Skip to content
Independent perspectives. Global stories.
BREAKING

ਦੋਦਾ ਪੰਚਾਇਤੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਦੇ ਸਾਰੇ 12 ਮੈਂਬਰ ਚੋਣ ਜਿੱਤੇ

Share this story

ਗਿੱਦੜਬਾਹਾ, 17 ਜੂਨ (ਜਸਕਰਨ ਸਿੱਧੂ ਰਾਜਾ)- ਅੱਜ ਹਲਕਾ ਗਿੱਦੜਬਾਹਾ ਦੇ ਇੰਚਾਰਜ ਤੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ. ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਆਪਣੇ ਦਫਤਰ ਵਿਖੇ ਪਿੰਡ ਦੋਦਾ ਦੀਆਂ ਪੰਚਾਇਤੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਿੱਤੇ ਹੋਏ ਸਾਰੇ ਦੇ ਸਾਰੇ 12 ਮੈਂਬਰਾਂ ਨੂੰ ਸਿਰੋਪਾ ਪਾਕੇ ਸਨਮਾਨਿਤ ਕੀਤਾ। ਇਸ ਮੌਕੇ ਸ. ਹਰਦੀਪ ਸਿੰਘ ਡਿੰਪੀ ਢਿੱਲੋਂ ਹਲਕਾ ਇੰਚਾਰਜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਾਂਗਰਸ ਪਾਰਟੀ ਚੋਣਾਂ ਵਿੱਚ ਹੋਈ ਆਪਣੀ ਹਾਰ ਦਾ ਝੂਠਾ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀਂ ਹੈ, ਜਦਕਿ ਸੱਚਾਈ ਇਹ ਹੈ ਕਿ ਪਿੰਡ ਦੋਦਾ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ 12 ਮੈਂਬਰ ਕ੍ਰਮਵਾਰ ਗੁਰੰਜਟ ਸਿੰਘ ਵਾ.ਨੰ.2, ਮੱਖਣ ਸਿੰਘ ਵਾ.ਨੰ.3, ਇਕਬਾਲ ਕੌਰ ਵਾ.ਨੰ.4, ਮਹਿੰਦਰੋ ਕੌਰ ਵਾ.ਨੰ.5,

