕੀਤੀ ਹੈ ਉਸ ਵਿੱਚ ਪਹਿਲੇ ਨੰਬਰ ’ਤੇ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਅਤੇ ਸਿੱਖਾਂ ਦੀ ਸਿਰਮੋਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਕੰਮਲ ਰੂਪ ’ਚ ਅਨੋਖੇ ਤਰੀਕੇ ਨਾਲ ਭੋਗ ਪਾ ਦਿੱਤਾ ਗਿਆ। ਇਸ ਤੋਂ ਵੀ ਜ਼ਿਆਦਾ ਮੰਦਭਾਗੀ ਗੱਲ ਇਹ ਹੋਈ ਕਿ ਸਮਾਗਮ ਦੀ ਸਭ ਤੋਂ ਵੱਡੀ ਬਦਕਿਸਮਤੀ ਇਹ ਰਹੀ ਕਿ ਸਮਾਗਮਾਂ ’ਚ ਜਾਣ-ਬੁਝ ਕੇ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਦੇ ਸਤਿਕਾਰ ਦਾ ਮੁਕੰਮਲ ਖਾਤਮਾ ਕਰ ਦਿੱਤਾ ਗਿਆ। ਧਾਰਮਿਕ ਸਮਾਗਮਾਂ ਦੀ ਪੂਰੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੀ ਉਸ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੂੰ ਜਿਸ ਤਰ੍ਹਾਂ ਹੋਰ ਅਤੇ ਮੁੱਖ ਸਮਾਗਮਾਂ ਵਿੱਚੋਂ ਅਣਗੌਲੇ ਕੀਤਾ ਗਿਆ ਉਸ ਨੇ ਇਹ ਸਪਸ਼ਟ ਸੰਕੇਤ ਦੇ ਦਿੱਤਾ ਕਿ ਬਾਦਲਾਂ ਦੀ ਹਊਮੈ ਸਾਹਮਣੇ ਕਿਸੇ ਦੀ ਕੋਈ ਵੁੱਕਤ ਨਹੀਂ। ਗੁਰੂ ਦੀ ਗੋਲਕ ਦੀ ਵਰਤੋਂ ਖੁੱਲ੍ਹ ਕੇ ਕੀਤੀ ਗਈ, ਪਰ ਸਿਹਰਾ ਬਾਦਲਾਂ ਸਿਰ ਬੰਨ੍ਹਿਆ ਗਿਆ। 81 ਫੁੱਟ ਉ¤ਚੇ ਖੰਡੇ ’ਤੇ ਸਾਰਾ ਖਰਚ ਸ਼੍ਰੋਮਣੀ ਕਮੇਟੀ ਉ¤ਪਰ ਪਰ ਉਦਘਾਟਨੀ ਪੱਥਰ ’ਤੇ ਅਤੇ ਉਦਘਾਟਨ ਸਮੇਂ ਸ਼੍ਰੋਮਣੀ ਕਮੇਟੀ ਪ੍ਰਧਾਨ ਸਭ ਗਾਇਬ।

WRITTEN BY