April 29, 2026 5:21 am

ਸ਼੍ਰੀ ਅਨੰਦਪੁਰ ਸਾਹਿਬ ’ਚ ਜੂਨ ਮਹੀਨੇ ਮਨਾਏ ਜਾ ਰਹੇ ਹਨ 350 ਸਾਲਾ ਸਥਾਪਨਾ ਦਿਵਸ ਮੌਕੇ ਸ਼ਾਨਦਾਰ ਸਮਾਗਮ ਹੋਣਗੇ

ਸ੍ਰੀ ਅਨੰਦਪੁਰ ਸਾਹਿਬ, 16 ਮਈ (ਦਵਿੰਦਰਪਾਲ ਸਿੰਘ/ਅੰਕੁਸ਼)- ਪੰਜਾਬ ਸਰਕਾਰ ਨੇ ਜਦੋ ਅਨੰਦਪੁਰ ਸਾਹਿਬ ਦੇ ਨਾਮ ਦੇ ਅੱਗੇ ਸ੍ਰੀ ਲਗਾਉਣ ਦਾ ਐਲਾਨ ਕੀਤਾ ਅਤੇ ਕੁਝ ਦਿਨਾ ਵਿਚ ਪੰਜਾਬ ਸਰਕਾਰ ਵਲੋ ਸ੍ਰੀ ਅਨੰਦਪੁਰ ਸਾਹਿਬ ਦੇ ਨਾਮ ਦਾ ਨੋਟਿਫਿਕੇਸ਼ਨ ਵੀ ਕਰ ਦਿੱਤਾ ਸਮੁੱਚੇ ਅਨੰਦਪੁਰ ਸਾਹਿਬ ਇਲਾਕੇ ਵਿਚ ਖੁਸ਼ੀ ਦੀ ਲਹਿਰ ਦੋੜ ਗਈ ਕਿਉਂਕਿ ਕੇਵਲ ਸਿੱਖ ਜਗਤ ਜਾਂ ਸਿੱਖ ਬੁੱਧੀਜੀਵੀਆ ਵਿਚ ਹੀ ਨਹੀਂ ਸਗੋ ਹਰ ਵਰਗ ਦੇ ਲੋਕਾ ਵਿਚ ਹੁਣ ਇਹ ਮੰਗ ਜ਼ੋਰ ਫੜ ਰਹੀ ਸੀ ਕਿ ਖਾਲਸੇ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਦੇ ਨਾਮ ਦੇ ਅੱਗੇ ਸ੍ਰੀ ਲਗਾਇਆ ਜਾਵੇ। ਇਸ ਜ਼ੋਰਦਾਰ ਮੰਗ ਨੂੰ ਪ੍ਰਵਾਨ ਕਰਕੇ ਪੰਜਾਬ ਸਰਕਾਰ ਵਲੋ ਲੋਕਾ ਦੀਆਂ ਭਾਵਨਾਵਾਂ ਦੀ ਕਦਰ ਕਰਨ ਦਾ ਜ਼ੋ ਪ੍ਰਮਾਣ ਦਿੱਤਾ ਹੈ ਉਹ ਬਹੁਤ ਹੀ ਸਲਾਘਾਯੋਗ ਉਪਰਾਲਾ ਹੈ। ਜੇਕਰ ਅਨੰਦਪੁਰ ਸਾਹਿਬ ਦੇ ਇਤਿਹਾਸ ਤੇ ਝਾਤ ਮਾਰੀ ਜਾਵੇ ਤਾਂ ਇਹ ਪਤਾ ਲੱਗਦਾ ਹੈ ਕਿ  ਚੱਕ ਨਾਨਕੀ ਤੇ ਸ੍ਰੀ ਅਨੰਦਪੁਰ ਸਾਹਿਬ ਨੌਵੇ ਤੇ ਦਸਵੇਂ

ਪਾਤਸ਼ਾਹ ਨੇ ਵਸਾਏ ਸਨ। ਚੱਕ ਨਾਨਕੀ, ਅਨੰਦਪੁਰ ਸਾਹਿਬ, ਸਹੋਟਾ, ਲੋਦੀਪੁਰ, ਅਗੰਮਪੁਰ, ਮਟੌਰ ਹੁਣ ਏਨੇ ਵਸ ਚੁੱਕੇ ਹਨ ਕਿ ਇੱਕ ਆਮ ਆਦਮੀ ਇਨ੍ਹਾਂ ਪਿੰਡਾਂ ਦੀਆਂ ਹੱਦਾਂ ਬਾਰੇ ਕੁਝ ਨਹੀ ਦੱਸ ਸਕਦਾ। ਸਿਰਫ਼ ਪਟਵਾਰੀ ਤੇ ਨੰਬਰਦਾਰ ਹੀ ਇਨ੍ਹਾਂ ਪਿੰਡਾਂ ਦੀਆ ਹੱਦਾਂ ਬਾਰੇ ਜਾਣਦੇ ਹਨ। 