ਜਸਪਾਲ ਕੌਰ ਵਾ.ਨੰ.6, ਹਰਵਿੰਦਰ ਕੌਰ ਵਾ.ਨੰ.7, ਕਮਲਜੀਤ ਸਿੰਘ ਜਲੰਧਰ ਵਾ.ਨੰ.8, ਗੁਰਦਾਸ ਸਿੰਘ ਵਾ.ਨੰ.9, ਬਲਜੀਤ ਸਿੰਘ ਵਾ.ਨੰ.10, ਜਰਨੈਲ ਸਿੰਘ ਵਾ.ਨੰ.11, ਬੇਅੰਤ ਸਿੰਘ ਵਾ.ਨੰ. 12, ਦਰਸ਼ਨ ਸਿੰਘ ਵਾ.ਨੰ.13 ਚੋਣ ਜਿੱਤੇ ਹਨ। ਹਲਕਾ ਇੰਚਾਰਜ ਨੇ ਅੱਗੇ ਕਿਹਾ ਕਿ ਹੁਣ ਹਲਕਾ ਗਿੱਦੜਬਾਹਾ ਦੇ ਲੋਕ ਕਾਂਗਰਸ ਪਾਰਟੀ ਵੱਲੋਂ ਕੀਤੇ ਜਾਂਦੇ ਧਰਨੇ ਮੁਜਾਹਰੇ, ਲੋਕਾਂ ਵਿੱਚ ਫੈਲਾਈਆਂ ਜਾਂਦੀਆਂ ਝੂਠੀਆਂ ਅਫਵਾਹਾਂ ਤੇ ਝੂਠੀ ਬਿਆਨਬਾਜੀ ਵਿੱਚ ਆਉਣ ਵਾਲੇ ਨਹੀਂ ਹਨ, ਕਿਉਂਕਿ ਲੋਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਜਾ ਰਹੇ ਵਿਕਾਸ ਦੇ ਕੰਮਾਂ ਤੋਂ ਜਾਣੂੰ ਹਨ ਤੇ ਲੋਕਾਂ ਨੇ ਵੀ ਵਿਕਾਸ ਦੇ ਮੁੱਦੇ ਤੇ ਹੀ ਮੋਹਰ ਲਾਈ ਹੈ। ਇਸ ਮੌਕੇ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਜਿੱਤੇ ਹੋਏ ਮੈਂਬਰਾਂ ਨੂੰ ਵਧਾਈਆਂ ਵੀ ਦਿੱਤੀਆਂ। ਇਸ ਉਪਰੰਤ ਜਿੱਤੇ ਹੋਏ ਉਮਦਵਾਰਾਂ ਨੇ ਹਲਕਾ ਇੰਚਾਰਜ ਸ. ਹਰਦੀਪ ਸਿੰਘ ਡਿੰਪੀ ਢਿੱਲੋਂ ਦਾ ਧੰਨਵਾਦ ਕੀਤਾ। ਇਸ ਮੌਕੇ ਜਬਰਜੰਗ ਸਿੰਘ ਸਾਬਕਾ ਸਰਪੰਚ, ਸੰਨੀ ਢਿੱਲੋਂ ਪ੍ਰਧਾਨ ਧਰਮ ਬੋਰਡ, ਮਨੀ ਢਿੱਲੋਂ ਸ਼ਹਿਰੀ ਇੰਚਾਰਜ, ਚੇਅਰਮੈਨ ਚਰਨਜੀਤ ਸਿੰਘ ਭੂੰਦੜ੍ਹ, ਸੁਖਮੰਦਰ ਸਿੰਘ ਸਾਬਕਾ ਸਰਪੰਚ, ਗੁਲਾਬ ਸਿੰਘ ਸਾਬਕਾ ਸਰਪੰਚ, ਬਲਵਿੰਦਰ ਸਿੰਘ ਐਮ.ਡੀ., ਬਲੌਰ ਸਿੰਘ, ਸੁਖਪਾਲ ਬਰਾੜ, ਕਰਤਾਰ ਸਿੰਘ ਸਾਬਕਾ ਮੈਂਬਰ, ਮੁਨਸ਼ੀ ਸਿੰਘ, ਮਲਕੀਤ ਸਿੰਘ ਸਾਬਕਾ ਮੈਂਬਰ,ਅਮਰੀਕ ਸਿੰਘ ਪ੍ਰਧਾਨ ਕੋ.ਆ. ਸੁਸਾਇਟੀ,  ਸੁਖਦੇਵ ਸਿੰਘ ਬੁੱਟਰ, ਵੀਰਵਿੰਦਰ ਸਿੰਘ, ਬੱਬੀ ਬਰਾੜ, ਸ਼ਿਕੰਦਰ ਬਰਾੜ, ਪੱਪੂ ਬੁੱਟਰ, ਜਸਕਰਨ ਬਰਾੜ, ਮੈਂਗਲ ਸਿੰਘ, ਗੋਬਿੰਦ ਬਰਾੜ, ਵਿਜੈਪਾਲ ਸਿੰਘ, ਜੀਤਾ ਸਿੰਘ, ਰਾਜਾ ਢਿੱਲੋਂ, ਬਲਦੇਵ ਖੋਸਾ, ਗੁਰਮੀਤ ਸਿੰਘ, ਜਗਤਾਰ ਸਿੰਘ ਧਾਲੀਵਾਲ ਨਿੱਜੀ ਸਹਾਇਕ ਡਿੰਪੀ ਢਿੱਲੋਂ, ਪ੍ਰਦੀਪ ਸਿੰਘ ਸੰਧੂ ਇੰਚਾਰਜ ਦਫਤਰ ਹਾਜ਼ਰ ਸਨ।

WRITTEN BY