April 28, 2026 2:56 pm

ਯੂਪੀਏ ਸਰਕਾਰ ਦੌਰਾਨ ਸੰਵਿਧਾਨਕ ਸ਼ਕਤੀਆਂ ਦੀ ਹੋਈ ਦੁਰਵਰਤੋਂ : ਮੋਦੀ

ਨਵੀਂ ਦਿ¤ਲੀ, 27 ਮਈ (ਪੀ. ਟੀ.)- ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਬਿਆਨ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਲਟਵਾਰ ਕੀਤਾ ਹੈ। ਉਨ੍ਹਾਂ ਨੇ ਰਾਹੁਲ ਦੇ ਸੂਟ-ਬੂਟ ਵਾਲੇ ਬਿਆਨ ’ਤੇ ਕਿਹਾ ਹੈ ਕਿ ਇਕ ਸਾਲ ਤੋਂ ਬਾਅਦ ਵੀ ਕਾਂਗਰਸ ਨੂੰ ਲੋਕ ਸਭਾ ਚੋਣਾਂ ’ਚ ਹੋਈ ਆਪਣੀ ਹਾਰ ਬਰਦਾਸ਼ਤ ਨਹੀਂ ਹੋ ਰਹੀ। ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਮੋਦੀ ਨੇ ਕਿਹਾ ਕਿ ਯੂ.ਪੀ.ਏ. ਸ਼ਾਸਨ ਦੌਰਾਨ ਸੰਵਿਧਾਨਕ ਅਥਾਰਟੀਆਂ ਕੋਲ ਹੀ ਅਸਲ ‘ਚ ਸ਼ਕਤੀ ਸਨ। ਜਿਨ੍ਹਾਂ ਕੋਲ ਸੰਵਿਧਾਨਕ ਸ਼ਕਤੀਆਂ ਨਹੀਂ ਸਨ ਉਨ੍ਹਾਂ ਨੇ ਫ਼ਾਇਦਾ ਉਠਾਇਆ। ਪ੍ਰਧਾਨ ਮੰਤਰੀ ਦਫ਼ਤਰ ’ਚ ਸ¤ਤਾ ਦੇ ਕੇਂਦਰਿਤ ਹੋਣ ਦੀਆਂ ਆਲੋਚਨਾਵਾਂ ਨੂੰ ਖ਼ਾਰਜ ਕਰਦੇ ਹੋਏ ਮੋਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਤੇ ਪੀ.ਐਮ.ਓ. ਸੰਵਿਧਾਨਕ ਪ੍ਰਬੰਧ ਦਾ ਹਿ¤ਸਾ ਹੈ ਤੇ ਇਸ ਤੋਂ ਬਾਹਰ ਨਹੀਂ ਹੈ।

Send this to a friend