1665 ਤੋਂ 1998 ਤੱਕ 333 ਸਾਲ ਵਿਚ ਅਨੰਦਪੁਰ ਸਾਹਿਬ ਜ਼ੋਨ ’ਚ ਬਹੁਤ ਸਾਰੀਆ ਤਬਦੀਲੀਆਂ ਆਈਆਂ ਹਨ।ਪਰ ਇਸ ਦੇ ਬਾਵਜੂਦ ਗੁਰੂ ਸਾਹਿਬ ਨਾਲ ਸੰਬੰਧਿਤ ਗੁਰਦੁਆਰਿਆ ਨੂੰ ਸਹੀ ਜਗ੍ਹਾ ਤੇ ਹੀ ਬਣਾਇਆ ਗਿਆ ਹੈ। ਪੰਜਾਬ ਸਰਕਾਰ ਵਲੋ ਖਾਲਸੇ ਦੇ ਤਿੰਨ ਸੋ ਸਾਲਾ ਜ਼ਸ਼ਨਾ ਮੋਕੇ ਅਨੰਦਪੁਰ ਸਾਹਿਬ ’ਚ ਕਈ ਨਵੀਆਂ ਇਮਾਰਤਾ ਦੀ ਉਸਾਰੀ ਕਰਵਾਈ  ਗਈ ਹੈ। ਇਸ ਨਾਲ ਸ਼ਹਿਰ ਵਿਚ ਨਵੀ ਦਿੱਖ ਬਣ ਗਈ ਹੈ। ਸ਼ਹਿਰ ਦੀ ਪੁਰਾਣੀ ਤਵਾਰੀਖ਼ੀ ਦਿੱਖ ਹੋਰ ਸੁੰਦਰ ਹੋ ਗਈ ਹੈ ਹੁਣ 350 ਸਾਲਾ ਸਥਾਪਨਾ ਦਿਵਸ ਸਮਾਗਮਾਂ ਮੋਕੇ ਸ੍ਰੀ ਅਨੰਦਪੁਰ ਸਾਹਿਬ ਪਿਛਲੇ 16 ਸਾਲਾ ਵਿਚ ਲਗਭਗ 3 ਗੁਣਾ ਹੋਰ ਵਧੇਰੇ ਖੇਤਰ  ਵਿਚ ਵਿਕਸਿਤ ਹੋ ਗਿਆ ਹੈ। ਅਨੰਦਪੁਰ ਸਾਹਿਬ ਦਾ ਇਲਾਕਾ (ਕੀਰਤਪੁਰ ਤੋ ਨੰਗਲ ਤੇ ਊਨਾ ਤੱਕ) ਕਿਸੇ ਵੇਲੇ ਸੰਘਣਾ ਜੰਗਲ ਸੀ। ਇਸ ਇਲਾਕੇ ਵਿਚ ਇਸ ਪਾਸੇ ਦਰਿਆ ਸਤਲੁਜ, ਚਰਨ ਗੰਗਾ ਤੇ ਚੋਅ ਸਨ ਅਤੇ ਦੂਜੇ ਪਾਸੇ ਪਹਾੜ ਸਨ।
ਪੰਜਾਬ ਸਰਕਾਰ ਵਲੋ 350 ਕਰੋੜ ਰੁਪਏ ਦੀ ਲਾਗਤ ਨਾਲ ਇਥੇ ਵਿਰਾਸਤ-ਏ-ਖਾਲਸਾ ਦਾ ਨਿਰਮਾਣ ਕਰਵਾਇਆ ਗਿਆ ਹੈ। ਜਿਥੇ 42 ਮਹੀਨਿਆ  ਦੇ ਥੋੜੇ ਜਿਹੇ ਸਮੇਂ ਵਿਚ 58 ਲੱਖ ਸੈਲਾਨੀ ਸ੍ਰੀ ਅਨੰਦਪੁਰ ਸਾਹਿਬ ਦੇ ਇਸ ਵਿਸਵ ਪ੍ਰਸਿੱਧ ਅਜੂਬੇ ਦੇ ਦਰਸ਼ਨ ਕਰ ਚੁੱਕੇ ਹਨ ਜਿਸ ਵਿਚ 10 ਗੁਰੂਆ ਦਾ ਜੀਵਨ ਕਾਲ ਹੈ ਹੁਣ ਦੂਜੇ ਫੇਜ਼ ਦਾ ਕੰਮ ਸੁਰੂ ਹੋ ਗਿਆ ਹੈ ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਦਾ ਵਰਨਣ ਕੀਤਾ ਜਾਵੇਗਾ। ਇਸ ਤੋ ਇਲਾਵਾ ਪੰਜਾਬ ਸਰਕਾਰ ਸ੍ਰੀ ਅਨੰਦਪੁਰ ਸਾਹਿਬ ਵਿਚ ਭਾਈ ਜੈਤਾ ਜੀ ਦੀ ਯਾਦਗਾਰ ਵੀ ਉਸਾਰਨ ਜਾ ਰਹੀ ਹੈ ਜਿਸ ਸਬੰਧ ਵਿਚ ਉੱਚ ਪੱਧਰੀ ਬੈਠਕਾ ਸ਼ੁਰੁ ਹੋ ਗਈਆ ਹਨ। 