ਬਰਨਾਲਾ, 10 ਜੂਨ (ਰਾਮ ਧਨੌਲਾ, ਕੁਲਦੀਪ ਸਿੰਘ)- ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ ਬਲਾਕ ਬਰਨਾਲਾ ਅਧੀਨ ਗਰਾਮ ਪੰਚਾਇਤ ਧਨੌਲਾ- ਦਿਹਾਤੀ, ਨਾਨਕਪੁਰਾ ਪਿੰਡੀ ਅਤੇ ਬਲਾਕ ਮਹਿਲ ਕਲਾਂ ਅਧੀਨ ਗਰਾਮ ਪੰਚਾਇਤ ਸਹੌਰ, ਮੂੰਮ, ਖਿਆਲੀ, ਵਜੀਦ ਕੇ ਖੁਰਦ, ਬੀਹਲਾ ਖੁਰਦ ਅਤੇ ਬਲਾਕ ਸਹਿਣਾ ਅਧੀਨ ਗਰਾਮ ਪੰਚਾਇਤ ਸੁਖਪੁਰਾ, ਪੱਤੀ ਦੀਪ ਸਿੰਘ, ਪੱਖੋ-ਕੇ ਦੇ ਸਰਪੰਚ/ਪੰਚਾਂ ਤੇ ਮੁਕੰਮਲ ਗਰਾਮ ਪੰਚਾਇਤਾਂ ਦੀ ਉਪ ਚੋਣ ਮਿਤੀ 14 ਜੂਨ ਨੂੰ ਹੋਣੀ ਨਿਸ਼ਚਿਤ ਹੋਈ ਹੈ। ਇੰਨ੍ਹਾਂ ਚੋਣਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟ੍ਰੇਟ ਸ. ਗੁਰਲਵਲੀਨ ਸਿੰਘ ਸਿੱਧੂ ਨੇ ਵਿਸ਼ੇਸ਼ ਹੁਕਮ ਜਾਰੀ ਕਰਕੇ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮਿਤੀ
14 ਜੂਨ 2015 ਨੂੰ ਉਕਤ ਚੋਣ ਖੇਤਰਾਂ ਵਿੱਚ ਡਰਾਈ ਡੇ ਘੋਸ਼ਿਤ ਕੀਤਾ ਗਿਆ ਹੈ। ਉਕਤ ਚੋਣ ਖੇਤਰਾਂ ਅੰਦਰ ਹੋਟਲ, ਦੁਕਾਨ, ਰੈਸਟੋਰੈਂਟ, ਕਲੱਬ, ਬੀਅਰ-ਬਾਰ, ਅਹਾਤੇ ਜਿੱਥੇ ਸ਼ਰਾਬ ਵੇਚਣ ਦੀ ਕਾਨੂੰਨੀ ਇਜਾਜਤ ਹੈ ਜਾਂ ਕਿਸੇ ਹੋਰ ਜਨਤਕ ਥਾਵਾਂ ਆਦਿ ਤੇ ਸ਼ਰਾਬ ਦੀ ਵਿਕਰੀ ਕਰਨ, ਵਰਤੋਂ ਕਰਨ, ਪੀਣ-ਪਿਲਾਉਣ, ਸਟੋਰ ਕਰਨ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਤੇ ਮੁਕੰਮਲ ਤੌਰ ਤੇ ਪਾਬੰਦੀ ਲਗਾਈ ਗਈ ਹੈ। ਹੁਕਮਾਂ ਦੀ ਉ¦ਘਣਾ ਕਰਨ ਤੇ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।



