ਫਤਿਹਗੜ੍ਹ ਸਾਹਿਬ, 10 ਜੂਨ (ਪੀ. ਟੀ.)- ਬੀਤੇ ਮਹੀਨੇ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦੌਰਾਨ ਆਪਣੀ ਫਸਲ ਦੀ ਬਰਬਾਦੀ ਸਬੰਧੀ ਉਨ੍ਹਾਂ ਨੂੰ ਜਾਣਕਾਰੀ ਦੇਣ ਵਾਲੇ ਫਤਿਹਗੜ੍ਹ ਸਾਹਿਬ ਦੇ ਕਿਸਾਨ 60 ਸਾਲਾ ਸੁਰਜੀਤ ਸਿੰਘ ਨੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਅਨੁਸਾਰ ਸੁਰਜੀਤ ਸਿੰਘ ਉ¤ਪਰ 7 ਲੱਖ ਰੁਪਏ ਤੋਂ ਉ¤ਪਰ ਦਾ ਕਰਜ਼ਾ ਸੀ ਅਤੇ ਫਸਲ ਬਰਬਾਦ ਹੋਣ ਕਾਰਨ ਉਹ ਇਸ ਨੂੰ ਚੁਕਾਉਣ ਵਿੱਚ ਅਸਮਰਥ ਸੀ। ਇਸ ਸਾਲ ਮਾਰਚ ਅਤੇ ਅਪ੍ਰੈਲ ਵਿੱਚ ਹੋਈ ਬੇਮੌਸਮੀ ਬਾਰਿਸ਼ ਕਾਰਨ ਉਸ ਦੀ ਕਣਕ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਸੀ। ਰਾਹੁਲ ਗਾਂਧੀ ਜਦ 28 ਅਪ੍ਰੈਲ ਨੂੰ ਸਰਹੰਦ ਆਏ ਸਨ ਤਾਂ ਸੁਰਜੀਤ ਸਿੰਘ ਨੇ ਆਪਣਾ ਦੁਖੜਾ ਉਨ੍ਹਾਂ ਨੂੰ ਸੁਣਾਇਆ। ਉਸ ਦੌਰਾਨ ਕਾਂਗਰਸ ਮੀਤ ਪ੍ਰਧਾਨ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਸੀ ਕਿ ਵਿਰੋਧੀ ਪਾਰਟੀ ਦੇ ਨੇਤਾ ਹੋਣ ਦੇ ਨਾਤੇ ਉਹ ਉਸ ਦੀ ਜਿੰਨੀ ਮਦਦ ਹੋ ਸਕੇ ਕਰਨਗੇ।