105 ਕਰੋੜ ਰੁਪਏ ਦੀ ਲਾਗਤ ਨਾਲ ਇਥੇ ਮਾਰਸ਼ਲ ਆਰਟ ਅਕੈਡਮੀ, ਆਧੁਨਿਕ ਬੱਸ ਅੱਡਾ, ਆਈ.ਟੀ.ਆਈ. ਅਗੰਮਪੁਰ, ਚਰਨ ਗੰਗਾ ਸਟੇਡੀਅਮ ਅਤੇ ਹੋਰ ਬਹੁਤ ਸਾਰੀਆਂ ਇਮਾਰਤਾ, ਗਲੀਆਂ ਤੇ ਨਾਲੀਆਂ, ਸੀਵਰੇਜ਼ ਜੱਲ ਸਪਲਾਈ ਤੇ ਸਟਰੀਟ ਲਾਇਟ ਦਾ ਪ੍ਰਬੰਧ ਕੀਤਾ ਗਿਆ ਹੈ।
ਪੰਜਾਬ ਸਰਕਾਰ ਇਸ ਖੇਤਰ ਨੂੰ ਸੈਰ ਸਪਾਟਾ ਹੱਬ ਵਜੋ ਵਿਕਸਿਤ ਕਰਨ ਜਾ ਰਹੀ ਹੈ। ਇਥੇ ਇਕ ਰੀਸੈਪਸ਼ਨ ਸੈਂਟਰ, ਤਿੰਨ ਤਾਰਾ ਹੋਟਲ, ਮਨੋਰੰਜਨ ਪਾਰਕ ਬਣਾਉਣ ਤੇ ਵਿਚਾਰ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਤਿੰਨ ਕੈਬਨਿਟ ਵਜੀਰਾ ਸ੍ਰੀ ਮਦਨ ਮੋਹਨ ਮਿੱਤਲ, ਡਾ. ਦਲਜੀਤ ਸਿੰਘ ਚੀਮਾਂ ਅਤੇ ਸ. ਸੋਹਣ ਸਿੰਘ ਠੰਡਲ ਦੀ ਇਕ ਕਮੇਟੀ ਬਣਾ ਕੇ ਇਸ ਇਲਾਕੇ ਸੈਰ ਸਪਾਟੇ ਲਈ ਵਿਕਸਿਤ ਕਰਨ ਦੀਆਂ ਸੰਭਾਵਨਾਵਾ ਤਲਾਸ਼ ਕਰਕੇ ਆਪਣੀ ਰਿਪੋਰਟ ਦੇਣ ਲਈ ਕਿਹਾ ਹੈ। ਮੁੱਖ ਮੰਤਰੀ ਸ. ਬਾਦਲ ਸ੍ਰੀ ਅਨੰਦਪੁਰ ਸਾਹਿਬ ਨੂੰ ਬਹੁਤ ਅੱਗੇ ਲੈ ਕੇ ਜਾਣਾ ਚਾਹੁੰਦੇ ਹਨ। ਉਹਨਾਂ ਵਲੋ ਸ੍ਰੀ ਦਸਮੇਸ਼ ਅਕੈਡਮੀ ਦੀ 1978 ਵਿਚ ਇਥੇ ਕੀਤੀ ਸਥਾਪਨਾ ਅਤੇ ਹਰ ਸਾਲ ਇਸ ਖੇਤਰ ਦੇ ਕਈ ਕਈ ਦੋਰੇ ਵੀ ਉਹਨਾਂ ਦੇ ਗੁਰੂਆਂ ਦੀ ਧਰਤੀ ਨਾਲ ਪਿਆਰ ਦੇ ਪ੍ਰਤੀਕ ਹਨ। ਸ੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਸਰਕਾਰ ਵਲੋ ਇਸ ਇਲਾਕੇ ਦੇ ਸਰਵ-ਪੱਖੀ ਵਿਕਾਸ ਦੇ ਯਤਨਾ ਸਦਕਾ ਹੀ ਅੱਜ ਇਹ ਇਲਾਕਾ ਵਪਾਰ ਕਾਰੋਬਾਰ ਅਤੇ ਸੈਰ ਸਪਾਟੇ ਦੇ ਕੇਂਦਰ ਵਜੋ ਲਗਾਤਾਰ ਵਿਕਸਿਤ ਹੋ ਰਿਹਾ ਹੈ।  