Skip to content
Independent perspectives. Global stories.
BREAKING

ਅਰਵਿੰਦ ਕੇਜਰੀਵਾਲ ਦੀ ਭਾਸ਼ਾ ਸੀ-ਗਰੇਡ ਫ਼ਿਲਮ ਦੇ ਪਾਤਰ ਵਾਲੀ : ਭਾਜਪਾ

Share this story

ਨਵੀਂ ਦਿੱਲੀ, 7 ਜੂਨ (ਪੀ. ਟੀ.)- ਉਪ ਰਾਜਪਾਲ ਨਜੀਬ ਜੰਗ ’ਤੇ ਨਿਸ਼ਾਨਾ ਸਾਧੇ ਜਾਣ ਨੂੰ ਲੈ ਕੇ ਭਾਜਪਾ ਨੇ ਸ਼ਨੀਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਹਮਲਾ ਬੋਲਿਆ ਤੇ ਇਲਜ਼ਾਮ ਲਗਾਇਆ ਕਿ ਆਪ ਨੇਤਾ ਨੇ ਜਿਸ ਭਾਸ਼ਾ ਦਾ ਇਸਤੇਮਾਲ ਕੀਤਾ ਹੈ ਉਹ ‘ਸੀ ਗਰੇਡ ਬਾਲੀਵੁੱਡ ਫ਼ਿਲਮ ਦੇ ਪਾਤਰਾਂ‘ ਦੀ ਹੈ। ਕੇਜਰੀਵਾਲ ਨੇ ਨਜੀਬ ਜੰਗ ਨੂੰ ‘ਭਾਜਪਾ ਦਾ ਪੋਲਿੰਗ ਏਜੰਟ‘ ਕਰਾਰ ਦਿੱਤਾ ਸੀ। ਦਿੱਲੀ ਭਾਜਪਾ ਦੇ ਪ੍ਰਧਾਨ ਸਤੀਸ਼ ਉਪਾਧਿਆਇ ਨੇ ਇਲਜ਼ਾਮ ਲਗਾਇਆ ਕਿ ਲੱਗਦਾ ਹੈ ਕਿ ਅਰਵਿੰਦ ਕੇਜਰੀਵਾਲ ਸੀ ਗਰੇਡ ਬਾਲੀਵੁੱਡ ਪਾਤਰਾਂ ਦੀ ਭਾਸ਼ਾ ਤੋਂ ਪ੍ਰਭਾਵਿਤ ਹਨ। ਸਾਬਕਾ ਆਈਪੀਐਸ ਅਧਿਕਾਰੀ ਕਿਰਨ ਬੇਦੀ ਨੇ ਵੀ ਟਵਿਟਰ ਦੇ ਜਰੀਏ ਕੇਜਰੀਵਾਲ ‘ਤੇ ਉਨ੍ਹਾਂ ਦੀ ਭਾਸ਼ਾ ਨੂੰ ਲੈ ਕੇ ਨਿਸ਼ਾਨਾ ਸਾਧਿਆ।

WRITTEN BY