May 1, 2026 11:03 pm

ਸੁਖਬੀਰ ਸਿੰਘ ਬਾਦਲ ਵੱਲੋਂ ਸੂਬੇ ਵਿੱਚ ਬੁਨਿਆਦੀ ਸਹੂਲਤਾਂ ਲਈ 6000 ਕਰੋੜ ਦੀ ਯੋਜਨਾ ਨੂੰ ਮਨਜ਼ੂਰੀ

ਸਾਰੇ ਪ੍ਰਾਜੈਕਟਾਂ ਨੂੰ ਦਸੰਬਰ 2016 ਤੱਕ ਮੁਕੰਮਲ ਕਰਨ ਦੀ ਸਮਾਂ ਹੱਦ ਮਿਥੀ
sukhbir-badal-3-1 ਜਲੰਧਰ/ਚੰਡੀਗੜ੍ਹ, 30 ਮਈ- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਸੂਬੇ ਭਰ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ, ਸੀਵਰੇਜ਼, ਸਟਰੀਟ ਲਾਇਟਾਂ, ਸੜਕਾਂ, ਸੀਵਰੇਜ਼ ਟ੍ਰੀਟਮੈਂਟ ਪਲਾਂਟ ਵਰਗੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ 6000 ਕਰੋੜ ਰੁਪੈ ਦੀ ਯੋਜਨਾ  ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।ਇੱਥੇ ਬੁਨਿਆਦੀ ਸਹੂਲਤਾਂ ਸਬੰਧੀ ਪ੍ਰਾਜੈਕਟ ਲਾਗੂ ਕਰਨ ਵਾਲੀਆਂ ਵਿਸ਼ਵ ਦੀਆਂ ਨਾਮੀ ਕੰਪਨੀਆਂ੍ਯ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ, ਉਪ ਪ੍ਰਧਾਨਾਂ  ਤੇ ਹੋਰ ਪ੍ਰਤੀਨਿਧੀਅ੍ਯਾਂ ਨਾਲ ਲੰਬੀ ਮੀਟਿੰਗ ਦੌਰਾਨ ਸ. ਬਾਦਲ ਨੇ ਕਿਹਾ ਕਿ ਯੋਜਨਾ ਤਹਿਤ ਪ੍ਰਸਤਾਵਿਤ ਸਾਰੇ ਪ੍ਰਾਜੈਕਟ ਅਗਲੇ ਡੇਢ ਸਾਲ ਤੱਕ ਮੁਕੰਮਲ ਕੀਤੇ ਜਾਣਗੇ। ਸ.ਬਾਦਲ ਨੇ ਕਿਹਾ ਕਿ ਦਸੰਬਰ 2016 ਤੱਕ ਸਾਰੇ ਪ੍ਰਾਜੈਕਟ ਕੰਮ ਕਰਨਾ

