Skip to content
Independent perspectives. Global stories.
BREAKING

8 ਜੂਨ ਤੋਂ ਸ਼ੁਰੂ ਹੋ ਰਹੇ ਮਿਸ਼ਨ ਇੰਦਰਧਨੂਸ਼ ਲਈ ਟੀਮਾਂ ਗਠਿਤ : ਡਾ. ਭੱਲਾ

Share this story

ਸਾਦਿਕ, 7 ਜੂਨ (ਗੁਲਜ਼ਾਰ ਮਦੀਨਾ, ਗੁਰਵਿੰਦਰ ਸਾਦਿਕ)- ਸਿਵਲ ਸਰਜਨ ਫਰੀਦਕੋਟ ਡਾ..ਮਹਿੰਦਰ ਸਿੰਘ ਜੱਸਲ ਦੇ ਦਿਸ਼ਾ ਨਿਰਦੇਸ਼ਾ ਤਹਿਤ ਵਿਭਾਗ ਦੇ ਰਾਸ਼ਟਰੀ ਸਿਹਤ ਪ੍ਰੋਗਰਾਮ ਹਰ ਪਿੰਡ ਕਸਬੇ ਵਿੱਚ ਪਹੁੰਚਾੳਣ ਦਾ ਹਰ ਸੰਭਵੳਪਰਾਲਾ ਕੀਤਾ ਜਾ ਰਿਹਾ ਹੈ ਤਾਂ ਜੋ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਚੰਗੀਆ ਸਿਹਤ ਸਹੂੁਲਤਾ ਮੁਹਈਆ ਕਰਵਾਈਆ ਜਾ ਸਕਣ ਸੀਨੀਅਰ ਮੈਡੀਕਲ ਅਫਸਰ ਡਾ. ਮਨਜੀਤ ਕ੍ਰਿਸ਼ਨ ਭੱਲਾ ਪੀ.ਐਚ.ਸੀ ਜੰਡ ਸਾਹਿਬ ਦੀ ਯੋਗ ਅਗਵਾਈ ਹੇਠ ਹਰ ਪਿੰਡ ਵਿੱਚ ਸਿਹਤ ਸਹੂਲਤਾ ਪਹੁੰਚਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਗਰਭਵਤੀ ਔਰਤਾ ਅਤੇ ਬੱਚਿਆਂ ਨੂੰ ਮਾਰੂ ਰੋਗਾ ਤਂੋ ਬਚਾਉਣ ਲਈ ਹਰ ਬੁੱਧਵਾਰ ਸਬ ਸੈਂਟਰਾਂ ਅਤੇ ਵੱਖ ਵੱਖ ਪਿੰਡਾਂ ਵਿਖੇ

