ਕੋਲਕਾਤਾ, 27 ਮਈ (ਪੀ. ਟੀ.)- ਭਾਰਤ ’ਚ ਪਹਿਲੀ ਵਾਰ ਇਕ ਟਰਾਂਸਜੇਂਡਰ ਕਾਲਜ ਪ੍ਰਿੰਸੀਪਲ ਬਣਨ ਜਾ ਰਹੀ ਹੈ। ਪੱਛਮੀ ਬੰਗਾਲ ਦੇ ਕ੍ਰਿਸ਼ਨਾ ਨਗਰ ਮਹਿਲਾ ਕਾਲਜ ’ਚ ਮਾਨਬੀ ਬੰਦੋਪਾਧਾਏ ਨੂੰ ਪ੍ਰਿੰਸੀਪਲ ਬਣਾਇਆ ਜਾ ਰਿਹਾ ਹੈ ਤੇ ਉਹ 9 ਜੂਨ ਨੂੰ ਆਪਣਾ ਅਹੁਦਾ ਸੰਭਲਨਗੇ।ਉਹ ਅਜੇ ਵਿਵੇਕਾਨੰਦ ਕਾਲਜ ’ਚ ਐਸੋਸੀਏਟ ਪ੍ਰੋਫੈਸਰ ਹਨ।ਇਸ ਮਾਮਲੇ ’ਚ ਪੱਛਮੀ ਬੰਗਾਲ ਦੀ ਸਿੱਖਿਆ ਮੰਤਰੀ ਪ੍ਰਥਾ ਚੈਟਰਜੀ ਨੇ ਦੱਸਿਆ ਕਿ ਇਹ ਫੈਸਲਾ ਕਾਲਜ ਸਰਵਿਸਿਜ਼ ਕਮਿਸ਼ਨ ਦੁਆਰਾ ਲਿਆ ਗਿਆ ਹੈ।ਇਸ ’ਚ ਸਰਕਾਰ ਦਾ ਕੋਈ ਦਖ਼ਲ ਨਹੀਂ ਹੈ ਤੇ ਉਹ ਇਸ ਫ਼ੈਸਲੇ ਤੋਂ ਖ਼ੁਸ਼ ਹਨ।