ਸੁਨਾਮ, 30 ਮਈ (ਰਾਕੇਸ਼ ਜਿੰਦਲ)- ਸੀ.ਬੀ.ਐਸ.ਈ. ਦਸਵੀਂ ਜਮਾਤ ਦੇ ਘੋਸ਼ਿਤ ਨਤੀਜਿਆਂ ਵਿਚੋਂ ਰੋਜ਼ ਮੈਰੀ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂ ਵਿਦਿਆਰਥੀਆਂ ਨੇ ਰੌਸ਼ਨ ਕੀਤਾ। ਸਕੂਲ ਦੇ ਐਸ.ਡੀ. ਨਿਰਮਲ ਕਾਂਸਲ ਦੇ ਦੱਸਿਆ ਕਿ ਵਿਦਿਆਰਥਣ ਮਾਨਸੀ ਜਿੰਦਲ, ਪਾਇਲ ਗੁਪਤਾ, ਯਾਸ਼ਿਕਾ, ਸ਼ੈਫਾਲੀ ਅਤੇ ਸੋਨੀਆਂ ਨੇ ਸੀ.ਜੀ.ਪੀ.ਏ ਦੇ 10 ਵਿਚੋਂ 10 ਅੰਕ ਹਾਸਲ ਕੀਤੇ। ਸਕੂਲ ਦਾ ਨਤੀਜਾ ਵੀ 100% ਰਿਹਾ। ਇਨ੍ਹਾਂ ਨੇ ਮਿਹਨਤ ਸਦਕਾ ਪ੍ਰਾਪਤ ਕੀਤੀ ਸਫਲਤਾ ਨਾਲ ਸੁਪਨਿਆਂ ਨੂੰ ਖੰਭ ਲੱਗ ਗਏ ਹਨ ਅਤੇ ਉਹ ਨਵੀਂਆਂ ਉਡਾਣਾਂ ਲਈ ਤਿਆਰ ਹਨ। ਮਾਨਸੀ ਜਿੰਦਲ ਪੁੱਤਰੀ ਮੁਕੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੇ ਅਧਿਆਪਕ ਅਤੇ ਮਾਤਾ-ਪਿਤਾ ਉਨ੍ਹਾਂ ਦੀ ਪ੍ਰੇਰਣਾ ਰਹੇ ਹਨ ਅਤੇ ਉਹ ਡਾਕਟਰ ਬਣ ਕੇ ਸਮਾਜ ਦੀ ਸੇਵਾ ਕਰਨਾ ਚਾਹੁੰਦੀ ਹੈ।
ਪਾਇਲ ਗੁਪਤਾ ਪੁੱਤਰੀ ਸ਼੍ਰੀ ਧਰਮਪਾਲ ਗਰਗ ਅਤੇ ਮਾਤਾ ਸੀਮਾ ਰਾਣੀ ਨੇ ਕਿਹਾ ਕਿ ਉਹ ਆਈ.ਏ.ਐਸ. ਅਫਸਰ ਬਣਨਾ ਚਾਹੁੰਦੀ ਹੈ ਅਤੇ ਅੱਗਰਵਾਲ ਸਮਾਜ ਦਾ ਨਾਂ ਉਚਾ ਕਰਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ। ਉਸ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਦਾਦਾ ਅਗਰ ਰਤਨ ਸ਼੍ਰੀ ਰਮੇਸ਼ਵਾਸ ਦਾਸ, ਮਾਤਾ-ਪਿਤਾ ਅਤੇ ਅਧਿਆਪਕਾਂ ਦੇ ਸਿਰ ਬਨ੍ਹਿਆ।
ਸ਼ੈਫਾਲੀ ਗੁਪਤਾ ਪੁੱਤਰੀ ਮਹੇਸ਼ ਕੁਮਾਰ ਅਤੇ ਮਾਤਾ ਮੀਨਾ ਰਾਣੀ ਨੇ ਕਿਹਾ ਕਿ ਉਹ ਪੀ.ਸੀ.ਐਸ. ਅਫਸਰ ਬਣਨਾ ਚਾਹੁੰਦੀ ਹੈ ਅਤੇ ਉਸਦੇ ਸੀ.ਜੀ.ਪੀ.ਏ ਵਿਚੋਂ 10 ਅੰਕ ਹਾਸਲ ਕਰਨ ਵਿਚ ਮੇਰੇ ਮਾਤਾ-ਪਿਤਾ ਅਤੇ ਅਧਿਆਪਕਾਂ ਦਾ ਬਹੁਤ ਯੋਗਦਾਨ ਰਿਹਾ ਹੈ।
ਇਸੇ ਤਰ੍ਹਾਂ ਤਰਸੇਮ ਚੰਦ ਅਤੇ ਸਵਿਤਾ ਰਾਣੀ ਦੀ ਬੇਟੀ ਸੋਨੀਆਂ ਨੇ ਕਿਹਾ ਕਿ ਉਹ ਇੰਜੀਨੀਅਰ ਬਣਨਾ ਚਾਹੁੰਦੀ ਹੈ ਅਤੇ ਉਹ ਆਪਣਾ ਇਹ ਟੀਚਾ ਹਾਸਲ ਕਰਨ ਵਿਚ ਦਿਨ-ਰਾਤ ਇਕ ਕਰਕੇ ਮਿਹਨਤ ਕਰੇਗੀ। ਯਾਸ਼ਿਕਾ ਪੁੱਤਰੀ ਮਨੋਹਰ ਲਾਲ ਅਤੇ ਮਾਤਾ ਸੁਸ਼ਮਾ ਰਾਣੀ ਨੇ ਕਿਹਾ ਕਿ ਉਹ ਵੀ ਡਾਕਟਰ ਬਣਨਾ ਚਾਹੁੰਦੀ ਹੈ। ਉਸਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਅਤੇ ਅਧਿਆਪਕਾਂ ਸਿਰ ਬੰਨ੍ਹਿਆ ਅਤੇ ਉਸ ਨੇ ਕਿਹਾ ਕਿ ਮਿਹਨਤ ਦਾ ਕੋਈ ਛੋਟਾ ਰਸਤਾ ਨਹੀਂ ਹੁੰਦਾ।