Skip to content
Independent perspectives. Global stories.
BREAKING

’84 ਦੇ ਸ਼ਹੀਦਾਂ ਦੀ ਯਾਦ ’ਚ ਪਿੰਡ ਛਾਹੜ ਵਿਖੇ ਇੱਕ ਰੋਜ਼ਾ ਮਹਾਨ ਸਮਾਗਮ

Share this story

ਮੂਨਕ, 7 ਜੂਨ (ਕੁਲਵੰਤ ਦੇਹਲਾ)-  ਵੀੇਹਵੀਂ ਸਦੀ ਦੇ ਮਹਾਨ ਜਰਨੈਲ,ਅਨਖੀ ਯੋਧੇ,ਬਾਬਾ-ਏ-ਕੌਮ,ਮਰਦ-ਏ-ਮੁਜਾਹਿਦ, ਨੌਜਵਾਨਾਂ ਦੇ ਦਿਲਾਂ ਦੀ ਧੜਕਨ ਦਮਦਮੀਂ ਟਕਸਾਲ ਦੇ ਚੌਦਵੇਂ ਮੁੋੱਖੀ ਅਮਰ ਸ਼ਹੀਦ  ਸੰਤ ਗਿਆਨੀ ਜਲਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਅਤੇ ੳੋਨ੍ਹਾਂ ਦੇ ਸਾਥੀ ਬਾਬਾ ਠਾਹਰਾ ਸ਼ਿੰਘ ਜੀ,ਭਾਈ ਅਮਰੀਕ ਸਿੰਘ ਜੀ,ਜਰਨਲ ਸੁਬੇਗ ਸਿੰਘ ਜੀ ਅਤੇ  1984 ਘੁੱਲੂ ਘਾਰੇ ਦੇ ਸਮੂਹ ਸ਼ਹੀਦਾਂ ਸਿੰਘਾਂ ਦੀ ਸ਼ਹੀਦੀ ਨੂੰ ਕੋਟਿ-ਕੋਟਿ   ਪ੍ਰਣਾਮ ਜਿਹਨਾਂ ਨੇ ਸਿੱਖ ਕੌਮ ਦੀ ਖਾਤਿਰ ਅਤੇ ਆਪਣੀ ਜਾਨ ਤੋਂ ਪਿਆਰੇ ਹਰਿਮੰਦਿਰ ਸਾਹਿਬ ਦੀ ਆਨ-ਸ਼ਾਨ ਬਦਲੇ ਆਪਾ ਕੁਰਬਾਨ ਕਰ ਦਿੱਤਾ।ਉਨ੍ਹਾਂ ਦੀ ਯਾਦ ਵਿੱਚ ਪਿੰਡ ਛਾਹੜ ਵਿੱਚ ਇੱਕ  ਰੋਜ਼ਾ ਮਹਾਨ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਭਾਈ ਜਗਤਾਰ ਸਿੰਘ ਖਨਾਲ ਵਾਲਿਆ

ਨੇ ਆਪਣੇ ਅਮੋਲਕ ਬਚਨਾ ਰਾਹੀ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਸਿੱਖ ਨੂੰ ਦਸਾਂ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਦਰਸ਼ਾਈ ਵਿਚਾਰਧਾਰਾ ਅਤੇ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ 1984ਵਿੱਚ ਜੋ ਇਨ੍ਹਾਂ ਦਿਨਾਂ ਵਿੱਚ ਸਿੱਖ ਕੌਮ ਦੇ ਹਿਰਦੇ ਵਲੁੰਦਰੇ ਗਏ ਸਨ ਉਸ ਦੇ ਜਖਮ ਅਜੇ ਵੀ ਅੱਲੇ ਨੇ ਉਨ੍ਹਾਂ ਸਹੀਦ ਸਿੰਘਾਂ ਦੀ ਯਾਦ ਨੂੰ ਸਿਮਰਨ ਦੁਆਰਾ ਸਰਧਾ ਦੇ ਫੁੱਲ ਭੇਟ ਕੀਤੇ ਜਾਣ ਅਤੇ ਜੋ ਅਜੌਕੇ ਸਮੇਂ ਵਿੱਚ ਸਮਾਜ ਅੰਦਰ ਸੈਤਾਨ ਕਲਯੁੱਗ ਦਾ ਐਨਾ ਪ੍ਰਭਾਵ ਵੱਧ ਗਿਆਂ ਹੈ ਕਿ ਸਵਾਰਥ ਕਰ ਕੇ ਇਨਸਾਨ ਹੀ ਇਨਸਾਨ ਦਾ  ਵੈਰੀ ਬਣ ਗਿਆ ਹੈ।ਜਿਸ ਕਾਰਨ ਨੇਕ,ਸਚਿਆਈ,ਕੁਦਰਤ ਨਾਲ ਪਿਆਰ ਦੀ ਭਾਵਨਾ ਆਦਿ ਸਭ ਅਲੋਪ ਹੁੰਦੇ ਜਾ ਰਹੇ ਹਨ ਅਤੇ ਕੌਮ ਦੀ ਭਵਿਖਿਕ ਨੋਜਵਾਨੀ ਨਸ਼ਿਆਂ ਵਿੱਚ ਇਨ੍ਹਾਂ ਗਲਤਾਨ ਹੋ ਰਹੀ ਹੈ ਇਸ ਕਰਕੇ ਅੱਜ ਲੋੜ ਹੈ ਕਿ ਅਸੀਂ ਆਪਣੀ ਨੌਜਵਾਨ ਪੀੜੀ ਨੂੰ ਨਸ਼ਿਆਂ ਰੂਪੀ ਦਲਦਲ ਚੋਂ ਬਾਹਰ ਕੱਢ ਕੇ ਗੁਰਬਾਣੀ ਅਤੇ ਅਣਖੀਲੇ ਸਹੀਦ ਸਿੰਘਾਂ ਦੀਆਂ ਗੁਰਸਾਖੀਆਂ ਨਾਲ ਜੋੜੀਏ। ਇਸ ਮੌਕੇ  ਕਮੇਟੀ ਦੇ ਪ੍ਰਧਾਨ ਨੈਬ ਸਿੰਘ, ਹਰਵਿੰਦਰ ਸਿੰਘ, ਬਿੱਕਰ ਸਿੰਘ, ਗੋਪਾਲ ਸਿੰਘ, ਪ੍ਰਗਟ ਸਿੰਘ, ਕੁਲਵਿੰਦਰ ਸਿੰਘ, ਹਰਦੀਪ ਸਿੰਘ ਅਤੇ ਹੋਰ ਸਿੱਖ ਸੰਗਤਾਂ ਹਾਜ਼ਰ ਸਨ।

WRITTEN BY