May 1, 2026 2:12 pm

ਤਪਾ ਦੀ ਦਸਵੀਂ ਦੀ ਪ੍ਰੀਖਿਆ ਵਿਚ ਅੱਵਲ ਆਉਣ ਵਾਲੀ ਨਿਤਾਸ਼ਾ 1 ਲੱਖ ਰੁਪਏ ਨਾਲ ਸਨਮਾਨਿਤ

ਤਪਾ ਮੰਡੀ, 28 ਮਈ (ਸੁਨੀਲ ਸ਼ੀਲਾ)- ਸਰਵਹਿਤਕਾਰੀ ਵਿਦਿਆ ਮੰਦਰ ਤਪਾ ਦੀ ਵਿਦਿਆਰਥਣ ਨਿਤਾਸ਼ਾ ਅਗਰਵਾਲ ਜੋ ਪੰਜਾਬ ਸਕੂਲ ਸਿਖਿਆ ਬੋਰਡ ਦੀ ਦਸਵੀਂ ਸ਼੍ਰੇਣੀ ਦੀ ਪ੍ਰੀਖਿਆ ਵਿਚੋ 644 ਅੰਕ ਪ੍ਰਾਪਤ ਕਰਕੇ ਪੰਜਾਬ ਭਰ ਵਿਚੋਂ ਅੱਵਲ ਰਹੀ ਹੈ ਨੂੰ ਅੱਜ ਸ਼ਹਿਰ ਦੀਆਂ ਨਾਮੀਸੰਸਥਾਵਾਂ ਵੱਲੋਂ ਨਗਦ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਟ੍ਰਾਈਡੈਟ ਗਰੁੱਪ ਦੇ ਮਾਲਕ ਅਤੇ ਪੰਜਾਬ ਯੋਜਨਾ ਬੋਰਡ  ਦੇ ਵਾਈਸ ਚੇਅਰਮੈਨ ਪਦਮ ਸ਼੍ਰੀ ਰਾਜਿੰਦਰ ਗੁਪਤਾ ਵੱਲੋਂ ਇੱਕ ਲੱਖ ਰੁਪਏ ਦਾ ਚੈਕ ਭੇਂਟ ਕਰਕੇ ਇਸ ਹੋਣਹਾਰ ਵਿਦਿਆਰਥਣ ਦੀ ਹੌਂਸਲਾ ਅਫਜਾਈ ਕੀਤੀ ਗਈ। ਇਹ ਚੈਕ ਨਿਤਾਸ਼ਾ ਨੂੰ ਉਨ੍ਹਾਂ ਦੇ ਘਰ ਤਪਾ ਵਿਖੇ ਪਹੁੰਚ ਕੇ  ਪਰਿਵਾਰ ਦੀ ਹਾਜ਼ਰੀ ਵਿਚ ਦਿੱਤਾ ਗਿਆ। ਜ਼ਿਕਰਯੋਗ ਹੈ ਕਿ  ਸਰਵਹਿਤਕਾਰੀ ਵਿਦਿਆ ਮੰਦਰ ਦਾ ਉਦਘਾਟਨ ਵੀ ਪਦਮ ਸ਼੍ਰੀ ਰਾਜਿੰਦਰ ਗੁਪਤਾ ਨੇ 22 ਮਾਰਚ 1995 ਵਿਚ ਕੀਤਾ ਸੀ। ਨਿਤਾਸ਼ਾ ਦੇ ਪਿਤਾ ਪ੍ਰਵੀਨ ਸ਼ਾਂਤ ਵੀ ਟ੍ਰਾਈਡੈਟ ਗਰੁੱਪ ਵਿਚ ਅਫ਼ਸਰ ਹਨ ਅਤੇ

ਨਿਤਾਸ਼ਾ ਦੀ ਮਾਤਾ ਮੰਜੂ ਬਾਲਾ ਸਰਵਹਿਤਕਾਰੀ ਸਕੂਲ ਅਧਿਆਪਕਾ ਹੈ। ਟ੍ਰਾਈਡੈਟ ਗਰੁੱਪ ਵਲੋਂ ਚੈਕ ਭੇਂਟ ਕਰਨ ਆਏ ਪ੍ਰਤੀਨਿਧ ਰੁਪਿੰਦਰ ਗੁਪਤਾ ਨੇ ਕਿਹਾ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਨਿਤਾਸ਼ਾ ਨੇ ਗੋਰਵਸ਼ਾਲੀ ਪ੍ਰਾਪਤੀ ਕਰਕੇ ਇਲਾਕੇ ਦਾ ਨਾਮ ਰੋਸਨ ਕੀਤਾ ਹੈ। ਏ.ਡੀ. ਸੀ. ਬਰਨਾਲਾ ਜੋਰਾ ਸਿੰਘ ਥਿੰਦ ਨੇ ਕਿਹਾ ਕਿ ਪਬਲਿਕ ਸਕੂਲ ਵੀ ਚੰਗੀ ਮਿਹਨਤ ਕਰਵਾਕੇ ਚੰਗੇ ਨਤੀਜੇ ਦੇ ਰਹੇ ਹਨ। ਰੁਪਿੰਦਰ ਗੁਪਤਾ ਨਾਲ ਏ.ਡੀ.ਸੀ. ਬਰਨਾਲਾ ਜੋਰਾ ਸਿੰਘ ਥਿੰਦ ਅਤੇ ਜ਼ਿਲ੍ਹਾ ਯੋਜਨਾ ਬੋਰਡ ਬਰਨਾਲਾ ਦੇ ਚੇਅਰਮੈਨ ਐਡਵੋਕੈਟ ਰੁਪਿੰਦਰ ਸਿੰਘ ਸੰਧੂ ਵੀ ਚੈਕ ਭੇਂਟ ਕਰਨ ਲਈ ਸਾਥ ਦੇ ਰਹੇ ਸਨ। ਨਿਤਾਸ਼ਾ ਦੇ ਪਰਿਵਾਰ ਨੇ ਟ੍ਰਾਈਡੈਟ ਗਰੁੱਪ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਿੰਸੀਪਲ ਵਰਿੰਦਰ ਸਿੰਘ, ਨਿਤਾਸ਼ਾ ਦੇ ਦਾਦਾ ਕਾ. ਪ੍ਰੇਮ ਨਾਥ ਸ਼ਾਂਤ, ਪਿਤਾ ਪ੍ਰਵੀਨ ਸ਼ਾਂਤ, ਮਾਤਾ ਮੰਜੂ ਬਾਲਾ, ਸਕੂਲ ਮੈਨੇਜਰ ਵਿਜੈ ਕੁਮਾਰ ਅਤੇ ਮੈਂਬਰ ਰਾਕੇਸ਼ ਗੋਇਲ ਤੋਂ ਇਲਾਵਾ ਸਕੂਲ ਸਟਾਫ਼ ਮੌਜੂਦ ਸੀ।

Send this to a friend