April 28, 2026 11:11 pm

ਭਾਰਤ ਤੇ ਚੀਨ ਵਿਚਾਲੇ 24 ਅਹਿਮ ਸਮਝੌਤੇ

ਮੋਦੀ ਵੱਲੋਂ ਚੀਨੀ ਸੈਲਾਨੀਆਂ ਲਈ ਈ-ਵੀਜ਼ਾ ਦਾ ਐਲਾਨ

01_06 ਬੀਜਿੰਗ, 15 ਮਈ (ਪੀ. ਟੀ. ਲਾਇਵ)- ਚੀਨ ਯਾਤਰਾ ਦੇ ਦੂਸਰੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨੀ ਪ੍ਰਧਾਨ ਮੰਤਰੀ ਲੀ ਕੇ ਕਿਆਂਗ ਵਿਚਕਾਰ ਹੋਈ ਮੁਲਾਕਾਤ ਦੌਰਾਨ ਕਰੀਬ 24 ਸਮਝੌਤਿਆਂ ’ਤੇ ਦਸਤਖ਼ਤ ਹੋਏ ਹਨ। ਪੇਈਚਿੰਗ ’ਚ ਦੋਵਾਂ ਵਿਚਕਾਰ ਹੋਈ ਚਰਚਾ ’ਚ ਸਰਹੱਦ ਸਬੰਧੀ ਮਸਲਿਆਂ ਨਿਵੇਸ਼ ਤੇ ਵੱਖ ਵੱਖ ਖੇਤਰਾਂ ‘ਚ ਸਹਿਯੋਗ ਵਧਾਉਣ ਦੇ ਉਪਰ ਚਰਚਾ ਹੋਈ। ਇਨ੍ਹਾਂ ‘ਚ ਰੇਲਵੇ, ਮਾਈਨਿੰਗ, ਸੈਰ ਸਪਾਟਾ, ਸਪੇਸ ਖੋਜ ਤੇ ਵੋਕੇਸ਼ਨਲ ਸਿੱਖਿਆ ਨਾਲ ਜੁੜੇ ਸਮਝੌਤੇ ਸ਼ਾਮਲ ਹਨ। ਚੀਨ ਭਾਰਤੀ ਸ਼ਹਿਰ ਚੇਨਈ ‘ਚ ਜਦਕਿ ਭਾਰਤ ਚੀਨ ਦੇ ਸ਼ਹਿਰ ਸ਼ੇਂਗਦੂ ’ਚ ਇਕ ਵਣਜ ਕੌਂਸਲਖਾਨਾ ਖੋਲ੍ਹਣ ’ਤੇ ਸਹਿਮਤ ਹੋਏ ਹਨ। ਦੂਰਦਰਸ਼ਨ ਤੇ ਚੀਨ ਦੇ ਸਰਕਾਰੀ ਟੀਵੀ ਚੈਨਲ ਸੀ.ਸੀ.ਟੀ.ਵੀ. ਵਿਚਕਾਰ ਪ੍ਰਸਾਰਨ ਨੂੰ ਲੈ ਕੇ

ਸਮਝੌਤੇ ਹੋਏ ਹਨ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਸਮਝੌਤਿਆਂ ਤੋਂ ਬਾਅਦ ਭਾਰਤ ਤੇ ਚੀਨ ਵਿਚਕਾਰ ਵਪਾਰਿਕ ਸੰਤੁਲਨ ਸੁਧਰਨ ‘ਚ ਕਾਫ਼ੀ ਮਦਦ ਮਿਲੇਗੀ। ਸਾਂਝੀ ਵਾਰਤਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹਾਲ ਦੇ ਦਿਨਾਂ ‘ਚ ਭਾਰਤ ਤੇ ਚੀਨ ਦੇ ਰਿਸ਼ਤੇ ਗੁੰਝਲਦਾਰ ਰਹੇ ਹਨ। ਦੋਵਾਂ ਦੇਸ਼ਾਂ ਵਿਚਕਾਰ ਸਾਂਝੀਦਾਰੀ ਬੇਹੱਦ ਅਹਿਮ ਹੈ। ਸਰਹੱਦ ‘ਤੇ ਸ਼ਾਂਤੀ ਦੋਵਾਂ ਦੇਸ਼ਾਂ ਲਈ ਅਹਿਮ ਹੈ। ਦੋਵੇਂ ਦੇਸ਼ ਮਿਲ ਕੇ ਨਵੀਂ ਦਿਸ਼ਾ ਤੈਅ ਕਰਨਗੇ।

Send this to a friend