ਇਸ ਇਲਾਕੇ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਤਕਨੀਕੀ ਸਿੱਖਿਆ ਅਤੇ ਉਦਯੋਗੀਕ ਸਿਖਲਾਈ, ਉਦਯੋਗ ਅਤੇ ਵਣਜ ਸ੍ਰੀ ਮਦਨ ਮੋਹਨ ਮਿੱਤਲ ਵਲੋਂ ਇਸ ਇਲਾਕੇ ਨੋਜਵਾਨਾ ਨੂੰ ਰੋਜਗਾਰ ਦੇ ਮੋਕੇ ਦੇਣ ਲਈ ਇਥੇ ਵੱਡੀਆਂ ਉਦਯੌਗੀਕ ਕੰਪਨੀਆਂ ਵਲੋਂ ਰੋਜਗਾਰ ਮੇਲੇ ਲਗਾਵਾ ਕੇ ਹਜਾਰਾ ਨੋਜਵਾਨਾ ਨੂੰ ਭਰਤੀ ਕਰਵਾ ਦਿੱਤਾ ਹੈ। ਉਹਨਾਂ ਨੇ ਵਲੋ ਇਥੇ ਰਾਜ ਪੱਧਰੀ ਆਈ.ਟੀ.ਆਈ. ਖੇਡਾ ਵੀ ਕਰਵਾਈਆਂ ਗਈਆਂ ਹਨ। ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾਂ ਨੇ ਸਿੱ੍ਯਖਿਆ ਵਿਭਾਗ ਵਲੋਂ ਇਥੇ ਕੋਮੀ ਖੇਡਾ ਕਰਵਾ ਕੇ ਇਸ ਇਲਾਕੇ ਨੂੰ ਕੌਮੀ ਪੱਧਰ ਤੇ ਹੋਰ ਸੁਰਖੀਆ ਵਿਚ ਲੈ ਆਦਾਂ ਹੈ। ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਸ੍ਰੀ ਅ੍ਰੰਮਿਤਸਰ ਤੱਕ ਰੇਲ ਗੱਡੀ ਚਲਾ ਕੇ ਇਥੋ ਦੇ ਵਪਾਰੀਆ, ਯਾਤਰੀਆਂ, ਸੈਰ-ਸਪਾਟਾ ਕੇਂਦਰਾਂ ਅਤੇ ਸਰਧਾਲੂਆ ਨੂੰ ਇਕ ਤੋਹਫਾ ਦਿੱਤਾ ਹੈ। ਹੁਣ 350ਵੇਂ ਸਥਾਪਨਾ ਸਮਾਗਮਾ ਮੋਕੇ ਚੀਟੇ ਰੰਗ ਵਿਚ ਰੰਗੇ ਜਾ ਰਹੇ ਇਸ ਨਗਰ ਵਿਚ ਜਿਥੇ 18 ਜੂਨ ਗੁਰੂ ਸਾਹਿਬਾਨ ਦੀਆਂ ਪਾਵਨ ਤੇ ਪਵਿੱਤਰ ਨਿਸਾਨੀਆਂ ਸ੍ਰੀ ਅਨੰਦਪੁਰ ਸਾਹਿਬ ਵਿਚ ਸੂਸੋਭੀਤ ਹੋਣ ਲਈ ਲਿਆਦੀਆਂ ਜਾ ਰਹੀਆਂ ਹਨ ਉਥੇ 17 ਤੋ 19 ਜੂਨ ਤੱਕ ਮਨਾਏ ਜਾਣ ਵਾਲੇ ਸਮਾਗਮਾਂ ਵਿਚ ਹਰ ਧਰਮ ਦੇ ਮਹਾਪੁਰਸ਼ ਸੰਤ, ਬੁੱਧੀਜੀਵੀ ਅਤੇ ਕੋਮੀ ਪੱਧਰ ਦੇ ਆਗੂ ਤੇ ਦੇਸ਼ ਵਿਦੇਸ਼ ਦੇ ਲੱਖਾ ਸਰਧਾਲੂ ਇਥੇ ਪੁੱਜ ਰਹੇ ਹਨ। ਜਿਸਦੇ ਲਈ ਪੰਜਾਬ ਸਰਕਾਰ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਆਪਕ ਪ੍ਰਬੰਧ ਕਰ ਰਹੇ ਹਨ।

Send this to a friend