ਸ਼ੁਰੂ ਕਰ ਦੇਣਗੇ ਅਤੇ ਪ੍ਰਾਜੈਕਟ ਉਸਾਰਨ ਵਾਲੀ ਕੰਪਨੀ ਹੀ ਉਸਨੂੰ 10 ਸਾਲ ਤੱਕ ਚਲਾਵੇਗੀ, ਜਿਸ ਤਹਿਤ ਹਰ ਘਰ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ, ਸੀਵਰੇਜ਼ ਸਹੂਲਤ, ਠੋਸ ਰਹਿੰਦ ਖੂੰਹਦ ਪ੍ਰਬੰਧ ਦੀ ਵਿਵਸਥਾ, ਸਟੀਰਟ ਲਾਇਟਾਂ  ਸਬੰਧੀ ਕੰਮ ਮੁੱਖ ਤੌਰ ’ਤੇ ਸ਼ਾਮਿਲ ਹੈ।
ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਆਪਣਾ ਨਜ਼ਰੀਆਂ ਸਾਂਝਾ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਅੰਮ੍ਰਿਤਸਰ ਤੇ ਬਠਿੰਡਾ ਵਿਖੇ ਵਿਸ਼ਵ ਪੱਧਰੀ ਸੀਵਰੇਜ਼ ਟ੍ਰੀਟਮੈਂਟ ਪਲਾਂਟ ਲਾਉਣ ਸਬੰਧੀ ਟੈਂਡਰ ਪ੍ਰਕ੍ਰਿਆ ਹੋ ਚੁੱਕੀ ਹੈ ਅਤੇ ਸੂਬੇ ਵਿਚ ਬਾਕੀ ਸ਼ਹਿਰਾਂ ਤੇ ਕਸਬਿਆਂ ਲਈ ਵੀ ਉਸੇ ਤਰਜ਼ ’ਤੇ ਹੀ ਪ੍ਰਕ੍ਰਿਆ ਮੁਕੰਮਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੰਮ ਅਲਾਟ ਹੋਣ ਪਿੱਛੋਂ ਉਹ ਸਾਰੇ ਪ੍ਰਾਜੈਕਟਾਂ ਦੀ ਖੁਦ ਨਿਗਰਾਨੀ ਰੱਖਣਗੇ ਅਤੇ ਜਿਸ ਵੀ ਕੰਪਨੀ  ਨੂੰ  ਜੋ ਵੀ ਪ੍ਰਾਜੈਕਟ  ਅਲਾਟ ਹੋਵੇਗਾ ਉਹ  10 ਸਾਲ ਤੱਕ ਉਸਨੂੰ ਚਲਾਉਣ ਤੇ ਸਾਂਭ ਸੰਭਾਲ ਲਈ ਵੀ ਜਿੰਮੇਵਾਰ ਹੋਵੇਗੀ।
ਉਪ ਮੁੱਖ ਮੰਤਰੀ ਨੇ ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਂਸਲ ਤੇ ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਸ੍ਰੀ ਅਸ਼ੋਕ ਗੁਪਤਾ ਨੂੰ ਕਿਹਾ ਕਿ ਉਹ ਪ੍ਰੀ ਕੁਆਲੀਫਾਈ ਬਿਡ ਸਿਸਟਮ ( ਬੋਲੀ ਤੋਂ ਪਹਿਲਾਂ ਨਿਰੀਖਣ) ਵੀ ਲਾਗੂ ਕਰਨ ਤਾਂ ਜੋ ਇਨਾਂ ਪ੍ਰਾਜੈਕਟਾਂ ਲਈ ਕੇਵਲ  ਤਕਨੀਕ, ਵਿੱਤੀ ਤੇ ਯੋਜਨਾਬੰਦੀ ਪੱਖੋਂ ਸਮਰੱਥ ਕੰਪਨੀਆਂ ਹੀ ਟੈਂਡਰ ਪ੍ਰਕ੍ਰਿਆ ਰਾਹੀਂ ਚੁਣੀਆਂ ਜਾ ਸਕਣ।
ਸ. ਬਾਦਲ ਵਲੋਂ ਨਾਲ ਹੀ  ਕਿਹਾ ਕਿ ਜੋ ਕੰਪਨੀਆਂ ਨਿਰਧਾਰਿਤ ਜਾਂ ਉਸ ਸਮੇਂ ਤੋਂ ਪਹਿਲਾਂ ਪ੍ਰਾਜੈਕਟ ਮੁਕੰਮਲ ਕਰਨਗੀਆਂ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਰਿਆਇਤਾਂ ਵੀ ਦਿੱਤੀਆਂ ਜਾਣਗੀਆਂ। ਉਨਾਂ ਇਸ ਸਬੰਧੀ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ  ਨੂੰ ਇਕ ਵਿਸਥਾਰਤ ਪ੍ਰਸਤਾਵ ਵੀ ਪੇਸ਼ ਕਰਨ ਦੇ ਹੁਕਮ ਦਿੱਤੇ। ਇਸ ਮੌਕੇ ਮੁੱਖ ਤੌਰ ’ਤੇ ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ.ਐਸ.ਔਜਲਾ, ਪੰਜਾਬ ਸੀਵਰੇਜ਼ ਬੋਰਡ ਦੇ ਸੀ.ਈ.ਓ. ਡੀ.ਕੇ. ਤਿਵਾੜੀ ਤੋਂ ਇਲਾਵਾ ਲਾਰਸਨ ਤੇ ਟੂਬਰੋ ਲਿਮਿਟਡ ਤੇ ਸ਼ਪੂਰਜੀ ਪਲੌਂਜ਼ੀ ਸਮੂਹ ਦੇ ਪ੍ਰਤੀਨਿਧੀ ਹਾਜ਼ਰ ਸਨ।      

Send this to a friend