ਟੀਕਾਕਰਨ ਦਿਵਸ ਦਾ ਆਯੋਜਨ ਕੀਤਾ ਜਾਦਾ ਹੈ। ਪਰ ਫਿਰ ਵੀ ਮਿਸ਼ਨ ਇੰਦਰਧਨੂਸ਼ ਤਹਿਤ 2 ਸਾਲ ਦੇ ਉਹਨਾਂ ਬੱਚਿਆ ਦਾ ਵਿਸ਼ੇਸ਼ ਮੁਹਿੰਮ ਚਲਾ ਕਿ ਟੀਕਾਕਰਨ ਕੀਤਾ ਜਾਵੇਗਾ ਜਿੰਨਾਂ ਬੱਚਿਆ ਦਾ ਅਜੇ ਤਕ ਟੀਕਾਕਰਨ ਨਹੀ ਹੋਇਆ ਜਾਂ ਕਿਸੇ ਕਾਰਨ ਟੀਕਾਕਰਨ ਅਧੂਰਾ ਰਹਿ ਗਿਆ ਹੈ। ਇਸ ਦੇ ਨਾਲ ਹੀ ਗਰਭਵਤੀ ਔਰਤਾਂ ਜਿੰਨਾਂ ਦੀ ਰਜਿੰਸਟ੍ਰੇਸ਼ਨ ਅਤੇ ਟੀਕਾਕਰਨ ਨਹੀ ਹੋਇਆ ਨੂੰ ਮਿਸ਼ਨ ਇੰਦਰਧਨੂਸ਼ ਅਧੀਨ ਕਵਰ ਕੀਤਾ ਜਾਵੇਗਾ।ਇਸੇ ਹੀ ਮੰਤਵ ਤਹਿਤ ਅੱਜ ਐਸ.ਐਮ.ੳ ਡਾ.ਮਨਜੀਤ ਕ੍ਰਿਸ਼ਨ ਭੱਲਾ ਵੱਲੋਂ ਪੀ.ਐਚ.ਸੀ ਜੰਡ ਸਾਹਿਬ ਅਧੀਨ ਪੈਂਦੇ ਦੂਰ ਦੁਰਾਡੇ ਪਥੇਰਾ, ਭੱਠਿਆ ਅਤੇ ਸਲੱਮ ਬਸਤੀਆਂ ਆਦਿ ਵਿੱਚ ਰਿਹਣ ਵਾਲੇ ਪਰਿਵਾਰਾ ਦੇ ਬੱਚਿਆਂ ਲਈ 8 ਜੂਨ ਤੋਂ ਸ਼ੁਰੂ ਹੋ ਰਹੇ ਮਿਸ਼ਨ ਇੰਦਰਧਨੂਸ਼ ਅਧੀਨ ਟੀਕਾਕਰਨ ਕੈਂਪ ਸਬੰਧੀ ਪ੍ਰੇਰਿਤ ਕੀਤਾ ਗਿਆ ਤਾਂ ਜੋ ਅਜੇਹੇ ਬੱਚਿਆ ਨੂੰ ਕਵਰ ਕੀਤਾ ਜਾਵੇ।ਬਲਾਕ ਐਕਸਟੈਂਸ਼ਨ ਐਜੂਕੇਟਰ ਡਾ. ਪ੍ਰਭਦੀਪ ਸਿੰਘ ਚਾਵਲਾ ਨੇ ਦੱਸਿਆ ਕਿ ਇਸ ਮਿਸ਼ਨ ਨੂੰ ਸਫਲ ਬਨਾਉਣ ਲਈ ਆਸ਼ਾ ਵਰਕਰਾਂ ਨੂੰ ਹਰ ਪਿੰਡ ਕਸਬੇ ਦਾ ਸਰਵੇਅ ਕਰਨ ਦੀ ਹਦਾਇਤ ਕੀਤੀ ਗਈ ਸੀ ਤਾਂ ਜੋ ਟੀਕਾਕਰਨ ਤੋਂ ਵਾਂਝੇ ਬੱਚਿਆ ਅਤੇ ਮਹਿਲਾਵਾਂ ਦੀ ਸੂਚੀ ਤਿਆਰ ਕੀਤੀ ਜਾ ਸਕੇ। ਉਨਾਂ ਦੱਸਿਆ ਕਿ ਮਿਸ਼ਨ ਇੰਦਰਧਨੂਸ਼ ਅਧੀਨ ਮਲਟੀ ਪਰਪਜ਼ ਹੈਲਥ ਵਰਕਰਾਂ ਵੱਲੋਂ ਆਪਣੇ ਖੇਤਰ ਵਿੱਚ ਲਗਾਤਾਰ 7 ਦਿਨ ਟੀਕਾਕਰਨ ਕੈਂਪ ਲਗਾਇਆ ਜਾਵੇਗਾ। ਇਸ ਮੌਕੇ ਤੇ ਮਲਟੀਪ੍ਰਪਜ਼ ਹੈਲਥ ਵਰਕਰ ਰਜੇਸ਼ ਰਾਣੀ ਅਤੇ ਤਰਨਜੀਤ ਕੌਰ ਹਾਜ਼ਰ ਸਨ।

WRITTEN BY