ਨਵੀਂ ਦਿੱਲੀ, 10 ਜੂਨ (ਪੀ. ਟੀ. ਲਾਇਵ)- ਫਰਜੀ ਡਿਗਰੀ ਮਾਮਲੇ ਵਿੱਚ ਗ੍ਰਿਫਤਾਰ ਦਿੱਲੀ ਦੇ ਸਾਬਕਾ ਕਾਨੂੰਨ ਮੰਤਰੀ ਜਿਤੇਂਦਰ ਤੋਮਰ ਨੂੰ ਅੱਜ ਦਿੱਲੀ ਪੁਲਿਸ ਦੀ ਇੱਕ ਟੀਮ ਦੁਪਹਿਰ 12 ਵਜੇ ਯੂਪੀ ਦੇ ਫੈਜ਼ਾਬਾਦ ਪਹੁੰਚੀ। ਜਾਂਚ ਅਧਿਕਾਰੀ ਤੋਮਰ ਨੂੰ ਅਵਧ ਯੂਨੀਵਰਸਿਟੀ ਦੇ ਰਜਿਸਟਰਾਰ ਦੇ ਦਫਤਰ ਵਿੱਚ ਲੈ ਕੇ ਗਏ ਜਿੱਥੇ ਜਾਂਚ ਅਧਿਕਾਰੀ 45 ਮਿੰਟ ਤੱਕ ਛਾਣਬੀਣ ਕਰਦੇ ਰਹੇ। ਤੋਮਰ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਸਾਲ 1998 ਵਿੱਚ ਅਵਧ ਯੂਨੀਵਰਸਿਟੀ ਦੇ ਸਾਕੇਤ ਕਾਲਜ ਤੋਂ ਬੀਐਸਸੀ ਦੀ ਡਿਗਰੀ ਹਾਸਿਲ ਕੀਤੀ ਸੀ। ਯੂਨੀਵਰਸਿਟੀ ਦੇ ਭਰੋਸੇਯੋਗ ਸੂਤਰਾਂ ਦੇ ਅਨੁਸਾਰ ਤੋਮਰ ਦੇ ਦਾਅਵੇ ਮੁਤਾਬਿਕ ਯੂਨੀਵਰਸਿਟੀ ਵਿੱਚ ਕੋਈ ਦਸਤਾਵੇਜ਼ ਨਹੀਂ ਮਿਲਿਆ। ਇਸ ਦੇ ਬਾਅਦ ਦਿੱਲੀ ਪੁਲਿਸ ਤੋਮਰ ਨੂੰ ਬਿਹਾਰ ਦੇ ਭਾਗਲਪੁਰ ਲੈ ਗਈ। ਦੂਜੇ ਪਾਸੇ ਸਾਬਕਾ ਕਾਨੂੰਨ ਮੰਤਰੀ ਜਿਤੇਂਦਰ ਸਿੰਘ ਤੋਮਰ ਨੇ ਆਪਣੀ ਗ੍ਰਿਫਤਾਰੀ ਵਿਰੁੱਧ ਉ¤ਪਰਲੀ ਅਦਾਲਤ ਦਾ ਦਰਵਾਜਾ ਖੜਕਾਇਆ ਹੈ, ਜਿਸ ਉ¤ਪਰ ਕੱਲ੍ਹ 11 ਜੂਨ ਨੂੰ ਸੁਣਵਾਈ ਹੋਵੇਗੀ।
ਕਪਿਲ ਮਿਸ਼ਰਾ ਦਿ¤ਲੀ ਦੇ ਨਵੇਂ ਕਾਨੂੰਨ ਮੰਤਰੀ ਨਾਮਜ਼ਦ- ਫਰਜੀ ਡਿਗਰੀ ਰ¤ਖਣ ਦੇ ਦੋਸ਼ ‘ਚ ਗ੍ਰਿਫਤਾਰ ਕੀਤੇ ਗਏ ਦਿ¤ਲੀ ਦੇ ਕਾਨੂੰਨ ਮੰਤਰੀ ਜਤਿੰਦਰ ਸਿੰਘ ਤੋਮਰ ਵਲੋਂ ਆਪਣੇ ਅਹੁਦੇ ਤੋਂ ਅਸਤੀਫੇ ਦੇ ਬਾਅਦ ਆਪ ਸਰਕਾਰ ਨੇ ਦਿ¤ਲੀ ਜਲ ਬੋਰਡ ਦੇ ਮੀਤ ਪ੍ਰਧਾਨ ਕਪਿਲ ਮਿਸ਼ਰਾ ਨੂੰ ਦਿ¤ਲੀ ਦਾ ਨਵਾਂ ਕਾਨੂੰਨ ਮੰਤਰੀ ਨਾਮਜਦ ਕੀਤਾ ਗਿਆ ਹੈ। ਕਰਾਵਲ ਨਗਰ ਤੋਂ ਵਿਧਾਇਕ ਕਪਿਲ ਮਿਸ਼ਰਾ ਕਾਫੀ ਤੇਜ ਤਰਾਰ ਨੇਤਾ ਹਨ ਤੇ ਚੰਗੇ ਬੁਲਾਰੇ ਵੀ ਹਨ। ਉਧਰ, ਦਿ¤ਲੀ ਦੇ ਮੁ¤ਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤੋਮਰ ਦੇ ਅਸਤੀਫੇ ਨੂੰ ਰਾਸ਼ਟਰਪਤੀ ਕੋਲ ਭੇਜ ਦਿ¤ਤਾ ਹੈ। ਗੌਰਤਲਬ ਹੈ ਕਿ ਤੋਮਰ ਨੇ ਮੰਗਲਵਾਰ ਰਾਤ ਹਿਰਾਸਤ ਵਿਚੋਂ ਮੁ¤ਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਸਤੀਫਾ ਭੇਜਿਆ, ਜਿਸ ਨੂੰ ਉਨ੍ਹਾਂ ਨੇ ਪ੍ਰਵਾਨ ਕਰ ਲਿਆ।



