Skip to content
Independent perspectives. Global stories.
BREAKING

ਫਿਰੋਜ਼ਪੁਰ ਪੁਲਿਸ ਵੱਲੋਂ ਨਜਾਇਜ਼ ਅਸਲੇ ਦਾ ਧੰਦਾ ਕਰਨ ਵਾਲੇ ਗਿਰੋਹ ਦੇ 2 ਮੈਂਬਰ ਗ੍ਰਿਫਤਾਰ, 9 ਰਿਵਾਲਵਰ ਅਤੇ ਪਿਸਟਲ ਬਰਾਮਦ

Share this story

ਫਿਰੋਜ਼ਪੁਰ, 7 ਜੂਨ (ਮਨੋਹਰ ਲਾਲ, ਵਿਨੇ ਹਾਂਡਾ)- ਜ਼ਿਲ੍ਹਾ ਪੁਲਿਸ ਮੁੱਖੀ ਸ੍ਰੀ ਹਰਦਿਆਲ ਸਿੰਘ ਮਾਨ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਫਿਰੋਜਪੁਰ ਪੁਲਿਸ ਵੱਲੋ ਕੁੱਝ ਦਿਨ ਪਹਿਲਾ ਹਰਭਜਨ ਲਾਲ ਪੁੱਤਰ ਲਛਮਣ ਦਾਸ ਵਾਸੀ ਪਿੰਡੀ ਥਾਣਾ ਗੁਰੂਹਰਸਹਾਏ ਜਿਸ ਨੇ ਆਪਣੀ ਅਸਲਾ ਡੀਲਰ ਦੀ ਦੁਕਾਨ ਭਜਨ ਗੰਨ ਹਾਊਸ ਮੰਡੀ ਗਰੂਹਰਸਹਾਏ ਵਿਖੇ ਖੋਲੀ ਹੋਈ ਸੀ ਜਿਸ ਪਾਸ 12 ਬੋਰ ਬੰਦੂਕ ਅਤੇ ਐਮੂਨੇਸ਼ਨ ਰੱਖਣ ਅਤੇ ਵੇਚਣ ਦਾ ਲਾਇਸੰਸ ਸੀ ਜੋ ਆਪਣੀ ਅਸਲਾ ਦੁਕਾਨ ਵਿੱਚ ਪੰਜਾਬ ਅਤੇ ਹਰਿਆਣਾ ਦੇ ਹੋਰ ਗੰਨ ਹਾਊਸਾਂ ਪਾਸੋ 32 ਬੋਰ, 315 ਬੋਰ ਦਾ ਅਸਲਾ ਐਮੂਨੇਸ਼ਨ ਲਿਆ ਕੇ ਬਿਨਾਂ ਲਾਇਸੰਸ ਤੇ ਦਰਜ ਕਰਕੇ ਗਾਹਕਾਂ ਨੂੰ ਵੇਚਦਾ ਸੀ ਅਤੇ ਅਸਲਾ ਐਮੂਨੇਸ਼ਨ ਅੱਗੇ ਕ੍ਰਿਮੀਨਲ ਵਿਅਕਤੀਆਂ ਨੂੰ ਵੀ ਵੇਚਦੇ ਸਨ ਜਿਸ ਨਾਲ ਗੈਂਗਵਾਰ ਵਾਰਦਾਤਾਂ ਵਿੱਚ ਵੀ ਵਾਧਾ ਹੋ ਰਿਹਾ ਸੀ। ਜਿਸ ਸਬੰਧੀ ਪੁਲਿਸ ਵੱਲੋ ਕਾਰਵਾਈ ਕਰਦੇ ਹੋਏ ਅਰਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਬਸਤੀ

