ਪੰਜਗਰਾਈਆਂ/ਬਟਾਲਾ, 25 ਮਈ (ਅਰਵਿੰਦਰ ਮਠਾਰੂ)- ਸ਼ਹਿਰਾਂ ਦੇ ਵਾਂਗ ਪੇਂਡੂ ਖੇਤਰਾਂ ‘ਚ ਵੀ ਧਾਰਮਿਕ ਦਰਸ਼ਨ ਯਾਤਰਾ ਨੂੰ ਸੰਗਤਾਂ ਵੱਲੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ। ਬਟਾਲਾ ਸ਼ਹਿਰ ਤੋਂ ਚੱਲੀ ਧਾਰਮਿਕ ਦਰਸ਼ਨ ਯਾਤਰਾ ਦਾ ਪੇਂਡੂ ਖੇਤਰਾਂ ਵਿੱਚ ਸੰਗਤਾਂ ਵੱਲੋਂ ਪੂਰੇ ਉਤਸ਼ਾਹ ‘ਤੇ ਧਾਰਮਿਕ ਸ਼ਰਧਾ ਨਾਲ ਯਾਤਰਾ ਦਾ ਸਵਗਾਤ ਕੀਤਾ ਗਿਆ। ਅੱਜ ਦੁਪਹਿਰ ਜਦੋਂ ਧਾਰਮਿਕ ਯਾਤਰਾ ਪਿੰਡ ਪੰਜਗਰਾਈਆਂ ਪਹੁੰਚੀ ਤਾਂ ਸੰਗਤਾਂ ਦਾ ਜੋਸ਼ ਤੇ ਉਤਸ਼ਾਹ ਦੇਖਿਆਂ ਹੀ ਬਣਦਾ ਸੀ। ਪਿੰਡ ਪੰਜਗਰਾਈਆਂ ਵਿਖੇ ਸਵੇਰੇ ਤੋਂ ਧਾਰਮਿਕ ਦੀਵਾਨ ਸਜੇ ਹੋਏ ਸਨ ਅਤੇ ਵੱਡੀ ਗਿਣਤੀ ‘ਚ ਆਸ-ਪਾਸ ਦੇ ਪਿੰਡਾਂ ਦੀ ਸੰਗਤਾਂ ਪਹੁੰਚੀ ਹੋਈ ਸੀ। ਸੰਗਤਾਂ ਵੱਲੋਂ ਪਿੰਡ ਪ੍ਰਤਾਪਗੜ੍ਹ, ਬਹਾਦਰ ਹੁਸੈਨ, ਮਸਾਨੀਆਂ, ਸੰਗਰਾਵਾਂ, ਥਰੀਏਵਾਲ, ਧੰਦੋਈ, ਹਰਪੁਰਾ, ਕੋਹਾਲੀ, ਕੰਡੀਲਾ, ਕਾਜ਼ਮਪੁਰ, ਬੋਪਾਰਾਏ ਅਤੇ ਊਧਨਵਾਲ ਵਿਖੇ ਦਰਸ਼ਨ ਯਾਤਰਾ ਦਾ ਸੰਗਤਾਂ ਵੱਲੋਂ ਪੂਰੀ ਖਾਲਸਾਈ ਸ਼ਾਨੋ-ਸ਼ੌਕਤ ਨਾਲ ਸਵਾਗਤ ਕੀਤਾ ਗਿਆ। ਸੰਗਤਾਂ ਨੇ
ਬਹੁਤ ਹੀ ਸ਼ਰਧਾ ਨਾਲ ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕੀਤੇ ਅਤੇ ਧਾਰਮਿਕ ਦੀਵਾਨਾਂ ‘ਚ ਆਪਣੀ ਹਾਜ਼ਰੀ ਭਰੀ। ਸੰਗਤਾਂ ਵੱਲੋਂ ਹਰ ਪੜ੍ਹਾਅ ‘ਤੇ ਸੰਗਤਾਂ ਲਈ ਠੰਡੇ-ਮਿੱਠੇ ਜਲ ਦੀਆਂ ਛਬੀਲਾਂ ਅਤੇ ਗੁਰੂ ਕੇ ਲੰਗਰ ਲਗਾਏ ਗਏ।
ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਅਤੇ ਮੁੱਖ ਸੰਸਦੀ ਸਕੱਤਰ ਸ. ਦੇਸਰਾਜ ਸਿੰਘ ਧੁੱਗਾ ਵੱਲੋਂ ਪੰਜਗਰਾਈਆਂ ਵਿਖੇ ਪਹੁੰਚਣ ‘ਤੇ ਧਾਰਮਿਕ ਦਰਸ਼ਨ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ। ਦੇਸਰਾਜ ਸਿੰਘ ਧੁੱਗਾ ਵੱਲੋਂ ਪੰਜ ਪਿਆਰੇ ਸਾਹਿਬਾਨ ਦਾ ਸਿਰਪਾਓ ਪਾ ਕੇ ਸਨਮਾਨਤ ਕੀਤਾ ਗਿਆ ਅਤੇ ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਦੀਦਾਰ ਕੀਤੇ। ਇਸ ਮੌਕੇ ਮੁੱਖ ਸੰਸਦੀ ਸਕੱਤਰ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਲਕਾ ਸ੍ਰੀ ਹਰਗੋਬਿੰਦਪੁਰ ਦੀ ਸੰਗਤ ਬਹੁਤ ਵਡਭਾਗੀ ਹੈ ਕਿਉਂਕਿ ਉਨ੍ਹਾਂ ਨੂੰ ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਸਾਂਝਾ ਉਪਰਾਲਾ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਵਿੱਚ ਸਹਾਈ ਹੋਵੇਗਾ ਅਤੇ ਨੌਜਵਾਨ ਪੀੜ੍ਹੀ ਆਪਣੇ ਗੁਰੂ ਸਾਹਿਬਾਨ ਦੇ ਗੌਰਵਮਈ ਇਤਿਹਾਸ ਤੋਂ ਜਾਣੂ ਹੋਵੇਗੀ।
ਇਸ ਮੌਕੇ ਐ¤ਸ.ਡੀ.ਐ¤ਮ. ਬਟਾਲਾ ਸ ਜਸਪਾਲ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮੈਂਬਰ ਜਥੇਦਾਰ ਕਸ਼ਮੀਰ ਸਿੰਘ ਬਰਿਆਰ, ਸੁਖਜਿੰਦਰ ਸਿੰਘ ਸੋਨੂੰ ਲੰਗਾਹ, ਹਰਵਿੰਦਰ ਸਿੰਘ ਕਾਹਲੋਂ, ਝਿਰਮਲ ਸਿੰਘ ਸਰਪੰਚ ਪਿੰਡ ਪੰਜਗਰਾਈਆਂ, ਮਨਜੀਤ ਸਿੰਘ ਹਰਦਾਨ, ਕਰਮਜੀਤ ਸਿੰਘ ਜੋਗੀ, ਰਛਪਾਲ ਸਿੰਘ ਕਰਨਾਮਾ, ਜਸਵੰਤ ਸਿੰਘ ਟਿੱਕਾ, ਬਲਬੀਰ ਸਿੰਘ ਸੰਗਰਾਵਾਂ, ਅਜੈਬ ਸਿੰਘ ਪੰਜਗਰਾਈਆਂ, ਸਰਪੰਚ ਮਨਜੀਤ ਸਿੰਘ ਪੀਰੋਵਾਲੀ, ਜਸਵੰਤ ਸਿੰਘ ਅਰਾਈਆਂ, ਸਵਿੰਦਰ ਸਿੰਘ ਕਰਨਾਮਾ, ਮਾਸਟਰ ਸੁਖਵੰਤ ਸਿੰਘ ਮੰਨਣ, ਬਲਵੰਤ ਸਿੰਘ, ਬੱਬੂ ਕਾਹਲੋਂ, ਅਮਰ ਸਿੰਘ ਬਾਵਾ, ਬਲਵਿੰਦਰ ਸਿੰਘ ਬੱਲੀ, ਸੁਰਜੀਤ ਸਿੰਘ ਕਰਨਾਮਾ, ਸਤਨਾਮ ਸਿੰਘ, ਐਥਨੀ, ਚਰਨਦਾਸ ਪੰਜਗਰਾਈਆਂ, ਕਰਮਜੀਤ ਸਿੰਘ, ਹਰਭਜਨ ਸਿੰਘ, ਸਰਪੰਚ ਚਰਨਜੀਤ ਸਿੰਘ, ਰਣਜੀਤ ਸਿੰਘ ਸੰਗਰਾਵਾਂ, ਸੁਖਦੇਵ ਸਿੰਘ ਵੈਰੋਨੰਗਲ, ਸੁਲੱਖਣ ਸਿੰਘ ਖੈਹਿਰਾ, ਸਾਬਕਾ ਸਰਪੰਚ ਸਤਨਾਮ ਸਿੰਘ ਸਮੇਤ ਵੱਡੀ ਗਿਣਤੀ ’ਚ ਸੰਗਤ ਨੇ ਪਵਿੱਤਰ ਯਾਤਰਾ ਦੇ ਦਰਸ਼ਨ ਕੀਤੇ।