Skip to content
Independent perspectives. Global stories.
BREAKING

ਕੇਜਰੀਵਾਲ ਵੱਲੋਂ ਪ੍ਰੋ. ਭੁੱਲਰ ਦੀ ਜੇਲ੍ਹ ਤਬਦੀਲੀ ਲਈ ਪੇਸ਼ਕਸ਼

Share this story

ਚੰਡੀਗੜ੍ਹ, 6 ਜੂਨ (ਨਾਗਪਾਲ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚਿੱਠੀ ਲਿਖੀ ਹੈ ਕਿ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਨੂੰ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਜੇਲ੍ਹ ’ਚ ਲਿਆਂਦਾ ਜਾ ਸਕਦਾ ਹੈ।ਬਾਦਲ ਨੇ ਮੰਨਿਆ ਹੈ ਕਿ ਕੇਜਰੀਵਾਲ ਦੀ ਚਿੱਠੀ ਮਿਲੀ ਹੈ ਤੇ ਅਗਲੀ ਕਾਰਵਾਈ ਬਾਰੇ ਸੋਚਿਆ ਜਾ ਰਿਹਾ ਹੈ।ਸੂਤਰਾਂ ਮੁਤਾਬਕ ਮੁੱਖ ਮੰਤਰੀ ਨੇ ਇਸ ਮਾਮਲੇ ’ਚ ਉੱਚ ਪੱਧਰੀ ਕਮੇਟੀ ਦਾ ਗਠਨ ਕਰ ਦਿੱਤਾ ਹੈ ਜੋ ਇਸ ਫੈਸਲਾ ਕਰੇਗੀ ਕਿ ਭੁੱਲਰ ਨੂੰ ਅੰਮ੍ਰਿਤਸਰ ਜੇਲ੍ਹ ਲਿਆਂਦਾ ਜਾਵੇ ਜਾਂ ਨਹੀਂ। ਮੰਨਿਆ ਜਾ ਰਿਹਾ ਹੈ ਕਿ ਕੇਜਰੀਵਾਲ ਨੇ ਇਸ ਲਈ ਚਿੱਠੀ ਲਿਖੀ ਹੈ ਤਾਂ ਕਿ 2017 ਦੀਆਂ ਚੋਣਾਂ ਲਈ ਗਰਮ ਖਿਆਲੀ ਸਿੱਖ ਜਥੇਬੰਦੀਆਂ ‘ਚ ਆਮ ਆਦਮੀ

ਪਾਰਟੀ ਪ੍ਰਤੀ ਝੁਕਾਅ ਵਧ ਸਕੇ।ਦਰਅਸਲ ਇਸ ਮਾਮਲੇ ‘ਚ ਕੇਜਰੀਵਾਲ ਅਕਾਲੀ ਦਲ ਨੂੰ ਘੇਰਨ ਦੀ ਤਿਆਰੀ ਕਰ ਰਹੇ ਹਨ ਕਿਉਂਕਿ ਸ਼ੀਲਾ ਦੀਕਸ਼ਤ ਸਰਕਾਰ ਸਮੇਂ ਬਾਦਲ ਕਹਿ ਚੁੱਕੇ ਹਨ ਕਿ ਅਜਿਹੇ ਅੱਤਵਾਦੀ ਨੂੰ ਪੰਜਾਬ ’ਚ ਰੱਖਣ ਦਾ ਖਤਰਾ ਹੈ।

WRITTEN BY