ਚੰਡੀਗੜ੍ਹ, 6 ਜੂਨ (ਪੀ. ਟੀ.)- ਪੂਰੇ ਦੇਸ਼ ’ਚ ਮੈਗੀ ’ਤੇ ਪਾਬੰਦੀ ਲੱਗਣ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਮੈਗੀ ਇਕ ਸਾਲ ਲਈ ਬੈਨ ਕਰ ਦਿੱਤੀ ਹੈ।ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੇ ਸੂਬੇ ‘ਚੋਂ ਮੈਗੀ ਦੇ 20 ਸੈਂਪਲ ਭਰੇ ਸਨ ਜਿਨ੍ਹਾਂ ਨੇ ਨਤੀਜੇ ਨਾਂਹਪੱਖੀ ਆਏ ਹਨ। ਇਸ ਵਿੱਚ ਹਾਨੀਕਾਰਕ ਤੱਤਾਂ ਦੀ ਬਹੁਤਾਤ ਦੇ ਖੁਲਾਸੇ ਹੋਣ ਤੋਂ ਬਾਅਦ ਹੀ ਬੈਨ ਲਗਾਇਆ ਗਿਆ ਹੈ।ਮੈਗੀ ਦੀ ਹੋਈ ਜਾਂਚ ‘ਚ ਮੋਨੋਸੋਡੀਅਮ ਗਲੂਟਾਮੇਟ ਤੇ ਸ਼ੀਸ਼ਾ ਜ਼ਰੂਰਤ ਤੋਂ ਜ਼ਿਆਦਾ ਮਾਤਰਾ ‘ਚ ਪਾਏ ਗਏ ਹਨ।ਦਰਅਸਲ ‘‘ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਿਟੀ ਆਫ਼ ਇੰਡੀਆ (ਐਫ. ਐਸ. ਐਸ ਏ. ਆਈ) ਵੱਲੋਂ ਮੈਗੀ ਦੇ ਪੂਰੇ ਭਾਰਤ ‘ਚੋਂ ਸੈਂਪਲ ਲਏ ਗਏ ਸਨ। ਜਿਸ ‘ਚ ਮੈਗੀ ‘ਚ ਹਾਨੀਕਾਰਕ ਤੱਤਾਂ ਦਾ ਖੁਲਾਸਾ ਹੋਇਆ ਸੀ। ਇਸ ਤੋਂ ਬਾਅਦ ਹੀ ਪੰਜਾਬ ਸਰਕਾਰ ਨੇ ਮੈਗੀ ਖ਼ਿਲਾਫ ਕਦਮ ਚੁੱਕੇ ਸਨ।



