ਚੰਡੀਗੜ੍ਹ, 11 ਜੂਨ (ਪੀ. ਟੀ.)- ਅੱਜ ਗੁਰਦੁਆਰਾ ਸ੍ਰੀ ਅੰਬ ਸਾਹਿਬ ਤੋਂ ਗੁਰੂ ਸਾਹਿਬਾਨਾਂ ਦੀਆਂ ਪਾਵਨ ਨਿਸ਼ਾਨੀਆਂ ਦੀ ਧਾਰਮਿਕ ਦਰਸ਼ਨ ਯਾਤਰਾ ਪੰਜ ਪਿਆਰਿਆਂ ਅਤੇ ਸ੍ਰ. ਬਲਵੰਤ ਸਿੰਘ ਰਾਮੂਵਾਲੀਆ, ਜਥੇਦਾਰ ਅਮਰੀਕ ਸਿੰਘ ਮੋਹਾਲੀ, ਸ੍ਰ. ਮਨਜੀਤ ਸਿੰਘ ਸੇਠੀ ਕੌਂਸਲਰ ਅਤੇ ਸ੍ਰ. ਜੋਗਾ ਸਿੰਘ ਮੈਨੇਜਰ ਗੁ: ਸ੍ਰੀ ਅੰਬ ਸਾਹਿਬ ਦੀ ਅਗਵਾਈ ਹੇਠ ਸਵੇਰੇ 10:30 ਵਜੇ ਚਲ ਕੇ ਵਾਈ.ਪੀ.ਐਸ. ਚੌਂਕ ਮੋਹਾਲੀ ਤੋਂ ਚੰਡੀਗੜ੍ਹ ਵਿਖੇ ਪਹੁੰਚੀ, ਜਿਥੇ ਚੰਡੀਗੜ੍ਹ ਦੇ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਸ੍ਰ. ਜਗਜੀਤ ਸਿੰਘ ਗੋਰਾ ਕੰਗ ਪ੍ਰਧਾਨ, ਸ੍ਰ. ਅਮਰਿੰਦਰ ਸਿੰਘ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਸ੍ਰ. ਹਰਦੀਪ ਸਿੰਘ ਕੌਂਸਲਰ ਅਤੇ ਸ੍ਰ. ਹਰਜੀਤ ਸਿੰਘ, ਸ੍ਰ. ਰਜਿੰਦਰ ਸਿੰਘ ਸਾਹਨੀ, ਬੀਬੀ ਨਿਰਮਲਜੀਤ ਕੌਰ ਸੇਖੋਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਇੰਸਤਰੀ ਵਿੰਗ), ਬੀਬੀ ਸੁਰਜੀਤ ਕੌਰ
ਸੰਧੂ ਪ੍ਰਧਾਨ ਸਮੂਹ ਇਸਤਰੀ ਸਤਸੰਗ ਚੰਡੀਗੜ੍ਹ ਦੇ ਨਾਲ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਭਰਵਾਂ ਸਵਾਗਤ ਕੀਤਾ। ਇਸ ਮੌਕੇ ਆਈ ਯਾਤਰਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ੍ਰ. ਜਗਜੀਤ ਸਿੰਘ ਗੋਰਾ ਕੰਗ ਨੇ ਰੁਮਾਲਾ ਭੇਟ ਕੀਤਾ ਅਤੇ ਪੰਜ ਪਿਆਰੇ ਸਾਹਿਬਾਨਾਂ ਅਤੇ ਯਾਤਰਾ ਦੇ ਪ੍ਰਬੰਧਕਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਅਤੇ ਜੀ ਆਇਆਂ ਆਖਿਆ। ਇਸ ਯਾਤਰਾ ਨੂੰ ਸਾਰੇ ਅਕਾਲੀ ਦਲ ਦੇ ਅਹੁਦੇਦਾਰ ਅਤੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕ, ਸੰਗਤਾਂ ਨੂੰ ਨਾਲ ਲੈ ਕੇ ਬਹੁਤ ਸ਼ਰਧਾ ਅਤੇ ਸਤਿਕਾਰ ਦੇ ਨਾਲ ਗੁਰਦੁਆਰਾ ਸ੍ਰੀ ਬਾਗ਼ ਸ਼ਹੀਦਾਂ ਸੈਕਟਰ 44, ਵਿਖੇ ਪਹੁੰਚੇ। ਜਿਥੇ ਤਕਰੀਬਨ ਸੰਗਤਾਂ ਦੇ ਦਰਸ਼ਨਾਂ ਲਈ ਅੱਧਾ ਘੰਟਾ ਰੁਕਣ ਤੋਂ ਬਾਅਦ ਯਾਤਰਾ ਚੰਡੀਗੜ੍ਹ ਦੇ ਸੈਕਟਰ-43-42-41-40 ਦੀਆਂ ਮਾਰਕੀਟਾਂ ਅਤੇ ਗੁਰਦੁਆਰਾ ਸਾਹਿਬਾਨਾਂ ਦੇ ਸਾਹਮਣੇ ਤੋਂ ਹੁੰਦੀ ਹੋਈ ਸੈਕਟਰ 38-37-23/24 ਦੀਆਂ ਲਾਈਟਾਂ ਤੋਂ ਹੁੰਦੀ ਹੋਈ ਸੈਕਟਰ 23-22, ਅਰੋਮਾ ਹੋਟਲ ਦੀਆਂ ਲਾਈਟਾਂ ਤੋਂ ਸੈਕਟਰ 17 ਬੱਸ ਸਟੈਂਡ ਵੱਲ ਪ੍ਰੈਸ ਚੌਂਕ ਮੱਧਿਆ ਮਾਰਗ, ਗੁਰਦੁਆਰਾ ਸਾਹਿਬ ਸੈਕਟਰ 8 ਅਤੇ ਸੈਕਟਰ-7 ਤੋਂ ਸੈਕਟਰ 19/27 ਦੀਆਂ ਲਾਈਟਾਂ ਤੋਂ ਗੁਰਦੁਆਰਾ ਸਾਹਿਬ ਸੈਕਟਰ 19 ਤੋਂ 18/19 ਦੀਆਂ ਲਾਈਟਾਂ, 20/21 ਦੀਆਂ ਲਾਈਟਾਂ ਤੋਂ ਮਾਰਕੀਟ-20 ਤੋਂ ਗੁਰਦੁਆਰਾ ਸਾਹਿਬ ਸੈਕਟਰ 20 ਤੋਂ ਹੁੰਦਾ ਹੋਇਆ ਪੁਰਾਣਾ ਲੇਬਰ ਚੌਂਕ ਤੋਂ ਗੁਰਦੁਆਰਾ ਸਾਹਿਬ ਸੈਕਟਰ 34 ਵਿਖੇ ਪੜਾਅ ਕੀਤਾ। ਇਸ ਉਪਰੰਤ ਯਾਤਰਾ ਸੈਕਟਰ 35/34, 43/44 ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਅੰਬ ਸਾਹਿਬ, ਮੋਹਾਲੀ ਲਈ ਰਵਾਨਾ ਹੋ ਗਈ।
ਸਮੂਹ ਸੰਗਤਾਂ ਨੇ ਇਸ ਯਾਤਰਾ ਨੂੰ ਚੰਡੀਗੜ੍ਹ ਲਿਆਉਣ ਦੀ ਮਨਜੂਰੀ ਦੇਣ ਲਈ ਸ੍ਰ. ਪ੍ਰਕਾਸ਼ ਸਿੰਘ ਜੀ ਬਾਦਲ, ਮੁੱਖ ਮੰਤਰੀ ਪੰਜਾਬ, ਸ੍ਰ. ਸੁਖਬੀਰ ਸਿੰਘ ਜੀ ਬਾਦਲ ਉਪ-ਮੁੱਖ ਮੰਤਰੀ ਪੰਜਾਬ, ਸ੍ਰ. ਮਹੇਸ਼ਇੰਦਰ ਸਿੰਘ ਗਰੇਵਾਲ, ਸ੍ਰ. ਦਲਜੀਤ ਸਿੰਘ ਚੀਮਾ ਅਤੇ ਸ੍ਰੀ ਅਜੇ ਮਹਾਜਨ ਦਾ ਵਿਸ਼ੇਸ਼ ਕਰਕੇ ਧੰਨਵਾਦ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ. ਜਗਜੀਤ ਸਿੰਘ ਗੋਰਾਕੰਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਬੀਬੀ ਨਿਰਮਲਜੀਤ ਕੌਰ ਸੇਖੋਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਇੰਸਤਰੀ ਵਿੰਗ), ਸ੍ਰ. ਅਮਰਿੰਦਰ ਸਿੰਘ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਸ੍ਰ. ਜੋਗਿੰਦਰ ਸਿੰਘ ਸਾਹਨੀ ਸਾਬਕਾ ਮੈਂਬਰ ਸ੍ਰੋਮਣੀ ਕਮੇਟੀ, ਬੀਬੀ ਹਰਜਿੰਦਰ ਕੌਰ ਕੌਂਸਲਰ, ਸ੍ਰ. ਹਰਦੀਪ ਸਿੰਘ ਕੌਂਸਲਰ, ਸ੍ਰ. ਤਾਰਾ ਸਿੰਘ ਚੇਅਰਮੈਨ ਗੁਰਦੁਆਰਾ ਸੰਗਠਨ, ਸ੍ਰ. ਹਰਜੀਤ ਸਿੰਘ ਸਕੱਤਰ ਜਰਨਲ ਸੋ ਅਕਾਲੀ ਦਲ, ਮੇਜਰ ਕਰਨੈਲ ਸਿੰਘ ਪ੍ਰਧਾਨ ਗੁ: ਸੈਕਟਰ 34, ਸ੍ਰ. ਰਜਿੰਦਰ ਸਿੰਘ ਸਾਹਨੀ ਪ੍ਰਧਾਨ ਗੁ: ਸੈਕਟਰ-7 ਆਦਿ ਹਾਜ਼ਰ ਸਨ।



