April 30, 2026 11:24 am

ਗੁਰੂਹਰਸਹਾਏ ਹਲਕੇ ਅੰਦਰ ਬਣੇਗੀ ਇਕ ਹੋਰ ਸਬ ਤਹਿਸੀਲ : ਬੌਬੀ ਮਾਨ

ਗੁਰੂਹਰਸਹਾਏ, 21 ਮਈ (ਮਹਿੰਦਰ ਸਿੰਘ ਥਿੰਦ)- ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਵਸਨੀਕਾਂ ਨੂੰ ਬੁਨਿਆਦੀ ਸਹੂਲਤਾਂ ਸਰਲ ਤਰੀਕੇ ਨਾਲ ਦੇਣ ਲਈ ਪਿੰਡਾਂ ਅੰਦਰ ਹੀ ਸੁਵਿਧਾ ਕੇਂਦਰਾਂ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਪਿੰਡ ਪੱਧਰ ’ਤੇ ਸੁਵਿਧਾ ਕੇਂਦਰਾਂ ਦਾ ਨਿਰਮਾਣ ਜਾਰੀ ਹੈ ਅਤੇ ਹਲਕੇ ਅੰਦਰ ਇਕ ਹੋਰ ਸਬ ਤਹਿਸੀਲ ਬਣਾਉਣ ਦੀ ਤਜਵੀਜ ਹੈ। ਇਹ ਗੱਲ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਯੂਥ ਅਕਾਲੀ ਦਲ ਸ.ਨਰਦੇਵ ਸਿੰਘ ਬੌਬੀ ਮਾਨ ਨੇ ਪਿੰਡ ਗੋਲੂ ਕਾ ਮੋੜ ਵਿਖੇ ਨੰਬਰਦਾਰ ਜ਼ਗਦੀਸ਼ ਥਿੰਦ ਦੇ ਘਰ ਰਸਮੀ ਗੱਲਬਾਤ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਹਲਕੇ ਅੰਦਰ ਮੌਜੂਦ ਢਾਣੀਆਂ, ਬਹਿਕਾਂ ਨੂੰ 24 ਘੰਟੇ ਬਿਜਲੀ ਸਪਲਾਈ ਦੀ ਸਹੂਲਤ ਮੁਹੱਈਆ ਕਰਵਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਢਾਣੀਆਂ ਪੱਕੇ ਰਸਤੇ ਤੋਂ ਵਿਹੁਣੀਆਂ ਹਨ ਉਨ੍ਹਾਂ ਨੂੰ ਚਾਲੂ ਮਾਲੀ ਵਰ੍ਹੇ ਦੌਰਾਨ ਹੀ ਕੰਕਰੀਟ ਅਤੇ ਖੜਵੰਝੇ ਦੀਆਂ ਸੜਕਾਂ ਬਣਾ ਕੇ ਦੇਣ ਦਾ ਟੀਚਾ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ

ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਨੌਜਵਾਨਾਂ ਦੀ ਭਰਤੀ ਦੇ ਸ਼ੁਰੂ ਕੀਤੇ ਪ੍ਰੋਗਰਾਮ ਦੇ ਬੜੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਇਸ ਮੌਕੇ ਉਨ੍ਹਾਂ 5 ਪਿੰਡਾਂ ਤੋਂ ਪੁੱਜੇ ਲਾਭਪਾਤਰੀਆਂ ਨੂੰ ਪੱਕੇ ਮਕਾਨ ਬਣਾਉਣ ਲਈ ਆਈ ਰਕਮ ਦੇ ਚੈਕ ਵੀ ਤਕਸੀਮ ਕੀਤੇ। ਇਸ ਵੇਲੇ ਮੈਂਬਰ ਬਲਾਕ ਸੰਮਤੀ ਚੌਧਰੀ ਹਾਕਮ ਚੰਦ ਕੰਬੋਜ਼, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਬਲਦੇਵ ਰਾਜ ਕੰਬੋਜ਼, ਸੁਖਚੈਨ ਸਿੰਘ ਸੇਖੋਂ, ਚੇਅਰਮੈਨ ਮਾਰਕੀਟ ਕਮੇਟੀ ਗੁਰੂਹਰਸਹਾਏ ਹਰਜਿੰਦਰ ਸਿੰਘ ਗੁਰੂ, ਵਾਈਸ ਚੇਅਰਮੈਨ ਬਲਾਕ ਸੰਮਤੀ ਦਾਨਾ ਰਾਮ, ਸਰਕਲ ਜਥੇਦਾਰ ਗੁਰਦਿੱਤ ਸਿੰਘ, ਦੇਸ ਰਾਜ ਸਰਪੰਚ, ਮੁਖਤਿਆਰ ਕੰਬੋਜ਼ ਪ੍ਰਧਾਨ ਵਾਸਲ ਮੋਹਣ ਕੇ ਸਹਿਕਾਰੀ ਸੁਸਾਇਟੀ, ਵਿਜੇ ਥਿੰਦ ਪ੍ਰਧਾਨ ਯੂਥ ਕਲੱਬ, ਵਿੱਕੀ ਬੱਬਰ ਐਮ.ਸੀ., ਹਰੀ ਚੰਦ ਸਰਪੰਚ ਪੰਜੇ ਕੇ ਉਤਾੜ, ਸੋਹਣ ਲਾਲ ਸਰਪੰਚ, ਗੌਰਵ ਕੁਮਾਰ, ਧਰਮਿੰਦਰ ਸੇਠੀ, ਸੋਨੂੰ ਠਠੇਰਾਂ, ਸਿਕੰਦਰ ਅਨਮੋਲ ਐਮ.ਸੀ., ਗੁਰਤੇਜ ਸਿੰਘ ਸਰਪੰਚ, ਜੰਗੀਰ ਸਿੰਘ ਸਰਪੰਚ ਹਾਜੀ ਬੇਟੂ, ਸੋਨੂੰ ਕੰਬੋਜ਼, ਕਾਕਾ ਮਹੰਤ, ਸੋਨੂੰ ਮਹੰਤ, ਦਰਸ਼ਨ ਰਾਮ ਪੰਚ, ਰਾਜੇਸ਼ ਹਾਂਡਾ ਸਰਪੰਚ ਆਦਿ ਹਾਜ਼ਰ ਸਨ।

Send this to a friend