April 30, 2026 5:37 pm

ਮਨੁੱਖੀ ਅਧਿਕਾਰ ਮਿਸ਼ਨ ਪੰਜਾਬ ਵੱਲੋਂ ਕੇਂਦਰੀ ਜੇਲ੍ਹ ਅੰਮ੍ਰਿਤਸਰ ਦਾ ਦੌਰਾ : ਚੇਅਰਮੈਨ ਮਨਜੀਤ ਸਿੰਘ ਖਾਲਸਾ

‘ਅੰਮ੍ਰਿਤਸਰ, 23 ਮਈ (ਜੈਦੀਪ ਸਿੰਘ ਜਿੰਮੀ)- ਅੱਜ ਮਨੁੱਖੀ ਅਧਿਕਾਰ ਮਿਸ਼ਨ ਪੰਜਾਬ ਦੀ ਪੂਰੀ ਟੀਮ ਨੇ ਕੇਂਦਰੀ ਜੇਲ ਅੰਮ੍ਰਿਤਸਰ ਦਾ ਦੋਰਾ ਕੀਤਾ। ਜਿਸ ਵਿੱਚ ਮਿਸ਼ਨ ਦਾ ਹਰੇਕ ਮੈਂਬਰ ਅਤੇ ਅਹੁਦੇਦਾਰ ਸ਼ਾਮਿਲ ਹੋਇਆ। ਜਿਸ ਵਿੱਚ ਮਿਸ਼ਨ ਵੱਲੋਂ ਵਿਦੇਸ਼ੀ ਕੈਦੀ ਪਾਕਿਸਤਾਨੀ ਬੰਗਲਾਦੇਸ਼ੀ ਅਤੇ ਹੋਰ ਦੇਸ਼ਾ ਨਾਲ ਸੰਬਧਿਤ ਕੈਦੀਆਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਜ਼ਰੂਰਤ ਦਾ ਸਮਾਨ ਵੰਡਿਆ। ਜਿਸ ਵਿੱਚ ਗਰਮੀ ਰੁੱਤ ਦੇ ਕੱਪੜੇ, ਫਲ ਫਰੂਟ, ਮਠਿਆਈਆਂ ਸ਼ਾਮਿਲ ਹਨ। ਜੇਲ ਦੇ ਡਿਪਟੀ ਸੁਪਰਡੈਂਟ ਦਲਜੀਤ ਸਿੰਘ ਭੱਟੀ ਜੀ ਨੇ ਡਿਊਟੀ ਅਫ਼ਸਰ ਅਜੀਤ ਸਿੰਘ ਦੀ ਡਿਊਟੀ ਲਗਾ ਕੇ ਮਨੁੱਖੀ ਅਧਿਕਾਰ ਮਿਸ਼ਨ ਦੀ ਟੀਮ ਨਾਲ ਜੇਲ ਅੰਦਰ ਭੇਜਿਆ ਜਿੱਥੇ ਮਨੁੱਖੀ ਅਧਿਕਾਰ ਮਿਸ਼ਨ ਦੇ ਪੰਜਾਬ ਚੇਅਰਮੈਨ ਮਨਜੀਤ ਸਿੰਘ ਖਾਲਸਾ ਜੀ ਨੇ ਦੱਸਿਆ ਕਿ ਮਿਸ਼ਨ ਦੇ ਕੌਮੀ ਪ੍ਰਧਾਨ ਐਡਵੋਕੇਟ ਰਵੀ. ਬੀ. ਮਹਾਜਨ ਜੀ ਦੀਆਂ ਹਦਾਇਤਾਂ ਅਤੇ ਮਨੁੱਖੀ ਅਧਿਕਾਰ ਮਿਸ਼ਨ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ

