ਸੁਨਾਮ, 31 ਮਈ (ਰਾਕੇਸ਼ ਜਿੰਦਲ)- ਆਮ ਆਦਮੀ ਪਾਰਟੀ ਦੇ ਸੰਗਰੂਰ ਹਲਕਾ ਤੋਂ ਮੈਂਬਰ ਪਾਰਲੀਮੈਂਟ ਸ. ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਜਿਲ੍ਹਾ ਸੰਗਰੂਰ ਅਤੇ ਜਿਲ੍ਹਾ ਬਰਨਾਲਾ ਦੇ ਪਿੰਡਾਂ ਦੇ ਲੋਕਾਂ ਦੀਆਂ ਸਿਹਤ ਸਬੰਧੀ ਮੁਸ਼ਕਿਲਾਂ ਦੀ ਜਾਂਚ ਅਤੇ ਇਲਾਜ ਵਾਸਤੇ ਇਕ ਚੱਲਦੀ-ਫਿਰਦੀ ਲੈਬਾਰਟਰੀ ਬੱਸ ਕਲ੍ਹ 1 ਜੂਨ ਦਿਨ ਸੋਮਵਾਰ ਨੂੰ ਸਵੇਰੇ 9 ਵਜੇ ਰੈਸਟ ਹਾਊਸ ਸੁਨਾਮ ਤੋਂ ਪਿੰਡ ਸਤੌਜ਼ ਅਤੇ ਸਵੇਰੇ 9 ਵਜੇ ਤੋਂ ਸ਼ਾਮ ਦੇ 5 ਤੱਕ ਉੱਥੇ ਦੇ ਲੋਕਾਂ ਦੇ ਕੈਂਸਰ, ਕਾਲਾ ਪੀਲੀਆ ਅਤੇ ਖਤਰਨਾਕ ਬੀਮਾਰੀਆਂ ਦੇ ਟੈਸਟ ਬਿਲਕੁਲ ਮੁਫਤ ਕੀਤੇ ਜਾਣਗੇ। ਇਹ ਬੱਸ ਇਕ ਹਫਤਾ ਬਰਨਾਲਾ ਅਤੇ ਜਿਲ੍ਹਾ ਸੰਗਰੂਰ ਦੇ ਪਿੰਡਾਂ ਵਿਚ ਜਾਵੇਗੀ ਅਤੇ ਫਿਰ ਜਿਨ੍ਹਾਂ ਮਰੀਜਾਂ ਨੂੰ ਇਲਾਜ ਦੀ ਜਰੂਰਤ ਹੋਵੇਗੀ, ਉਨ੍ਹਾਂ ਦਾ ਇਲਾਜ ਮੁਫਤ ਕਰਵਾਇਆ ਜਾਵੇਗਾ।
ਇਹ ਬੱਸ ਤਪੋਵਣ ਟਰੱਸਟ ਸ਼੍ਰੀ ਗੰਗਾਨਗਰ ਵੱਲੋਂ ਆਵੇਗੀ। ਇਹ ਜਾਣਕਾਰੀ ਸੁਨਾਮ ਦੇ ਕਨਵੀਨਰ ਸ਼੍ਰੀ ਗਮਦੂਰ ਸਿੰਘ ਨੇ ਦਿੱਤੀ। ਇਸ ਸਮੇਂ ਡਾ. ਸ਼ਮਿੰਦਰ ਸਿੰਘ, ਮਨੀ ਸਰਾਓ, ਕ੍ਰਿਸ਼ਨ ਸਿੰਘ, ਸਾਹਿਬ ਸਿੰਘ, ਮੁਨੀਸ਼ ਕੁਮਾਰ, ਪ੍ਰੇਮ ਅੱਗਰਵਾਲ, ਵਿੱਕੀ ਬਾਬਾ, ਵਿਕਰਮ ਕੁਮਾਰ ਆਦਿ ਹਾਜ਼ਰ ਸਨ।