ਅੱਗੇ ਤੋਂ ਵੀ ਗੁਆਂਢੀ ਦੇਸ਼ ਨੂੰ ਕਰਾਰਾ ਜਵਾਬ ਦਿੱਤਾ ਜਾਵੇਗਾ
ਨਵੀਂ ਦਿੱਲੀ, 21 ਮਈ (ਪੀ. ਟੀ. ਲਾਇਵ)- ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਦਾਅਵਾ ਕੀਤਾ ਹੈ ਕਿ ਕੁਝ ਮਹੀਨੇ ਪਹਿਲਾਂ ਸਰਹੱਦ ਉ¤ਤੇ ਫਾਇਰਿੰਗ ਕਰਨ ਵਾਲੇ ਪਾਕਿਸਤਾਨ ਨੂੰ ਭਾਰਤ ਨੇ ਮੂੰਹਤੋੜ ਜਵਾਬ ਦਿੱਤਾ ਸੀ। ਸ੍ਰੀ ਪਾਰੀਕਰ ਨੇ ਇੱਕ ਟੀਵੀ ਚੈਨਲ ਵੱਲੋਂ ਆਯੋਜਿਤ ਪ੍ਰੋਗਰਾਮ ਦੇ ਦੌਰਾਨ ਕਿਹਾ, ‘ਜਦ ਸੀਮਾ ਸੁਰੱਖਿਆ ਬਲ (ਬੀਐ¤ਸਐ¤ਫ) ਨੇ ਜ਼ੋਰਦਾਰ ਫਾਇਰਿੰਗ ਨਾਲ ਜਵਾਬ ਦਿੱਤਾ ਤਾਂ ਪਾਕਿਸਤਾਨ ਗਿੜਗੜਾਉਣ ਲੱਗਾ ਸੀ ਅਤੇ ਫਾਇਰਿੰਗ ਰੁਕਵਾਉਣ ਦੀ ਗੁਜ਼ਾਰਿਸ਼ ਕੀਤੀ ਸੀ।’ ਪਿਛਲੇ ਕੁਝ ਸਾਲਾਂ ਤੋਂ ਪਾਕਿਸਤਾਨ ਸਰਹੱਦ ਉ¤ਤੇ ਰੁਕ-ਰੁਕ ਕੇ ਫਾਇਰਿੰਗ ਕਰਦਾ ਆ ਰਿਹਾ ਹੈ।
ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ’ਚ ਰੱਖਿਆ ਮੰਤਰੀ ਨੇ ਕਿਹਾ ਕਿ ਅੱਗੇ ਤੋਂ ਵੀ ਗੁਆਂਢੀ ਦੇਸ਼ ਨੂੰ ਕਰਾਰਾ ਜਵਾਬ ਦਿੱਤਾ ਜਾਵੇਗਾ। ਰੱਖਿਆ ਮੰਤਰੀ ਨੇ ਕਿਹਾ ਕਿ ਮੈਂ ਫੌਜ ਨੂੰ ਕਹਿ ਦਿੱਤਾ ਹੈ ਕਿ ਸਰਹੱਦ ਪਾਰ ਤੋਂ ਜੇਕਰ ਫਾਇਰਿੰਗ ਹੁੰਦੀ ਹੈ ਤਾਂ ਇਸ ਦਾ ਜਵਾਬ ਦਿੱਤਾ ਜਾਵੇ। ਕਿਸੇ ਹੋਰ ਦੇ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਇਸ ਗੱਲ ਦਾ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਨਿਰਦੇਸ਼ ਦੇਣ ਵਾਲੀ ਇਹ ਪਹਿਲੀ ਸਰਕਾਰ ਹੈ।
ਸ੍ਰੀ ਪਾਰੀਕਰ ਨੇ ਕਿਹਾ ਕਿ ਅੱਤਵਾਦੀਆਂ ਨੂੰ ਕੇਵਲ ਗੋਲੀ ਦੀ ਭਾਸ਼ਾ ਹੀ ਸਮਝ ਆਉਂਦੀ ਹੈ। ਅਸੀਂ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਜਾਣਦੇ ਹਾਂ, ਪਰ ਅਸੀਂ ਗੋਲੀਆਂ ਨਾਲ ਜਵਾਬ ਦੇਵਾਂਗੇ।
ਫੌਜ ਵਿੱਚ ਅਰਦਲੀ ਦੀ ਰਿਵਾਇਤ ਸਬੰਧੀ ਪੁੱਛੇ ਜਾਣ ’ਤੇ ਰੱਖਿਆ ਮੰਤਰੀ ਨੇ ਕਿਹਾ ਕਿ ਮੈਂ ਇਸ ਨਾਲ ਸਹਿਮਤ ਨਹੀਂ ਹਾਂ ਮੈਂ ਵੀ ਇੱਕ ਜਗ੍ਹਾ ਗਿਆ ਸੀ ਉਦੋਂ ਮੈਨੂੰ ਅਰਦਲੀ ਦੀ ਸੇਵਾ ਲੈਣ ਲਈ ਕਿਹਾ ਗਿਆ ਤਾਂ ਮੈਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਅੰਗਰੇਜ਼ਾਂ ਦੇ ਦੌਰ ਤੋਂ ਚੱਲੀ ਆ ਰਹੀ ਰਵਾਇਤ ਹੈ, ਇਸ ਨੂੰ ਇੱਕ ਦਿਨ ਵਿੱਚ ਹੀ ਨਹੀਂ ਬਦਲਿਆ ਜਾ ਸਕਦਾ। ਫੌਜ ਵਿੱਚ ‘ਵਨ ਰੈਂਕ-ਵਨ ਪੈਨਸ਼ਨ’ ਸਬੰਧੀ ਪੁੱਛੇ ਜਾਣ ’ਤੇ ਰੱਖਿਆ ਮੰਤਰੀ ਨੇ ਕਿਹਾ ਕਿ ਇਸ ਸਬੰਧ ਵਿੱਚ ਕਾਫੀ ਕੰਮ ਹੋ ਚੁੱਕਾ ਹੈ। ਪਰ ਯੋਜਨਾ ਹਾਲੇ ਤਹਿ ਨਹੀਂ ਹੈ।