ਟਾਂਡਾ, 30 ਮਈ (ਬਲਵੰਤ)- ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਉਣ ਲਈ ਚਲ ਰਹੀ ਧਾਰਮਿਕ ਯਾਤਰਾ ਦੇ ਅੱਜ ਟਾਂਡਾ ਤੋਂ ਅਗਾਜ਼ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਸਾਹਿਬਾਨ ਨਾਲ ਸਬੰਧਤ ਸ਼ਾਸਤਰਾਂ ਤੇ ਹੋਰ ਪਾਵਨ ਨਿਸ਼ਾਨੀਆਂ ਦੇ ਦਰਸ਼ਨ ਕੀਤੇ। ਰਾਤ ਦੇ ਠਹਿਰਾਅ ਤੋਂ ਬਾਅਦ ਅੱਜ ਇਥੋਂ ਇਸ ਧਾਰਮਿਕ ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਬੋਪਾਰਾਏ ਵੱਲੋਂ ਅਰਦਾਸ ਕੀਤੀ ਗਈ। ਇਸ ਪਾਵਨ ਯਾਤਰਾ ਦੀ ਸ਼ੁਰੂਆਤ ਮੌਕੇ ਪੁਲਿਸ ਜਵਾਨਾਂ ਦੀ ਟੁਕੜੀ ਅਤੇ ਪੁਲਿਸ ਬੈਂਡ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਲਾਮੀ ਦਿੱਤੀ ਗਈ। ਅੱਜ ਤੜਕਸਾਰ ਤੋਂ ਹੀ ਟਾਂਡਾ ਸ਼ਹਿਰ ਅਤੇ ਨੇੜਲੇ ਇਲਾਕੇ ਤੋਂ ਸੰਗਤਾਂ ਇਨ੍ਹਾਂ ਪਾਵਨ ਨਿਸ਼ਾਨੀਆਂ ਦੇ ਦਰਸ਼ਨਾਂ ਲਈ ਟਾਂਡਾ ਵਿਖੇ ਪਹੁੰਚ ਰਹੀਆਂ ਸਨ। ਸੰਗਤਾਂ ਵੱਲੋਂ ਯਾਤਰਾ ਦੀ ਸ਼ੁਰੂਆਤ ਸਮੇਂ ਪਾਵਨ ਨਿਸ਼ਾਨੀਆਂ ਵਾਲੀ ਬੱਸ ‘ਤੇ ਫੁੱਲਾਂ ਦੀ ਬਰਖਾ ਕੀਤੀ ਗਈ। ਇਸ ਪਾਵਨ ਯਾਤਰਾ
ਦੀ ਅਗਵਾਈ ਪੰਜ ਪਿਆਰਿਆਂ ਵੱਲੋਂ ਕੀਤੀ ਜਾ ਰਹੀ ਸੀ ਅਤੇ ਗਤਕਾ ਪਾਰਟੀਆਂ ਵੱਲੋਂ ਦਿਖਾਏ ਜੌਹਰਾਂ ਨਾਲ ਮਾਹੌਲ ਜੋਸ਼ੀਲਾ ਬਣਿਆ ਹੋਇਆ ਸੀ। ਯਾਤਰਾ ਦੀ ਸ਼ੁਰੂਆਤ ਸਮੇਂ ਮੁੱਖ ਸੰਸਦੀ ਸਕੱਤਰ ਬੀਬੀ ਮਹਿੰਦਰ ਕੌਰ ਜੋਸ਼, ਮੁੱਖ ਸੰਸਦੀ ਸਕੱਤਰ ਦੇਸ ਰਾਜ ਸਿੰਘ ਧੁੱਗਾ, ਵਿਧਾਇਕ ਸੁਰਿੰਦਰ ਸਿੰਘ ਭੁਲੇਵਾਲਰਾਠਾਂ, ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ, ਐਸ ਐਸ ਪੀ ਰਾਜਜੀਤ ਸਿੰਘ ਹੁੰਦਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ, ਐਸ ਡੀ ਐਮ ਦਸੂਹਾ ਬਰਜਿੰਦਰ ਸਿੰਘ, ਰਵਿੰਦਰ ਸਿੰਘ ਰਸੂਲਪੁਰ, ਜਸਵਿੰਦਰ ਸਿੰਘ ਖੁਣ-ਖੁਣ, ਮੈਂਬਰ ਐਸ ਜੀ ਪੀ ਸੀ ਰਵਿੰਦਰ ਸਿੰਘ ਚੱਕ, ਐਸ ਜੀ ਪੀ ਸੀ ਮੈਂਬਰ ਤਾਰਾ ਸਿੰਘ, ਮੈਂਬਰ, ਜ਼ਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ ਸੁਖਦੇਵ ਕੌਰ ਸੱਲ੍ਹਾਂ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਜਵਾਹਰ ਲਾਲ ਖੁਰਾਨਾ, ਜਸਵੰਤ ਸਿੰਘ, ਗੁਰਨਾਮ ਸਿੰਘ, ਮਹਿੰਦਰ ਸਿੰਘ ਡੁਮਾਣਾ, ਲਖਵਿੰਦਰ ਸਿੰਘ ਲੱਖੀ, ਮਨਜੀਤ ਸਿੰਘ ਸੱਲ੍ਹਾਂ, ਬਾਬਾ ਗੁਰਨਾਮ ਸਿੰਘ, ਕਮਲਜੀਤ ਪੁਲਾਰ, ਕਮਲਜੀਤ ਤੁਲੀ, ਸਹਾਇਕ ਸਕੱਤਰ ਐਸ ਜੀ ਪੀ ਸੀ ਹਰਜੀਤ ਸਿੰਘ ਲਾਲੂ ਘੁੰਮਣ, ਇੰਚਾਰਜ ਯਾਤਰਾ ਵਿਭਾਗ ਐਸ ਜੀ ਪੀ ਸੀ ਕਰਨਜੀਤ ਸਿੰਘ ਅਤੇ ਮੀਡੀਆ ਇੰਚਾਰਜ ਕੁਲਵਿੰਦਰ ਸਿੰਘ ਤੋਂ ਇਲਾਵਾ ਹੋਰ ਹਾਜ਼ਰ ਸਨ। ਯਾਤਰਾ ਦਾ ਟਾਂਡਾ ਤੋਂ ਭੋਗਪੁਰ ਵੱਲ ਰਵਾਨਗੀ ਦੌਰਾਨ ਪਿੰਡ ਚੋਲਾਂਗ ਤੇ ਹੋਰ ਥਾਵਾਂ ਤੇ ਭਰਵਾਂ ਸਵਾਗਤ ਕੀਤਾ ਗਿਆ। ਰਸਤੇ ਵਿੱਚ ਥਾਂ-ਥਾਂ ’ਤੇ ਸੰਗਤਾਂ ਵੱਲੋਂ ਦਰਸ਼ਨਾਂ ਲਈ ਪੁੱਜ ਰਹੇ ਲੋਕਾਂ ਲਈ ਠੰਡੇ ਪਾਣੀ ਦੀਆਂ ਛਬੀਲਾਂ ਲਗਾਈਆਂ ਹੋਈਆਂ ਸਨ। ਇਹ ਯਾਤਰਾ ਭੋਗਪੁਰ ਤੋਂ ਹੁੰਦੀ ਹੋਈ ਅੱਜ ਜ¦ਧਰ ਜ਼ਿਲ੍ਹੇ ’ਚ ਪ੍ਰਵੇਸ਼ ਕਰ ਗਈ।