ਨਵੀਂ ਦਿ¤ਲੀ, 23 ਮਈ (ਪੀ. ਟੀ.)- ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਸਰਕਾਰ ‘ਤੇ ਇਕ ਅਹੁਦਾ ਇਕ ਪੈਨਸ਼ਨ ਦੇ ਮਾਮਲੇ ‘ਚ ਵਾਅਦਾ ਖਿਲਾਫੀ ਕਰਨ ਦਾ ਦੋਸ਼ ਲਗਾਉਂਦੇ ਹੋਏ ਅ¤ਜ ਕਿਹਾ ਕਿ ਇਸ ਨੂੰ ਲਾਗੂ ਕਰਨ ਲਈ ਸਰਕਾਰ ‘ਤੇ ਦਬਾਅ ਬਣਾਇਆ ਜਾਵੇਗਾ। ਰਾਹੁਲ ਨੇ ਇਥੇ ਕਾਂਗਰਸ ਮੁ¤ਖ ਦਫਤਰ ‘ਤੇ ਸਾਬਕਾ ਸੈਨਿਕਾਂ ਦੇ 130 ਨੁਮਾਇੰਦਿਆ ਨਾਲ ਮੁਲਾਕਾਤ ਤੋਂ ਬਾਅਦ ਪ¤ਤਰਕਾਰਾਂ ਨੂੰ ਕਿਹਾ ਕਿ ਇਹ ਹੈਰਾਨੀ ਦੀ ਗ¤ਲ ਹੈ ਕਿ ਸਰਕਾਰ ਸਾਬਕਾ ਸੈਨਿਕਾਂ ਦੀ ਇਸ ਲੰਬੇ ਚਿਰ ਤੋਂ ਮੰਗ ‘ਤੇ ਧਿਆਨ ਨਹੀਂ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ‘ਚ ਫੈਸਲਾ ਪਿਛਲੀ ਯੂ.ਪੀ.ਏ. ਸਰਕਾਰ ਪਹਿਲਾ ਹੀ ਲੈ ਚੁ¤ਕੀ ਸੀ। ਚੋਣਾਂ ਤੋਂ ਬਾਅਦ ਕੇਂਦਰ ‘ਚ ਆਈ ਮੋਦੀ ਸਰਕਾਰ ਨੂੰ ਇਸ ਨੂੰ ਲਾਗੂ ਕਰਨ ਬਾਰੇ ਫੈਸਲਾ ਲੈਣਾ ਸੀ ਜੋ ਸਰਕਾਰ ਨੇ ਨਹੀਂ ਲਿਆ ਤੇ ਇਸ ਮੁ¤ਦੇ ‘ਤੇ ਚੁ¤ਪੀ ਸਾਧ ਲਈ ਹੈ। ਗੌਰਤਲਬ ਹੈ ਕਿ ਵਨ ਰੈਂਕ ਵਨ ਪੈਨਸ਼ਨ ਦੇ ਲਾਗੂ ਨਾ ਹੋਣ ਤੋਂ ਸਾਬਕਾ ਸੈਨਿਕਾਂ ‘ਚ ਭਾਰੀ ਰੋਸ ਹੈ।