ਕੰਮ ਕਰ ਰਹੇ ਹਨ। ਕੌਮੀ ਪ੍ਰਧਾਨ ਜੀ ਦੀਆਂ ਹਦਾਇਤਾਂ ’ਤੇ ਕੇਂਦਰੀ ਜੇਲ੍ਹ ਅੰਮ੍ਰਿਤਸਰ ਦਾ ਦੋਰਾ ਕੀਤਾ ਗਿਆ। ਪਾਕਿਸਤਾਨੀ ਅਤੇ ਬੰਗਲਾਦੇਸ਼ੀ ਕੈਦੀਆਂ ਨੂੰ ਜ਼ਰੂਰਤ ਦੇ ਸਮਾਨ ਲਈ ਮਨੁੱਖੀ ਅਧਿਕਾਰ ਮਿਸ਼ਨ ਦੇ ਚੇਅਰਮੈਨ ਮਨਜੀਤ ਸਿੰਘ ਖਾਲਸਾ ਵੱਲੋਂ ਮਿਸ਼ਨ ਦੇ ਖਜਾਨੇ ਵਿੱਚੋਂ ਪੰਜ ਹਜ਼ਾਰ ਰੁਪਏ ਦਾ ਚੈ¤ਕ ਦਿੱਤਾ ਗਿਆ। ਔਰਤਾਂ ਅਤੇ ਬੱਚਿਆਂ ਦੀ ਵਾਰਡ ਦਾ ਨਿਰੀਖਣ ਕਰਨ ਤੇ ਔਰਤਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਗਿਆ। ਜਿਸ ਤੇ ਮਨੁੱਖੀ ਅਧਿਕਾਰ ਮਿਸ਼ਨ ਦੇ ਚੇਅਰਮੈਨ ਦੀ ਟੀਮ ਨੇ ਔਰਤਾਂ ਨੂੰ ਸਿਲਾਈ ਸਿੱਖਣ ਲਈ ਸਿਲਾਈ ਮਸ਼ੀਨਾਂ ਪ੍ਰਦਾਨ ਕੀਤੀਆਂ ਅਤੇ ਬੱਚਿਆਂ ਲਈ ਫ਼ਲ ਫਰੂਟ ਅਤੇ ਬੱਚਿਆਂ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਵੱਖਰਾ ਪੰਝੀ ਸੋ ਰੁਪਏ ਦਾ ਚੈ¤ਕ ਭੇਟ ਕੀਤਾ। ਇਸ ਮੌਕੇ ਬੋਲਦੇ ਹੋਏ ਕੇਂਦਰੀ ਜੇਲ ਅੰਮ੍ਰਿਤਸਰ ਦੇ ਡਿਪਟੀ ਸੁਪਰਡੈਂਟ ਦਲਜੀਤ ਸਿੰਘ ਭੱਟੀ ਜੀ ਨੇ ਕਿਹਾ ਕਿ ਮਨੁੱਖੀ ਅਧਿਕਾਰ ਮਿਸ਼ਨ ਵੱਲੋਂ ਜੋ ਇਹ ਉਪਰਾਲੇ ਕੀਤੇ ਜਾ ਰਹੇ ਹਨ ਉਹ ਸ਼ਲਾਘਾਯੋਗ ਹਨ। ਨਿਰਸਵਾਰਥ ਅਤੇ ਦਬਲੇ-ਕੁਚਲੇ ਹੋਏ ਲੋਕਾਂ ਦੀ ਮਦਦ ਕਰਨਾ ਮਨੁੱਖੀ ਅਧਿਕਾਰ ਮਿਸ਼ਨ ਦੇ ਸਮੂਹ ਅਹੁਦੇਦਾਰਾਂ ਦਾ ਉਦੇਸ਼ ਹੈ। ਮੈਂ ਜੇਲ ਸੁਪਰਡੈਂਟ ਹੋਣ ਦੇ ਨਾਤੇ ਮਨੁੱਖੀ ਅਧਿਕਾਰ ਮਿਸ਼ਨ ਦੇ ਚੇਅਰਮੈਨ ਅਤੇ ਉਨਾਂ ਦੀ ਟੀਮ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨਾਂ ਨੇ ਮਨੁੱਖਤਾ ਦੀ ਸੇਵਾ ਸਮਝਦੇ ਹੋਏ ਵਿਦੇਸ਼ੀ ਕੈਦੀਆਂ ਲਈ ਇਹ ਉਪਰਾਲਾ ਕੀਤਾ ਹੈ।ਕੋਮੀ ਪ੍ਰਧਾਨ ਐਡਵੋਕੇਟ ਰਵੀ.ਬੀ. ਮਹਾਜਨ ਜੀ ਨੇ ਕਿਹਾ ਕਿ ਇੰਨਾਂ ਵਿਦੇਸ਼ੀ ਪਾਕਿਸਤਾਨੀ ਬੰਗਲਾ ਦੇਸ਼ੀ ਅਤੇ ਹੋਰ ਦੇਸ਼ਾਂ ਦੇ ਜੋ ਕੈਦੀ ਲੰਮੇ ਸਮੇਂ ਤੋਂ ਆਪਣੀ ਕੈਦ ਕੱਟ ਚੁੱਕੇ ਹਨ ਅਤੇ ਆਪਣੇ ਦੇਸ਼ ਵਾਪਿਸ ਜਾਣ ਦੀ ਉਡੀਕ ਕਰ ਰਹੇ ਹਨ।ਉਨਾਂ ਦੀ ਰਿਹਾਈ ਲਈ ਮਨੁੱਖੀ ਅਧਿਕਾਰ ਮਿਸ਼ਨ ਪਹਿਲ ਦੇ ਅਧਾਰ ਤੇ ਭਾਰਤ ਸਰਕਾਰ ਕੋਲੋ ਇਸ ਕੇਸ ਨੂੰ ਹੱਲ ਕਰਵਾਵੇਗਾ।ਇਸ ਮੌਕੇ ਤੇ ਵਾਈਸ ਚੇਅਰਮੈਨ ਗੁਰਦਰਸ਼ਨ ਸਿੰਘ ਕੰਡਾ, ਜੀਤ ਸਿੰਘ ਕੰਡਾ ਉਪ ਪ੍ਰਧਾਨ, ਅਮਰਦੀਪ ਕੋਰ ਧੁੰਨਾ, ਚੇਅਰਪਰਸਨ, ਸਿਮਰਜੀਤ ਕੋਰ ਧੁੰਨਾ, ਪ੍ਰਧਾਨ ਇਸਤਰੀ ਵਿੰਗ ਭੁਪਿੰਦਰ ਕੋਰ ਰਾਣੀ, ਉਪ ਪ੍ਰਧਾਨ ਇਸਤਰੀ ਵਿੰਗ ਸੁਰਿੰਦਰ ਕੋਰ ਖਜਾਨਚੀ ਹਰਵਿੰਦਰ ਕੋਰ, ਖਾਲਸਾ ਜਨਰਲ ਸਕੱਤਰ ਆਟੋ ਯੂਨੀਅਨ ਪ੍ਰਧਾਨ ਅਸ਼ਵਨੀ ਕੁਮਾਰ, ਅਵਤਾਰ ਸਿੰਘ, ਸਿਕੰਦਰ ਸਿੰਘ, ਲੀਗਲ ਐਡਵਾਈਜਰ ਕੁਨਾਲ ਧਵਨ ਅਤੇ ਮਨਜੀਤ ਸਿੰਘ ਖਾਲਸਾ ਪੰਜਾਬ ਚੇਅਰਮੈਨ ਮੋਜੂਦ ਸਨ।

Send this to a friend