ਸੰਗਰੂਰ, 25 ਮਈ (ਗਰੋਵਰ)-ਪੰਜਾਬ ਸਰਕਾਰ ਦੇ ਅਦਾਰੇ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ ਸੰਗਰੂਰ (ਆਰ.ਸੇਟੀ) ਪੇਂਡੂ ਨੋਜਵਾਨਾਂ ਨੂੰ ਵੱਖ ਵੱਖ ਕਿੱਤਾ ਮੁੱਖੀ ਕੋਰਸਾਂ ਦੀ ਸਿਖਲਾਈ ਦੇ ਕੇ ਨੋਜਵਾਨਾਂ ਦੇ ਉਜ਼ਵੱਲ ਭਵਿੱਖ ਲਈ ਚਾਨਣ ਮੁਨਾਰਾ ਸਾਬਿਤ ਹੋ ਰਿਹਾ ਹੈ। ਇਸ ਗੱਲ ਨੂੰ ਸੱਚ ਕਰ ਦਿਖਾਇਆ ਪਿੰਡ ਬਡਰੁੱਖਾ ਦੇ ਰਹਿਣ ਵਾਲੇ 28 ਸਾਲਾਂ ਨੋਜਵਾਨ ਬਲਦੇਵ ਸਿੰਘ ਨੇ ਜਿਸਨੇ ਆਰ.ਸੇਟੀ ਤੋਂ ਡਿਜ਼ਾਇਨਿੰਗ (ਡੀ.ਟੀ.ਪੀ) ਦੇ ਕੋਰਸ ਦੀ ਸਿਖਲਾਈ ਪ੍ਰਾਪਤ ਕਰਕੇ ਆਪਣੇ ਕਾਰੋਬਾਰ ਸ਼ੂਰੁਆਤ ਕੀਤੀ। ਬਲਦੇਵ ਸਿੰਘ ਦਾ ਕਹਿਣਾ ਹੈ ਕਿ ਆਰ.ਸੇਟੀ ਵਿਖੇ ਕੋਰਸ ਕਰਨ ਤੋਂ ਪਹਿਲਾ ਪ੍ਰਾਈਵੇਟ ਤੌਰ ਤੇ ਪੜ੍ਹਨ ਦੇ ਨਾਲ ਨਾਲ ਮਿਹਨਤ ਮਜਦੂਰੀ ਕਰਕੇ ਆਪਦਾ ਗੁਜ਼ਾਰਾ ਕਰਦਾ ਸੀ। ਨੌਜਵਾਨ ਬਲਦੇਵ ਸਿੰਘ ਨੂੰ ਆਪਣੇ ਕਿਸੇ ਮਿੱਤਰ ਤੋਂ ਪੇਂਡੂ ਸਵੈ ਰੁਜ਼ਗਾਰ ਸੰਸਥਾ ਵੱਲੋਂ ਕਿੱਤਾ ਮੁੱਖੀ ਕੋਰਸ ਕਰਵਾਉਣ ਬਾਰੇ ਪਤਾ ਲੱਗਿਆ ਅਤੇ ਉਸਨੇ ਸੰਸਥਾਂ ਦੇ ਜੁਆਇੰਟ ਡਾਇਰੈਕਟਰ ਸ੍ਰੀ ਦਵਿੰਦਰ ਚੋਧਰੀ ਨਾਲ
ਮੁਲਾਕਾਤ ਕੀਤੀ ਅਤੇ ਡਿਜ਼ਾਇਨਿੰਗ ਦੇ ਕੋਰਸ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ।
ਬਲਦੇਵ ਸਿੰਘ ਨੇ ਪੂਰੀ ਮਿਹਨਤ ਅਤੇ ਲਗਨ ਨਾਲ ਸੰਸਥਾਂ ਤੋਂ 45 ਦਿਨਾਂ ਡਿਜ਼ਾਇਨਿੰਗ ਦੇ ਕੋਰਸ ਦੀ ਸਿਖਲਾਈ ਪ੍ਰਾਪਤ ਕੀਤੀ। ਸੰਸਥਾਂ ਵੱਲੋਂ ਕਿਸੇ ਵੀ ਕੋਰਸ ਦੀ ਸਿਖਲਾਈ ਦੇਣ ਲਈ 15 ਤੋਂ 20 ਬੇਰੁਜ਼ਗਾਰ ਨੌਜਵਾਨਾਂ ਦਾ ਗਰੁੱਪ ਤਿਆਰ ਕਰਕੇ ਸਿਖਲਾਈ ਦਿਵਾਈ ਜਾਂਦੀ ਹੈ। ਡਿਜਾਇੰਨਿੰਗ ਕੋਰਸ ਦੇ ਅਧਾਰ ਤੇ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਆਰ.ਸੇਟੀ ਨੇ ਬਲਦੇਵ ਸਿੰਘ ਨੂੰ ਸਿਰਫ 4 ਫ਼ੀਸਦੀ ਨਾ ਮਾਤਰ ਦਰਾਂ ਦੇ ਕਰਜ਼ਾ ਮੁਹੱਈਆ ਕਰਵਾਇਆ। ਬਲਦੇਵ ਸਿੰਘ ਨੇ ਇਸ ਛੋਟੀ ਰਕਮ ਨਾਲ ਆਪਣੇ ਕਾਰੋਬਾਰ ਦੀ ਸ਼ੁਰੂਆਤ ਕੀਤੀ ਅਤੇ ਪਿੰਡ ਵਿਖੇ ਪ੍ਰਿਟਿੰਗ ਦਾ ਕੰਮ ਚਲਾਇਆ। ਪ੍ਰਿਟਿੰਗ ਦੇ ਕੰਮ ਨੂੰ ਅਧਾਰ ਬਣਾ ਕੇ ਪੇਂਡੂ ਰੁਜ਼ਗਾਰ ਸੰਸਥਾ ਵੱਲੋਂ ਪ੍ਰਾਪਤ ਕੀਤੇ ਸਰਟੀਫਿਕੇਟ ਨਾਲ ਬਲਦੇਵ ਸਿੰਘ ਨੇ ਖਾਦੀ ਬੋਰਡ ਦੀ ਕੇ.ਵੀ.ਆਈ.ਸੀ. ਸਕੀਮ ਤਹਿਤ 1 ਲੱਖ ਰੁਪਏ ਦਾ ਕਰਜ਼ਾ ਲਿਆ, ਜਿਸ ਵਿੱਚੋਂ ਵਿਭਾਗ ਨੇ ਤਜ਼ਰਬਾ ਸਰਟੀਫਿਕੇਟ ਦੇਖਕੇ ਉਸਨੂੰ 35 ਹਜ਼ਾਰ ਰੁਪਏ ਸਬਸਿਡੀ ਵੀ ਦਿੱਤੀ।
ਪਿੰਡ ਬਡਰੁੱਖਾਂ ਵਿਖੇ ਪ੍ਰਿਟਿੰਗ ਦੇ ਕੰਮ ਦੇ ਨਾਲ ਲਗਨ ਅਤੇ ਬੁ¦ਦ ਇਰਾਦੇ ਰੱਖਣ ਵਾਲੇ ਬਲਦੇਵ ਸਿੰਘ ਨੇ ਖਾਦੀ ਬੋਰਡ ਤੋਂ ਕਰਜ਼ਾ ਪ੍ਰਾਪਤ ਕਰਕੇ ਮੋਬਾਇਲ ਰਿਪੇਅਰ, ਫੋਟੋ ਸਟੇਟ ਵਗੈਰਾ ਹੋਰ ਕੰਮ ‘ਚ ਵਾਧਾ ਕੀਤਾ। ਬਲਦੇਵ ਸਿੰਘ ਆਪਣੇ ਕੰਮ ਤੋਂ ਬਹੁਤ ਖੁਸ਼ ਹੈ ਜਿਸ ਨਾਲ ਉਸਦਾ ਗੁਜ਼ਾਰਾ ਵਧੀਆ ਚਲਦਾ ਹੈ ਅਤੇ ਚੰਗੀ ਆਮਦਨ ਵੀ ਹੁੰਦੀ ਹੈ, ਇਸ ਆਮਦਨ ਦਾ ਸਿਹਰਾ ਉਹ ਪੇਂਡੂ ਰੁਜਗਾਰ ਸਿਖਲਾਈ ਸੰਸਥਾ ਨੂੰ ਦਿੰਦਾ ਹੈ ਜਿਸਨੇ ਉਸਨੂੰ ਇਸ ਕਾਬਿਲ ਬਣਾਇਆ। ਨੌਜਵਾਨ ਨੇ ਦੱਸਿਆ ਕਿ ਸੰਸਥਾਂ ਵਿੱਚ ਪ੍ਰਾਈਵੇਟ ਬਿਜਨਸ, ਨੋਕਰੀ ਕਰਨ ਦੇ ਤੌਰ ਤਰੀਕਿਆ ਸਬੰਧੀ ਵਿਸਥਾਰਪੂਰਵਕ ਜਾਣੂ ਕਰਵਾਇਆ ਜਾਂਦਾ ਹੈ। ਬਲਦੇਵ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਨੋਜਵਾਨਾਂ ਨੂੰ ਆਰ.ਸੇਟੀ ਤੋਂ ਸਕਿੱਲ ਡਿਵੈਲਪਮੈਂਟ ਦੀ ਸਿਖਲਾਈ ਪ੍ਰਾਪਤ ਕਰਕੇ ਆਪਣੇ ਪੈਰਾ ਦੇ ਖੜ੍ਹੇ ਹੋਣ ਦੀ ਅਪੀਲ ਕੀਤੀ।