ਬਰਨਾਲਾ, 5 ਅਗੱਸਤ (ਜਤਿੰਦਰ ਦਿਓਗਣ, ਬਲਵੰਤ ਸਿੱਧੂ, ਸਿਮਰਨਜੀਤ ਸਿੰਘ ਬਾਜਵਾ)-ਭਾਜਪਾ ਹਾਈ ਕਮਾਂਡ ਨਾਲ ਗੱਲਬਾਤ ਕਰਕੇ ਗੁਜਰਾਤ ਚੋਂ ਕੱਢੇ ਜਾ ਰਹੇ ਪਰਿਵਾਰਾਂ ਦੀ ਪੂਰੀ ਪੂਰੀ ਹਿਫਾਜਿਤ ਕੀਤੀ ਜਾਵੇਗੀ। ਇਹ ਸ਼ਬਦ ਬਰਨਾਲਾ ਵਿੱਚ ਪੰਚਾਇਤਾਂ ਦੇ ਸਹੂੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਹੇ। ਉਹਨਾਂ ਪਰਿਵਾਰਾਂ ਦੀ ਗਿਣਤੀ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆ ਕਿਹਾ ਕਿ ਪਰਿਵਾਰਾਂ ਦੀ ਗਿਣਤੀ ਦਾ ਸੁਆਲ ਨਹੀਂ ਬੇਸ਼ਕ ਇੱਕ ਪਰਿਵਾਰ ਵੀ ਕਿਉਂ ਨਾ ਹੋਵੇ ਉਸ ਦੀ ਵੀ ਮੱਦਦ ਕੀਤੀ ਜਾਵੇਗੀ। ਜਿਹਨਾਂ ਪਰਿਵਾਰਾਂ ਨੂੰ ਨੋਟਿਸ ਆਏ ਹਨ ਉਹਨਾਂ ਦੀ ਗਿਣਤੀ 690 ਹੈ ਅਸੀ ਪੰਜਾਬ ਸਰਕਾਰ ਵੱਲੋਂ ਉਹਨਾਂ ਦੀ ਕਾਨੂੰਨੀ ਲੜਾਈ ਵੀ ਲੜਾਗੇ। ਪੰਜਾਬ ਦੇ ਵਿਕਾਸ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਆਉਣ ਵਾਲੇ ਸਾਲ ਛੇ ਮਹੀਨਿਆ ਵਿੱਚ 1700 ਕਰੋੜ ਰੁਪਏ ਨਾਲ ਪੰਜਾਬ ਦੀਆਂ ਸਾਰੀਆਂ ਸੜਕਾਂ ਦੀ ਮੁਰੰਮਤ ਕੀਤੀ ਜਾਵੇਗੀ। ਆਉਣ ਵਾਲੇ ਦੋ ਸਾਲਾਂ ਵਿੱਚ ਪਿੰਡ ਵਿੱਚ ਹਰੇਕ ਪਰਿਵਾਰ ਲਈ 70 ਲੀਟਰ ਪਾਣੀ ਦੇ ਹਿਸਾਬ ਨਾਲ ਪੀਣ ਯੋਗ ਪਾਣੀ ਮੁਹੱਈਆ ਕਰਵਾਇਆ ਜਾਵੇਗਾ ਸਿੱਖਿਆ ਸਬੰਧੀ ਗੱਲ ਕਰਦਿਆ ਉਹਨਾਂ ਕਿਹਾ ਕਿ ਅਸੀ ਜਲਦੀ ਹੀ ਗਰੀਬ ਲੋੜਵੰਦ ਅਤੇ ਪੜ੍ਹਾਈ ਵਿੱਚ ਹੁਸਿਆਰ ਬੱਚਿਆ ਲਈ ਨਵੇਂ ਸਕੂਲ ਖੋਲਣ ਜਾਂ ਰਹੇ ਹਾਂ ਜਿਥੇ ਮੁਫ਼ਤ ਪੜਾਈ ਦੇ ਨਾਲ-ਨਾਲ ਉਹਨਾਂ ਦੇ ਰਹਿਣ ਸਹਿਣ ਅਤੇ ਖਾਣ ਪੀਣ ਦਾ ਸਾਰਾ ਖਰਚਾ ਪੰਜਾਬ ਸਰਕਾਰ ਕਰੇਗੀ। ਪੜ੍ਹਾਈ ਵਿੱਚ ਵਧੀਆ ਪਜੀਸ਼ਨਾਂ ਲੈਣ ਵਾਲੇ ਬੱਚਿਆਂ ਨੂੰ 2500/-ਮਹੀਨਾ ਸਰਕਾਰ ਵੱਲੋਂ ਦਿੱਤਾ ਜਾਵੇਗਾ। ਉਹਨਾਂ ਬਿਜਲੀ ਦੀ ਸਮੱਸਿਆ ਸਬੰਧੀ ਗੱਲ ਕਰਦਿਆਂ ਕਿਹਾ ਕਿ ਆਉਣ ਵਾਲੇ 6 ਮਹੀਨਿਆਂ ਵਿੱਚ ਪੰਜਾਬ ਅਜਿਹਾ ਸੂਬਾ ਬਣ ਜਾਵੇਗਾ ਜਿਥੇ ਇੱਕ ਮਿੰਟ ਵੀ ਬਿਜਲੀ ਬੰਦ ਨਹੀਂ ਹੋਵੇਗੀ। ਸਹੂੰ ਚੁੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਨਵੀਆ ਚੁਣੀਆ ਪੰਚਾਇਤਾਂ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਪਿੰਡਾਂ ਦਾ ਵਿਕਾਸ ਕਰਨ ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਪੰਚਾਇਤਾਂ ਨੂੰ ਅਪਣੇ ਪਿੰਡਾਂ ਨੂੰ ਸੁੰਦਰ ਬਨਾਉਣ ਲਈ ਵਧ ਤੋਂ ਵਧ ਬੂਟੇ ਲਾਉਣ ਲਈ ਵੀ ਕਿਹਾ ਜਿਹਨਾ ਦਾ ਸਾਰਾ ਖਰਚਾ ਸਰਕਾਰ ਦੇਵੇਗੀ। ਉਹਨਾਂ ਦੱਸਿਆ ਕਿ 2000 ਬੂਟੇ ਪਿੰਡ 4 ਬੰਦੇ ਸਰਕਾਰ ਵੱਲੋਂ ਉਹਨਾਂ ਦੀ ਸਾਂਭ ਸੰਭਾਲ ਲਈ ਦਿੱਤੇ ਜਾਣਗੇ ਤੇ ਬੂਟੇ ਵੀ ਸਰਕਾਰ ਦੇਵੇਗੀ। ਇਸ ਮੌਕੇ ਸ੍ਰ. ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ, ਦਰਬਾਰਾ ਸਿੰਘ ਗੁਰੂ, ਬਲਵੀਰ ਸਿੰਘ ਘੁੰਨਸ ਸੰਸਦੀ ਸਕੱਤਰ, ਡਾ. ਇੰਦੂ ਮਲਹੋਤਰਾ ਡੀ.ਸੀ ਬਰਨਾਲਾ, ਜੋਰਾ ਸਿੰਘ ਥਿੰਦ ਏ.ਡੀ.ਸੀ,ਕੁਲਵੰਤ ਸਿੰਘ ਕੀਤੂ, ਰਮਿੰਦਰ ਸਿੰਘ ਰੰਮੀ ਢਿੱਲੋਂ, ਬਲਕਰਨ ਸਿੰਘ ਪ੍ਰਧਾਨ, ਇੰਦਰਪਾਲ ਸਿੰਘ ਦਿਉਲ, ਤਰਨਜੀਤ ਦੁੱਗਲ, ਮਲਕੀਤ ਸਿੰਘ ਮੀਤਾ, ਬੇਅੰਤ ਸਿੰਘ ਬਾਠ, ਜੱਗਾ ਐਮ.ਸੀ, ਅਮਨਦੀਪ ਸਿੰਘ ਐਡਵੋਕੇਟ, ਧਰਮ ਸਿੰਘ ਫੌਜੀ, ਵੀਰਇੰਦਰਪਾਲ ਸਿੰਘ ਲੱਕੀ ਭੂਰੇ ਕੁੱਬੇ, ਪਰਮਜੀਤ ਸਿੰਘ ਢਿੱਲੋਂ ਪ੍ਰਧਾਨ ਨਗਰ ਕੌਂਸਲ, ਏ.ਪੀ.ਸਿੰਘ, ਲਾਡੀ ਝਲੂਰ ਆਦਿ ਨੇ ਵੀ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਵਧਾਈ ਦਿੱਤੀ।