ਸ੍ਰੀਨਗਰ, 12 ਜੂਨ (ਪੀ. ਟੀ.)- ਕਸ਼ਮੀਰ ਵਾਦੀ ਵਿੱਚ ਬੀਤੇ ਮੰਗਲਵਾਰ ਅਣਪਛਾਤੇ ਹਥਿਆਰਬੰਦਾਂ ਵੱਲੋਂ ਮਾਰੇ ਗਏ ਵੱਖਵਾਦੀ ਨੇਤਾ ਦੇ ਵਿਰੋਧ ਵਜੋਂ ਅੱਜ ਦੋ ਥਾਵਾਂ ਉ¤ਤੇ ਖਤਰਨਾਕ ਅੱਤਵਾਦੀ ਗਰੁੱਪ ਆਈਐਸਆਈਐਸ ਅਤੇ ਪਾਕਿਸਤਾਨ ਦੇ ਝੰਡੇ ਲਹਿਰਾਏ ਗਏ। ਸੂਤਰਾਂ ਅਨੁਸਾਰ ਅੱਜ ਨਮਾਜ਼ ਦੀ ਅਦਾਇਗੀ ਦੇ ਫੌਰੀ ਬਾਅਦ ਨੌਜਵਾਨਾਂ ਦੇ ਇੱਕ ਧੜੇ ਨੇ ਜਿਨ੍ਹਾਂ ਨੇ ਮੂੰਹ ਸਿਰ ਢਕੇ ਹੋਏ ਸਨ, ਇਸਲਾਮਿਕ ਸਟੇਟ ਨਾਲ ਮਿਲਦੇ ਕਾਲੇ ਰੰਗ ਦੇ ਝੰਡੇ ਲੈ ਕੇ ਜਾਮਾ ਮਸਜਿਦ ਤੋਂ ਨੌਹਾਟਾ ਚੌਕ ਤੱਕ ਮਾਰਚ ਕੀਤਾ। ਪੁਲਿਸ ਵੱਲੋਂ ਐਕਸ਼ਨ ਕੀਤੇ ਜਾਣ ਤੋਂ ਪਹਿਲਾਂ ਕੁਝ ਵਿਖਾਵਾਕਾਰੀਆਂ ਨੇ ਪਾਕਿਸਤਾਨੀ ਝੰਡੇ ਵੀ ਲਹਿਰਾਏ। ਬਾਅਦ ’ਚ ਪੁਲਿਸ ਨੇ ਵਿਖਾਵਾਕਾਰੀਆਂ ਨੂੰ ਖਦੇੜ ਦਿੱਤਾ। ਹਾਲੇ ਤੱਕ ਕਿਸੇ ਵੀ ਗ੍ਰਿਫਤਾਰੀ ਦੀ ਸੂਚਨਾ ਨਹੀਂ ਹੈ। ਉ¤ਤਰੀ ਕਸ਼ਮੀਰ ’ਚ ਕੁਪਵਾੜਾ ਤੋਂ ਪ੍ਰਾਪਤ
ਰਿਪੋਰਟਾਂ ਅਨੁਸਾਰ ਨਮਾਜ਼ ਤੋਂ ਬਾਅਦ ਕੁਝ ਥਾਵਾਂ ’ਤੇ ਪਾਕਿਸਤਾਨੀ ਝੰਡੇ ਲਹਿਰਾਏ। ਇਨ੍ਹਾਂ ਰੋਸ ਵਿਖਾਵਿਆਂ ਦਾ ਸੱਦਾ ਹੁਰੀਅਤ ਕਾਨਫਰੰਸ ਦੇ ਆਗੂ ਸਈਅਦ ਅਲੀ ਸ਼ਾਹ ਗਿਲਾਨੀ ਨੇ ਤਹਿਰੀਕ-ਏ-ਹੁਰੀਅਤ ਦੇ ਕਾਰਕੁਨ ਅਲਤਾਫ ਸ਼ੇਖ ਦੇ ਅਣਪਛਾਤੇ ਹਮਲਾਵਰਾਂ ਹੱਥੋਂ ਮਾਰੇ ਜਾਣ ਦੇ ਵਿਰੋਧ ਵਜੋਂ ਦਿੱਤਾ ਸੀ।



