ਮੋਦੀ ਦਾ ਰਾਹੁਲ ’ਤੇ ਮੋੜਵਾਂ ਹਮਲਾ
ਨਵੀਂ ਦਿੱਲੀ, 30 ਮਈ (ਪੀ. ਟੀ. ਲਾਇਵ)- ਕੇਂਦਰ ਦੀ ਮੋਦੀ ਸਰਕਾਰ ਨੂੰ ਬਾਰ-ਬਾਰ ਸੂਟ-ਬੂਟ ਦੀ ਸਰਕਾਰ ਕਹੇ ਜਾਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਕਰਾਰਾ ਜਵਾਬ ਦਿੱਤਾ ਹੈ। ਰਾਹੁਲ ਉ¤ਤੇ ਪਲਟ ਵਾਰ ਕਰਦਿਆਂ ਮੋਦੀ ਨੇ ਕਿਹਾ ਹੈ ਕਿ ਸੂਟਕੇਸ ਦੀ ਸਰਕਾਰ ਤੋਂ ਕਿਤੇ ਬੇਹਤਰ ਹੈ ਸੂਟ-ਬੂਟ ਦੀ ਸਰਕਾਰ। ਉਨ੍ਹਾਂ ਨੇ ਕਿਹਾ ਕਿ ਹੁਣ 60 ਸਾਲ ਬਾਅਦ ਕਾਂਗਰਸ ਨੂੰ ਗਰੀਬਾਂ ਦਾ ਖਿਆਲ ਆ ਰਿਹਾ ਹੈ।ਭਾਜਪਾ ਦੀ ਅਗਵਾਈ ਵਾਲੀ ਕੇਂਦਰ ਵਿੱਚ ਐਨਡੀਏ ਸਰਕਾਰ ਦਾ ਇੱਕ ਸਾਲ ਪੂਰਾ ਹੋਣ ਦੇ ਮੌਕੇ ’ਤੇ ਇੱਕ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਿੱਚ ਮੌਜੂਦ ਬਹੁਤ ਸਾਰੀਆਂ ਸਮੱਸਿਆਵਾਂ ਦੇ ਲਈ
ਕਾਂਗਰਸ ਦੇ ਲੰਬੇ ਸ਼ਾਸਨ ਕਾਲ ਨੂੰ ਦੋਸ਼ੀ ਠਹਿਰਾਇਆ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਗਰੀਬੀ ਹਾਲੇ ਵੀ ਇੱਕ ਚੁਣੌਤੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾ ਗਰੀਬਾਂ ਦੀ ਗੱਲ ਕਰਦੀ ਰਹੀ ਪਰ ਉਸ ਨੇ ਕਦੇ ਵੀ ਗਰੀਬੀ ਨੂੰ ਖਤਮ ਕਰਨ ਲਈ ਠੋਸ ਕਦਮ ਨਹੀਂ ਉਠਾਏ। ਉਸ ਦੀਆਂ ਨੀਤੀਆਂ ਕਾਰਨ ਇਸ ਦੇਸ਼ ਵਿੱਚ ਹਾਲੇ ਤੱਕ ਗਰੀਬੀ ਮੌਜੂਦ ਹੈ। ਕਾਂਗਰਸ ਨੇ ਉਦਯੋਗਪਤੀਆਂ ਨੂੰ ਫਾਇਦਾ ਪਹੁੰਚਾਉਣ ਲਈ ਕੁਦਰਤੀ ਸਾਧਨਾਂ ਨੂੰ ਮੁਫਤ ਵਿੱਚ ਵੰਡਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਵੀ ਭਾਈਚਾਰੇ ਵਿੱਚ ਭੇਦ-ਭਾਵ ਅਤੇ ਹਿੰਸਾ ਸਹਿਣ ਨਹੀਂ ਕੀਤੀ ਜਾਵੇਗੀ।