ਮੋਹਰ ਸਿੰਘ ਵਾਲੀ ਦਾਖਲੀ ਚੱਕ ਰੋਮਾਂਵਾਲੀ ਜਲਾਲਾਬਾਦ ਜਿਲ੍ਹਾ ਫਾਜ਼ਿਕਲਾ ਜਿਸ ਨੂੰ ਹਰਭਜਨ ਲਾਲ ਨੇ ਆਪਣੀ ਦੁਕਾਨ ਤੇ ਮੈਨੇਜਰ ਰੱਖਿਆ ਹੋਇਆ ਸੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਪਾਸੋ 250 ਰੌਂਦ 32 ਬੋਰ ਰਿਵਾਲਵਰ, 17 ਰੌਂਦ 32 ਬੋਰ ਪਿਸਟਲ, 20 ਰੌਂਦ 315 ਬੋਰ ਕੁੱਲ 287 ਰੌਂਦ ਸਮੇਤ 04 ਮੈਗਜੀਨ ਪਿਸਟਲ 32 ਬੋਰ ਬ੍ਰਾਮਦ ਕੀਤੇ ਗਏ ਅਤੇ ਇਸ ਦੇ ਸਬੰਧ ਵਿੱਚ ਮੁਕੱਦਮਾ ਨੰਬਰ 42 ਮਿਤੀ   15-03-15 ਅ/ਧ 25/54/59 ਅਸਲਾ ਐਕਟ ਥਾਣਾ ਗੁਰੂਹਰਸਾਏ ਦਰਜ ਰਜਿਸਟਰ ਕੀਤਾ ਗਿਆ ਸੀ।  ਜੋ ਉਪਰੋਕਤ ਕੇਸ ਵਿੱਚ ਸ੍ਰੀ ਸੁਲੱਖਣ ਸਿੰਘ ਉਪ ਕਪਤਾਨ ਪੁਲਿਸ, ਗੁਰੂਹਰਸਾਏ ਦੀ ਅਗਵਾਈ ਹੇਠ ਐਸ.ਆਈ. ਸ਼ਿੰਦਰ ਸਿੰਘ ਮੁੱਖ ਅਫਸਰ ਥਾਣਾ ਗੁਰੂਹਰਸਹਾਏ ਨੇ ਅੱਗੇ ਕਾਰਵਾਈ ਕਰਦੇ ਹੋਏ ਇਸ ਕੇਸ ਵਿੱਚ ਪਹਿਲਾ ਗ੍ਰਿਫਤਾਰ ਕੀਤ ਅਰਵਿੰਦਰ ਸਿੰਘ ਪਾਸੋ ਪੁੱਛਗਿੱਛ ਕਰਨ ਤੇ ਇਹ ਗੱਲ ਸਾਹਮਣੇ ਆਈ ਕਿ ਅਰਵਿੰਦਰ ਸਿੰਘ  ਜੋ ਕੇ ਭਜ਼ਨ ਗੰਨ ਹਾਊਸ ਦੇ ਮਾਲਕ ਹਰਭਜਨ ਲਾਲ ਦੇ ਲੜਕੇ ਕਪਲ ਦੇਵ ਦਾ ਸਾਲਾ ਲੱਗਦਾ ਹੈ ਜੋ ਨਜਾਇਜ ਅਸਲਾ ਐਮੂਨੇਸ਼ਨ ਦਾ ਧੰਦਾ ਕਪਲ ਦੇਵ ਅਤੇ ਹਰਭਜਨ ਲਾਲ ਨਾਲ ਮਿਲ ਕੇ ਚਲਾ ਰਹੇ ਸਨ। ਕਪਲ ਦੇਵ ਜਿਸ ਦਾ ਬਾਹਰਲੀਆਂ ਸਟੇਟਾਂ ਹਰਿਆਣਾ, ਉਤਰ ਪ੍ਰਦੇਸ ਅਤੇ ਰਾਜਸਥਾਨ ਦੇ ਅਸਲਾ ਸਮੱਗਲਰਾਂ ਅਤੇ ਗੰਨ ਹਾਊਸ ਵਾਲਿਆਂ ਨਾਲ ਸਬੰਧ ਹਨ ਜਿਸ ਤੇ ਅਰਵਿੰਦਰ ਸਿੰਘ ਦੀ ਪੁੱਛਗਿੱਛ  ਤੇ 08 ਰਿਵਾਲਵਰ ਡੁਪਲੀਕੇਟ ਅਤੇ ਇੱਕ ਪਿਸਟਲ ਡੀ-ਵੇਪਨ ਹੋਰ ਬ੍ਰਾਮਦ ਕੀਤੇ ਹਨ, ਇਹਨਾਂ ਵਿੱਚੋ ਇੱਕ ਰਿਵਾਲਵਰ ਕੋਟਕਪੂਰਾ ਗੰਨ ਹਾਊਸ ਜਿਲ੍ਹਾ ਫਰੀਦਕੋਟ ਜਿਸ ਦਾ ਮਾਲਕ ਗੁਰਬਚਨ ਸਿੰਘ ਪੁੱਤਰ ਰਾਮ ਸਿੰਘ ਵਾਸੀ ਹਰਨਾਮਪੁਰਾ ਮੁਹੱਲਾ ਕੋਟਰਕਪੂਰਾ  ਅਤੇ ਇੱਕ ਰਿਵਾਲਵਰ ਫੌਜੀ ਗੰਨ ਹਾਊਸ ਜਲਾਲਾਬਾਦ ਜਿਸ ਦੇ ਮਾਲਕ  ਵਰਿੰਦਰ ਕੁਮਾਰ ਪੁੱਤਰ ਗੁਰਦਾਸ ਰਾਏ ਵਾਸੀ ਅਬੋਹਰ ਨੇ ਵੇਚੇ ਸਨ ਜਿੰਨਾਂ ਨੂੰ ਮਿਤੀ 05-06-15 ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਭਜ਼ਨ ਗੰਨ ਹਾਊਸ ਗੁਰੂਹਰਸਹਾਏ ਦੇ ਮਾਲਕ ਹਰਭਜ਼ਨ ਲਾਲ ਪੁੱਤਰ ਲਛਮਣ ਦਾਸ ਵਾਸੀ ਪਿੰਡੀ ਨੂੰ ਵੀ ਮਿਤੀ 05-06-15 ਨੂੰ ਮੁਕੱਦਮਾ ਵਿੱਚ ਸਾਮਲ ਤਫਤੀਸ਼ ਕਰਕੇ ਪੁੱਛਗਿੱਛ ਕੀਤੀ ਗਈ ਹੈ ਜੋ ਉਪਰੋਕਤ ਵਿਅਕਤੀਆਂ ਪਾਸੋ ਪੁੱਛਗਿੱਛ ਦੌਰਾਨ ਇਹਨਾਂ ਵੱਲੋ ਵੱਖ-2 ਗੰਨ ਹਾਊਸਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਅਸਲਾਂ ਐਮੂਨੇਸ਼ਨ ਸਪਲਾਈ ਕਰਨ ਬਾਰੇ ਪਤਾ ਲੱਗਾ ਹੈ ਜਿਸ ਬਾਰੇ ਵੀ ਪੜਤਾਲ ਜਾਰੀ ਹੈ। ਆਉਣ ਵਾਲੇ ਸਮੇਂ ਵਿੱਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

WRITTEN BY