ਸਹੁੰ ਚੱਕ ਸਮਾਗਮਾ ਬਹਾਨੇ ਲੋਕ ਸਭਾ ਚੋਣਾ ਦਾ ਆਗਾਜ ਸਹ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਤੇ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਨੇ ਅੱਜਕਲ ਸਹੁੰ ਚੱਕ ਸਮਾਗਮਾ ਦੇ ਬਹਾਨੇ ਲੋਕ ਸਭਾ ਚੋਣਾਂ ਦਾ ਆਗਾਜ ਕੀਤਾ ਹੋਇਆ ਹੈ,ਜਿੱਥੇ ਸੁਖਬੀਰ ਬਾਦਲ ਇੰਨਾਂ ਸਮਾਗਮਾਂ ਵਿੱਚ ਵਿਕਾਸ ਦੇ ਨਾਂਅ ਤੇ ਵੋਟ ਮੰਗਦੇ ਹਨ ਉਥੇ ਪ੍ਰਕਾਸ਼ ਸਿੰਘ ਬਾਦਲ ਆਓਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਮਹਿੰਗਾਈ ਤੇ ਭਿਰਸ਼ਟਾਚਾਰ ਤੋ ਛੁਟਕਾਰਾ ਪਾਓਣ ਲਈ ਕੇਂਦਰ ਵਿੱਚ ਐਨਡੀਏ ਸਰਕਾਰ ਬਣਾਓਣ ਦਾ ਢਿੰਡੋਰਾ ਪਿਟਦੇ ਹਨ। ਕੁੱਝ ਵੀ ਹੋਵੇ ਗੁਜਰਾਤ ਵਿੱਚ ਸਿੱਖ ਕਿਸਾਨ ਪਰਿਵਾਰਾਂ ਤੇ ਹੋ ਰਹੇ ਅੱਤਿਆਚਾਰ ਨੂੰ ਲੈਕੇ ਸਿੱਖ ਪਰਿਵਾਰ ਤੇ ਜੱਥੇਬੰਦੀਆਂ ਮੋਦੀ ਨਾਲ ਬਾਦਲ ਤੇ ਜਤਾਏ ਜਾ ਰਹੇ ਪਿਆਰ ਦੀ ਤਿੱਖੀ ਅਲੌਚਨਾ ਕਰ ਰਹੇ ਹਨ। ਨਹੀਂ ਐਲਾਨਿਆ ਮਰਹੂਮ ਵਿਧਾਇਕ ਕੀਤੂ ਦੇ ਪੁੱਤਰ ਨੂੰ ਹਲਕਾ ਇੰਚਾਰਜ ਇਸ ਮੋਕੇ ਤੇ ਮਰਹੂਮ ਹਲਕਾ ਇੰਚਾਰਜ ਮਲਕੀਤ ਸਿੰਘ ਕੀਤੂ ਦੇ ਪੁੱਤਰ ਕੁਲਵੰਤ ਸਿੰਘ ਕੰਤਾ ਦੇ ਸਮੱਰਥਕਾਂ ਨੂੰ ਪੂਰਨ ਆਸ ਸੀ ਕਿ ਪ੍ਰਕਾਸ਼ ਸਿੰਘ ਬਾਦਲ ਕੁਲਵੰਤ ਸਿੰਘ ਕੰਤਾ ਨੂੰ ਬਰਨਾਲਾ ਹਲਕਾ ਦਾ ਇੰਚਾਰਜ ਐਲਾਨਕੇ ਜਾਣਗੇ ਲੇਕਿਨ ਕਿਸੇ ਨੇ ਸਟੇਜ ਤੋ ਕੁਲਵੰਤ ਸਿੰਘ ਕੰਤਾ ਦਾ ਨਾਂਅ ਤੱਕ ਵੀ ਨਹੀ ਲਿਆ,ਹਲਕਾ ਇੰਚਾਰਜ ਐਲਾਨਣਾ ਤਾਂ ਦੂਰ ਦੀ ਗੱਲ। ਜਿਸ ਕਾਰਣ ਕੁਲਵੰਤ ਸਿੰਘ ਕੰਤਾ ਦੇ ਸਮੱਰਥਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ ਜਿਸਦਾ ਖਮਿਆਜਾ ਸੁਖਦੇਵ ਸਿੰਘ ਢੀਂਡਸਾ ਨੂੰ ਲੋਕ ਸਭਾ ਚੋਣਾਂ ਵਿੱਚ ਭੁਗਤਣਾ ਪੈ ਸਕਦਾ ਹੈ। ਦੱਸਣਯੌਗ ਹੈ ਕਿ ਪਿਛਲੇ ਦਿਨੀ ਉਪ ਮੁੱਖ ਮੰਤਰੀ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਲਕਾ ਬਰਨਾਲਾ ਸ਼ਹਿਰ ਦੇ ਵਿਕਾਸ ਦੀ ਜਿੰਮੇਵਾਰੀ ਟਰਾਈਡੈਟ ਗਰੁੱਪ ਦੇ ਮਾਲਕ ਰਾਜਿੰਦਰ ਗੁਪਤਾ ਨੂੰ ਦੇਕੇ ਅਸਿੱਧੇ ਤੋਰ ਤੇ ਰਾਜਿੰਦਰ ਗੁਪਤਾ ਨੂੰ ਹਲਕਾ ਇੰਚਾਰਜ ਐਲਾਨ ਗਏ ਸਨ।